Tue. Jun 25th, 2019

ਬੈਂਕ ਮੁਲਾਜ਼ਮਾਂ ਵੱਲੋਂ ਦੇਸ਼ ਦੇਸ਼ ਵਿਆਪੀ ਹੜਤਾਲ ਦਾ ਐਲਾਨ

ਬੈਂਕ ਮੁਲਾਜ਼ਮਾਂ ਵੱਲੋਂ ਦੇਸ਼ ਦੇਸ਼ ਵਿਆਪੀ ਹੜਤਾਲ ਦਾ ਐਲਾਨ

ਨਵੀਂ ਦਿੱਲੀ: ਬੈਂਕ ਕਰਮੀਆਂ ਤੇ ਅਧਿਕਾਰੀਆਂ ਨੇ ਆਉਂਦੀ 30 ਤੇ 31 ਮਈ ਨੂੰ ਦੋ ਦਿਨ ਹੜਤਾਲ ਦਾ ਐਲਾਨ ਕੀਤਾ ਹੈ। ਇਹ ਹੜਤਾਲ ਆਰਬੀਆਈ ਵੱਲੋਂ ਬੈਂਕ ਕਰਮੀਆਂ ਦੀ ਤਨਖਾਹ ‘ਚ ਸਿਰਫ 2 ਫੀਸਦੀ ਵਾਧਾ ਕਰਨ ਦੇ ਵਿਰੋਧ ‘ਚ ਕੀਤੀ ਜਾ ਰਹੀ ਹੈ।

ਯੂਨਾਈਟਡ ਫੋਰਮ ਤੇ ਬੈਂਕ ਯੂਨੀਅਨਜ਼ ਦੇ ਕੁਆਰਡੀਨੇਟਰ ਦੇਵੀਦਾਸ ਤੁਲਜਾਪੁਰਕਰ ਨੇ ਕਿਹਾ ਕਿ ਪਿਛਲੇ ਦੋ-ਤਿੰਨ ਸਾਲਾਂ ‘ਚ ਬੈਂਕ ਕਰਮੀਆਂ ਨੇ ਜਨ-ਧਨ, ਨੋਟਬੰਦੀ, ਮੁਦਰਾ ਤੇ ਅਟਲ ਪੈਂਨਸ਼ਨ ਯੋਜਨਾ ਸਮੇਤ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਦਿਨ-ਰਾਤ ਕੰਮ ਕੀਤਾ। ਜਦਕਿ ਵੇਤਨ ਵਾਧਾ ਸਿਰਫ਼ ਦੋ ਫੀਸਦੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਕ ਨਵੰਬਰ 2012 ਤੋਂ 31 ਅਕਤੂਬਰ 2017 ਤੱਕ ਕੀਤੇ ਵੇਤਨ ਸਮੀਖਿਆ ਦੌਰਾਨ 15 ਫੀਸਦੀ ਵੇਤਨ ਵਾਧਾ ਕੀਤਾ ਗਿਆ ਸੀ।

ਦੱਸ ਦੀਏ ਕਿ ਯੂਨਾਈਟਡ ਫੋਰਮ ਬੈਂਕ ਯੂਨੀਅਨ ਦੇ ਅੰਤਰਗਤ ਆਉਣ ਵਾਲੇ ਸਾਰੇ 9 ਬੈਂਕ ਸੰਗਠਨ (AIBEA, AIBOC, NCBE, AIBOA, BEFI, INBEF, INBOC, NOBW, NOBO) ਨੇ ਮਈ ਦੇ ਆਖੀਰ ‘ਚ 48 ਘੰਟੇ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 5 ਮਈ ਨੂੰ ਯੂਐਫਬੀਯੂ ਤੇ ਆਰਬੀਆਈ ਵਿਚਾਲੇ ਹੋਈ ਬੈਠਕ ‘ਚ ਬੈਂਕ ਕਰਮਚਾਰੀਆਂ ਲਈ ਸਿਰਫ ਦੋ ਫੀਸਦੀ ਵੇਤਨ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਜਿਸਨੂੰ ਯੂਐਫਬੀਯੂ ਨੇ ਠੁਕਰਾ ਦਿੱਤਾ ਤੇ ਹੁਣ ਦੇਸ਼ਵਿਆਪੀ ਹੜਤਾਲ ਦਾ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਹੜਤਾਲ ਕੀਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: