ਬੈਂਕ ਖੁੱਲਣ ਤੋਂ ਪਹਿਲਾ ਕੈਸ਼ ਲੈਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

ss1

ਬੈਂਕ ਖੁੱਲਣ ਤੋਂ ਪਹਿਲਾ ਕੈਸ਼ ਲੈਣ ਵਾਲਿਆਂ ਦੀਆਂ ਲੱਗੀਆਂ ਲਾਈਨਾਂ

vikrant-bansal-3ਭਦੌੜ 25 ਨਵੰਬਰ (ਵਿਕਰਾਂਤ ਬਾਂਸਲ) ਸ਼ੁੱਕਰਵਾਰ ਨੂੰ ਨੋਟਬੰਦੀ ਦੇ 16ਵੇਂ ਦਿਨ ਨੋਟਾਂ ਦੀ ਐਕਸਚੇਂਜ ਬੰਦ ਹੋਣ ਉਪਰੰਤ ਵੀ ਭਦੌੜ ਅਤੇ ਸ਼ਹਿਣਾ ‘ਚ ਸਵੇਰੇ ਸੁਖਵਤੇ ਪੀ.ਐਨ.ਬੀ., ਯੂਕੋ ਬੈਂਕ ਅਤੇ ਐਸ.ਬੀ.ਪੀ. ਦੀਆਂ ਬ੍ਰਾਂਚਾਂ ਅੱਗੇ ਖਾਤਾਧਾਰਕਾਂ ਦੀਆਂ ਕੈਸ਼ ਲੈਣ ਲਈ ਲੰਬੀਆਂ ਲਾਈਨਾਂ ਲੱਗ ਗਈਆਂ ਜਾਣਕਾਰੀ ਅਨੁਸਾਰ ਇੰਨਾਂ ਲਾਈਨਾਂ ‘ਚ ਸਭ ਤੋਂ ਵੱਧ ਗਿਣਤੀ ਆਪਣੇ ਖਾਤੇ ‘ਚੋਂ ਕੈਸ਼ ਕਢਵਾਉਣ ਵਾਲੇ ਖਾਤਾਧਾਰਕਾਂ ਦੀ ਸੀ ਅਤੇ ਕੁੱਝ ਕੁ ਹੀ ਖਾਤਾਧਾਰਕ ਆਪਣੇ ਖਾਤੇ ‘ਚ ਕੈਸ਼ ਜਮਾਂ ਕਰਵਾਉਣ ਲਈ ਲਾਈਨ ‘ਚ ਲੱਗੇ ਇਸ ਸਮੇਂ ਲਾਈਨ ‘ਚ ਲੱਗੇ ਅਵਤਾਰ ਸਿੰਘ, ਹਰਚੇਤ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਕਰਤਾਰ ਸਿੰਘ, ਬਿੰਦਰ ਸਿੰਘ, ਕੁਲਵੰਤ ਸਿੰਘ ਆਦਿ ਨੇ ਦੱਸਿਆ ਕਿ ਸਵੇਰੇ ਸੁਖਵਤੇ ਹੀ ਵੱਡੀ ਗਿਣਤੀ ‘ਚ ਲੋਕ ਨੋਟ ਐਕਸਚੇਂਜ ਕਰਵਾਉਣ ਲਈ ਆਉਣ ਕਰਕੇ ਉਹ ਪਿਛਲੇ ਦੋ ਹਫਤਿਆਂ ਤੋਂ ਆਪਣੇ ਖਾਤੇ ਵਿਚੋਂ ਪੈਸੇ ਲੈਣ ਲਈ ਖੱਜਲ ਖੁਆਰ ਹੋ ਰਹੇ ਸਨ ਉਨਾਂ ਦੱਸਿਆ ਕਿ ਨੋਟ ਐਕਸਚੇਂਜ ਬੰਦ ਹੋਣ ਹੁਣ ਉਹ ਕੈਸ਼ ਲੈਣ ਲਈ ਜਲਦੀ ਆ ਕੇ ਲਾਈਨ ‘ਚ ਲੱਗੇ ਹਨ ਤਾਂ ਕਿ ਸਮੇਂ ਸਿਰ ਵਾਰੀ ਆ ਜਾਵੇ ਅਤੇ ਕੈਸ਼ ਖਤਮ ਹੋਣ ਤੋਂ ਪਹਿਲਾ ਉਹ ਪੈਸੇ ਕਢਵਾ ਸਕਣ ਉਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਤੇ ਵਿਚੋਂ ਪੈਸੇ ਕਢਵਾਉਣ ਲਈ ਹਫਤੇ ਦਾ ਪੰਜਾਹ ਹਜ਼ਾਰ ਤੱਕ ਕਰਕੇ ਵੱਡੀ ਰਾਹਤ ਦੇਣੀ ਚਾਹੀਦੀ ਹੈ ਇਸ ਸਮੇਂ ਇਕੱਤਰ ਹੋਏ ਖਾਤਾਧਾਰਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦਿਆਂ ਕਿਹਾ ਕਿ ਬੈਂਕਾਂ ‘ਚ ਕੈਸ਼ ਨਾ ਮਿਲਣ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ, ਜਿਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।

Share Button

Leave a Reply

Your email address will not be published. Required fields are marked *