ਬੈਂਕ ਦੇ ਬਾਹਰ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਗਾਰਡ ਨੇ ਕੀਤੀ ਹਵਾਈ ਫਾਇੰਰਿੰਗ

ss1

ਬੈਂਕ ਦੇ ਬਾਹਰ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ ਗਾਰਡ ਨੇ ਕੀਤੀ ਹਵਾਈ ਫਾਇੰਰਿੰਗ

ਲੋਕਾਂ ਵਿੱਚ ਸਹਿਮ

6-bankਬੁਢਲਾਡਾ 6, ਦਸੰਬਰ(ਤਰਸੇਮ ਸ਼ਰਮਾਂ): ਸਥਾਨਕ ਸ਼ਹਿਰ ਵਿੱਚ ਵੱਖ ਵੱਖ ਬੈਕਾਂ ਦੇ ਬਾਹਰ ਨੋਟਬੰਦੀ ਕਾਰਨ ਲੱਗੀਆਂ ਲਾਇਨਾਂ ਸ਼ਹਿਰ ਦੇ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣੀਆਂ ਹੋਇਆ ਹਨ। ਸ਼ਹਿਰ ਦੇ ਅੱੈਚ ਡੀ ਐੱਫ ਸੀ ਬੈਕ ਦੇ ਬਾਹਰ ਅੱਜ ਇੰਨੀ ਭੀੜ ਲੱਗੀ ਹੋਈ ਸੀ ਕਿ ਤਿੱਲ ਸੁੱਟਣ ਨੂੰ ਵੀ ਥਾਂ ਨਹੀਂ ਸੀ। ਭੀੜ ਕਾਰਨ ਇੱਕ ਜ਼ੋਰਦਾਰ ਧੱਕਾ ਵੱਜਣ ਤੇ ਬੈੱਕ ਦੇ ਸ਼ੀਸ਼ੇ ਟੂੱਟ ਗਏ ਤੇ ਇਸ ਵਰਤਾਰੇ ਨੂੰ ਦੇਖਦਿਆਂ ਬੈਂਕ ਦੇ ਗੰਨਮੇਨ ਨੇ ਤਿੰਨ ਹਵਾਈ ਫਾਇਰ ਕਰ ਦਿੱਤੇ। ਜਿਸ ਕਾਰਨ ਆਸ ਪਾਸ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ । ਭੀੜ ਨੂੰ ਕਾਬੂ ਕਰਨ ਲਈ ਡੀ ਐੱਸ ਪੀ ਬੁਢਲਾਡਾ ਗੁਰਪ੍ਰੀਤ ਸਿੰਘ ਟਿਵਾਣਾ ਨੇ ਤੁਰੰਤ ਸਥਿਤੀ ਨੂੰ ਕਾਬੂ ਵਿੱਚ ਲੈ ਲਿਆ। ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਭੀੜ ਤਿੱਤਰ ਬਿੱਤਰ ਹੋ ਗਈ। ਡੀ ਐੱਸ ਪੀ ਟਿਵਾਣਾ ਨੇ ਫਾਇਰ ਕਰਨ ਵਾਲੇ ਗਾਰਡ ਦੀ ਝਾੜ ਝੰਬ ਕਰ ਦਿੱਤੀ ਹੈ। ਉੱਥੇ ਲੋਕਾਂ ਵੱਲੋਂ ਬੈੱਕ ਪ੍ਰਬੰਧਕਾਂ ਤੇ ਦੋਸ਼ ਲਗਾਇਆ ਗਿਆ ਕਿ ਕੈਸ਼ ਹੋਣ ਦੇ ਬਾਵਯੁਦ ਵੀ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਦੋਂਕਿ ਬੈੱਕ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਲੋਕਾਂ ਵੱਲੋਂ ਬੈੱਕ ਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਬੈੱਕ ਦੇ ਨਿਯਮਾਂ ਅਨੁਸਾਰ ਹਰ ਵਿਅਕਤੀ ਨੁੰ ਬੈੱਕ ਦੀਆਂ ਸਹੂਲਤਾਂ ਪ੍ਰਾਪਤ ਕਰਨ ਦਾ ਪੂਰਨ ਤੋਂਰ ਤੇ ਅਧਿਕਾਰ ਹੈ। ਉਹਨਾਂ ਕਿਹਾ ਕਿ ਲੋਕ ਧਾਰਮਿਕ ਸਥਾਨਾਂ ਤੇ ਤਾਂ ਲਾਇਨਾਂ ਵਿੱਚ ਲੱਗ ਕੇ ਲੰਬਾ ਸਮਾਂ ਬੀਤਾ ਦਿੰਦੇ ਹਨ ਪ੍ਰੰਤੂ ਖੁਦ ਆਪਣੇ ਪੈਸੇ ਲੈਣ ਲਈ ਇੱਕ ਘੰਟਾਂ ਵੀ ਲਾਇਨਾਂ ਵਿੱਚ ਲੱਗਣ ਤੇ ਔਖੇ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਨੋਟਬੰਦੀ ਦਾ ਭਾਰਤ ਸਰਕਾਰ ਦਾ ਹੈ ਬੈਂਕਾਂ ਦਾ ਨਹੀਂ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਬੈਂਕਾਂ ਵਿੱਚ ਨਕਦੀ ਪਹੁੰਚ ਰਹੀ ਹੈ ਉਂਵੇ ਉਂਵੇ ਲੋਕਾਂ ਨੂੰ ਭੁਗਤਾਨ ਕੀਤਾ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *