ਬੈਂਕ ਖੁੱਲਦੇ ਹੀ ਨੋਟ ਬਦਲਾਉਣ ਵਾਲਿਆਂ ਦਾ ਉਮੜਿਆ ਹਜ਼ੂਮ

ss1

ਬੈਂਕ ਖੁੱਲਦੇ ਹੀ ਨੋਟ ਬਦਲਾਉਣ ਵਾਲਿਆਂ ਦਾ ਉਮੜਿਆ ਹਜ਼ੂਮ
ਲੋਕਾਂ ਵਿੱਚ ਪਾਇਆ ਜਾ ਰਿਹਾ ਹੈ ਹਫੜਾ-ਦਫ਼ੜੀ ਵਾਲਾ ਮਾਹੌਲ

vikrant-bansalਭਦੌੜ 10 ਨਵੰਬਰ (ਵਿਕਰਾਂਤ ਬਾਂਸਲ) ਭਾਰਤ ਦੀ ਮੋਦੀ ਸਰਕਾਰ ਵਲੋਂ 500 ਅਤੇ 1000 ਦੇ ਨੋਟ ਬੰਦ ਹੋਣ ਦੇ ਚੱਲਦਿਆਂ ਇਕ ਦਿਨ ਦੀ ਛੁੱਟੀ ਤੋਂ ਬਾਅਦ ਵੀਰਵਾਰ ਨੂੰ ਬੈਂਕ ਖੁੱਲ ਗਏ ਹਨ ਬੈਂਕ ਖੁੱਲਦੇ ਸਾਰ ਹੀ ਨੋਟ ਬਦਲਾਉਣ ਵਾਲੇ ਲੋਕਾਂ ਦਾ ਬੈਂਕਾਂ ਦੇ ਬਾਹਰ ਮੇਲਾ ਲੱਗ ਗਿਆ ਵੀਰਵਾਰ ਦੀ ਸਵੇਰ ਤੋਂ ਹੀ ਭਦੌੜ ਇਲਾਕੇ ਦੇ ਸਾਰੇ ਬੈਂਕਾਂ ‘ਚ ਲੋਕਾਂ ਦੀ ਭਾਰੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ 500 ਅਤੇ 1000 ਦੇ ਨੋਟ ਬਦਲਣ ਲਈ ਲੋਕਾਂ ‘ਚ ਹਫੜਾ-ਦਫੜੀ ਵਾਲਾ ਮਾਹੌਲ ਦੇਖਿਆ ਗਿਆ।

        ਭਦੌੜ ਵਿੱਚ ਸਥਿਤ ਸਾਰੀਆਂ ਬੈਂਕਾਂ ਖੁੱਲਣ ਸਾਰ ਹੀ ਲੋਕਾਂ ਦਾ ਹਜੂਮ ਵੱਡੀ ਗਿਣਤੀ ਵਿੱਚ ਬੈਂਕਾਂ ਵਿੱਚ ਜੁਟਣਾ ਸ਼ੁਰੂ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਲੰਬੀਆਂ-ਲੰਬੀਆਂ ਲਾਇਨਾਂ ਲੱਗ ਗਈਆਂ। ਕਈ ਬੈਂਕਾਂ ਵਿੱਚ ਤਾਂ ਲਾਇਨਾਂ ਬੈਂਕ ਤੋਂ ਬਾਹਰ ਤੱਕ ਲੱਗੀਆਂ ਦੇਖੀਆਂ ਗਈਆਂ। ਲੋਕਾਂ ਦੇ ਮਨਾਂ ਵਿੱਚ ਆਪਣੇ ਨੋਟ ਬਦਲਾਉਣ ਲਈ ਭਾਰੀ ਘਬਰਾਹਟ ਪਾਈ ਜਾ ਰਹੀ ਹੈ। ਲਗਭਗ ਸਾਰੇ ਲੋਕ ਆਪਣਾ ਕੰਮਕਾਜ ਛੱਡ ਕੇ ਬੈਂਕ ‘ਚ ਪੁੱਜ ਰਹੇ ਹਨ ਫਿਲਹਾਲ ਬੈਂਕਾਂ ਵਲੋਂ ਅਜੇ ਤੱਕ ਏ. ਟੀ. ਐੱਮ. ਸੇਵਾਵਾਂ ਸ਼ੁਰੂ ਨਹੀਂ ਕੀਤੀਆਂ ਗਈਆਂ ਹਨ ਕਿਉਂਕਿ ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਵੀ ਬ੍ਰਾਂਚ ਕੋਲ ਅਜੇ ਤੱਕ ਨਵੇਂ ਨੋਟ ਨਹੀਂ ਪੁੱਜੇ ਹਨ ਅਤੇ ਲੋਕਾਂ ਦੇ 500-1000 ਦੇ ਨੋਟ ਬਦਲਣ ਮਗਰੋਂ ਵੀ ਉਹਨਾਂ ਨੂੰ 100-100 ਦੇ ਨੋਟ ਹੀ ਦਿੱਤੇ ਜਾ ਰਹੇ ਹਨ ਜ਼ਿਕਰਯੋਗ ਹੈ ਕਿ ਲੋਕਾਂ ਨੂੰ ਸਹੂਲਤ ਦੇਣ ਲਈ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਕੁਝ ਰਾਹਤ ਦਿੱਤੀ ਹੈ ਬੈਂਕ ਨੇ ਵੱਡਾ ਫੈਸਲਾ ਲੈਂਦੇ ਹੋਏ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਬੈਂਕਾਂ ਖੁੱਲੀਆਂ ਰੱਖਣ ਦਾ ਫੈਸਲਾ ਲਿਆ ਹੈ ਬੈਂਕ ਨੇ ਇਕ ਨਿਰਦੇਸ਼ ਜਾਰੀ ਕਰਕੇ ਦੱਸਿਆ ਹੈ ਕਿ ਸ਼ਨੀਵਾਰ 12 ਅਤੇ ਐਤਵਾਰ 13 ਨਵੰਬਰ ਨੂੰ ਬੈਂਕਾਂ ਖੁੱਲੀਆਂ ਰਹਿਣਗੀਆਂ।
ਕੀ ਕਹਿਣਾ ਲਾਇਨਾਂ ਵਿੱਚ ਖੜੇ ਲੋਕਾਂ ਦਾ ?
ਇਸ ਸਬੰਧੀ ਜਦੋਂ ਲੰਬੀਆਂ-ਲੰਬੀਆਂ ਲਾਇਨਾਂ ਵਿੱਚ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਰਮੇਸ਼ ਗਰਗ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਸਤੀਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਜ਼ਰੂਰੀ ਕੰਮ-ਕਾਜ ਛੱਡ ਕੇ ਲਾਇਨਾਂ ਵਿੱਚ ਨੋਟ ਬਦਲਾਉਣ ਲਈ ਖੜੇ ਹਨ ਕਿਉਂਕਿ 500-1000 ਦੇ ਨੋਟ ਬੰਦ ਹੋ ਜਾਣ ਕਾਰਨ ਰੋਜ਼ਾਨਾਂ ਦੇ ਕੰਮਕਾਰਾਂ ਵਿੱਚ ਲੈਣ-ਦੇਣ ਸਮੇਂ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ 500 ਅਤੇ 1000 ਦੇ ਨੋਟ ਲੈਣੇ ਬੰਦ ਕਰ ਦੇਣ ਕਾਰਨ ਉਹਨਾਂ ਨੂੰ ਘਰ ਚਲਾਉਣ ਲਈ ਰੋਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਖਰੀਦਣ ਲਈ ਵੀ ਭਾਰੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *