ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Aug 8th, 2020

ਬੈਂਕਾ ਵਿਚ ਧੋਖਾਧੜੀ ਦਾ ਵਧਦਾ ਰੁਝਾਨ

ਬੈਂਕਾ ਵਿਚ ਧੋਖਾਧੜੀ ਦਾ ਵਧਦਾ ਰੁਝਾਨ

ਪਿਛਲੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਮੌਜੂਦਾ ਮਾਲੀ ਵਰ੍ਹੇ ਦੇ ਪਹਿਲੇ 6 ਮਹੀਨਿਆਂ ਯਾਨੀ ਅਪ੍ਰੈਲ ਤੋਂ ਸਤੰਬਰ ਦੌਰਾਨ ਸਰਕਾਰੀ ਬੈਂਕਾ ਵਿੱਚ 95,766 ਕਰੋੜ ਰੁਪਏ ਦੇ 5,743 ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਵਿੱਤ ਮੰਤਰੀ ਵੱਲੋਂ ਉਪਲਬਧ ਕਰਵਾਇਆ ਗਿਆ ਇਹ ਆਂਕੜਾ ਇਸ ਲਈ ਚਿੰਤਾਜਨਕ ਹੈ, ਕਿਉਂਕਿ ਭਾਰਤੀ ਰਿਜ਼ਰਵ ਬੈਂਕ ਵਲੋਂ ਪੇਸ਼ ਇਕ ਰਿਪੋਰਟ ਦੇ ਮੁਤਾਬਕ 201819 ਦੇ ਮਾਲੀ ਵਰ੍ਹੇ ਵਿੱਚ ਸਰਕਾਰੀ ਬੈਂਕਾ ਸਮੇਤ ਸਾਰੇ ਬੈਂਕਾ ਵਿੱਚ ਧੋਖਾਧੜੀ ਦੇ ਕੁਲ 6,801 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੈਂਕਾ ਵਿੱਚ ਧੋਖਾਧੜੀ ਦੇ ਮਾਮਲੇ ਕਿੰਨੀ ਤੇਜ਼ ਰਫਤਾਰ ਨਾਲ ਵਧ ਰਹੇ ਹਨ। ਸਿਰਫ ਗਿਣਤੀ ਤੇ ਮਾਮਲੇ ਵਿੱਚ ਹੀ ਨਹੀਂ, ਸਗੋਂ ਘੋਟਾਲਿਆਂ ਦੀ ਰਕਮ ਵਿੱਚ ਵੀ ਬਹੁਤ ਜਿਆਦਾ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਦੇ ਬੈਂਕ ਘਪਲਿਆਂ ਦੀ ਰਕਮ ਜਿੱਥੇ 71,543 ਕਰੋੜ ਰੁਪਏ ਸੀ, ਉਥੇ ਮੌਜੂਦਾ ਮਾਲੀ ਵਰ੍ਹੇ ਦੇ ਪਿਛਲੇ 6 ਮਹੀਨਿਆਂ ਵਿੱਚ ਹੌਏ ਘਪਲਿਆਂ ਦੀ ਰਕਮ ਹੀ 95,760 ਕਰੋੜ ਰੁਪਏ ਹੈ।
ਇਹੋ ਨਹੀਂ ਦੋ ਸਾਲ ਪਹਿਲਾਂ ਯਾਨੀ ਮਾਲੀ ਵਰ੍ਹੇ, 201718 ਵਿੱਚ ਧੋਖਾਧੜੀ ਦੇ ਕੁਲ 5916 ਮਾਮਲੇ ਹੋਏ ਸਨ ਅਤੇ ਉਨ੍ਹਾਂ ਵਿੱਚ 4167 ਕਰੋੜ ਰੁਪਇਆਂ ਦਾ ਨੁਕਸਾਨ ਹੋਇਆ ਸੀ। ਧੋਖਾਧੜੀ ਦੇ ਇਹ ਲਗਾਤਾਰ ਵਧਦੇ ਮਾਮਲੇ ਅਤੇ ਰਕਮ ਦਾ ਵਧਦਾ ਗ੍ਰਾਫ ਦੱਸਦਾ ਹੈ ਕਿ ਦੇਸ਼ ਦੇ ਬੈਂਕਾ ਦੇ ਸਿਰ ‘ਤੇ ਕਿਸ ਤਰ੍ਹਾਂ ਆਰਥਕ ਢਾਂਚੇ ਦੇ ਡਗਮਗਾਉਣ ਦਾ ਖਤਰਾ ਮੰਡਰਾ ਰਿਹਾ ਹੈ।ਇਹ ਜਿੰਨੀ ਵੱਡੀ ਚਿੰਤਾ ਦਾ ਵਿਸ਼ਾ ਬੈਂਕਾ ਅਤੇ ਰਿਜ਼ਰਵ ਬੈਂਕ ਲਈ ਹੈ, ਉਸ ਤੋਂ ਕਈ ਗੁਣਾ ਜਿਆਦਾ ਬੈਂਕਾ ਦੇ ਨਾਲ ਲੈਣਦੇਣ ਕਰਨ ਵਾਲੇ ਆਮ ਲੋਕਾਂ ਨੂੰ ਡਰਾਉਣ ਦਾ ਵਿਸ਼ਾ ਹੈ, ਕਿਉਂਕਿ ਇਹਨਾਂ ਘੋਟਾਲਿਆਂ ਦੇ ਚਲਦਿਆਂ ਸਰਕਾਰੀ ਬੈਂਕਾ ਤੋਂ ਆਮ ਲੋਕਾਂ ਦਾ ਭਰੋਸਾ ਟੁੱਟ ਰਿਹਾ ਹੈ।ਆਖ਼ਰ ਦੋਸ਼ੀ ਕੌਣ ਹੈ? ਯਕੀਨਨ ਕੋਈ ਵੀ ਇਸ ਦੀ ਜਿੰਮੇਵਾਰੀ ਨਹੀਂ ਲੈਣਾ ਚਾਹੇਗਾ।ਪਰ ਇਸ ਡਰਾਉਣੇ ਹਲਾਤ ਦੇ ਲਈ ਬੈਂਕਾ ਦੇ ਲੇਖਾ ਅਫਸਰ, ਉਧਾਰ ਮੁਲਾਂਕਣ ਕਰਨ ਵਾਲੀਆਂ ਸੰਸਥਾਵਾਂ ਅਤੇ ਖੁਦ ਰਿਜ਼ਰਵ ਬੈਂਕ ਵੀ ਇਸਦੇ ਲਈ ਜਿੰਮੇਵਾਰ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ 90 ਫੀਸਦ ਧੋਖਾਧੜੀ ਦੇ ਇਹ ਮਾਮਲੇ ਸਰਕਾਰੀ ਬੈਂਕਾ ਵਿੱਚ ਹੀ ਰਹੇ ਹਨ। ਪਿਛਲੇ ਪੰਜ ਸਾਲਾਂ ਵਿੱਚ ਅਜਿਹੇ ਮਾਮਲਿਆਂ ਵਿੱਚ 400 ਫੀਸਦ ਦਾ ਵਾਧਾ ਦਰਸਾ ਰਿਹਾ ਹੈ ਕਿ ਧੋਖੇਬਾਜ਼ ਬੇਖੌਫ ਹਨ। ਕਈ ਸੋਧਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਧੋਖਾਧੜੀ ਦੇ ਇਹ ਮਾਮਲੇ ਅੰਦਰੂਨੀ ਸਿਸਟਮ ਦੀਆਂ ਕਮਜ਼ੋਰੀਆਂ ਦਾ ਨਤੀਜਾ ਹੈ। ਧੋਖਾਧੜੀ ਬਾਰੇ ਡੂੰਘਾਈ ਨਾਲ ਸਮਝਣ ‘ਤੇ ਪਤਾ ਚੱਲਦਾ ਹੈ ਕਿ ਰਿਜ਼ਰਵ ਬੈਂਕ ਕੋਲ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਬਾਰੇ ਮੁੱਢਲੀ ਚਿਤਾਵਨੀ ਪ੍ਰਣਾਲੀ ਮੌਜੂਦ ਹੈ, ਪਰ ਬੈਂਕ ਕਦੇ ਵੀ ਇਸਦਾ ਫਾਇਦਾ ਨਹੀਂ ਚੱਕਦੇ ਅਤੇ ਸ਼ਾਇਦ ਰਿਜ਼ਰਵ ਬੈਂਕ ਉਨ੍ਹਾਂ ਦੇ ਖਿਲਾਫ ਉਸ ਹੱਦ ਤੱਕ ਸਖਤ ਨਹੀਂ ਹੁੰਦੇ ਜਿਸ ਹੱਦ ਤੱਕ ਹੋਣਾ ਚਾਹੀਦਾ ਹੈ।
ਸਰਕਾਰੀ ਬੈਂਕਾ ਵਿੱਚ ਹੀ ਇਸ ਤਰ੍ਹਾਂ ਦੇ ਜਿਆਦਾਤਰ ਮਾਮਲੇ ਇਸ ਲਈ ਹੁੰਦੇ ਹਨ ਕਿਉਂਕਿ ਇਹਨਾਂ ਬੈਂਕਾ ਵਿੱਚ ਹਰ ਪੱਧਰ ‘ਤੇ ਤਾਇਨਾਤ ਲੋਕ ਆਪਣੀਆਂ ਜਿੰਮੇਵਾਰੀ ਦੇ ਪ੍ਰਤੀ ਲਾਪਰਵਾਹ ਹਨ। ਮਾੜੀ ਕਾਰਜ ਪ੍ਰਣਾਲੀ ਅਤੇ ਲੇਖੇਜ਼ੋਖੇ ਦੀ ਸੁਚੱਜੀ ਘਾਟ ਕਾਰਨ ਹੀ ਧੋਖਾਧੜੀ ਸੰਭਵ ਹੋ ਪਾਉਂਦੀ ਹੈ।ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਬੰਗਲੌਰ ਦੀ ਇਕ ਸੋਧ ਦੇ ਮੁਤਾਬਕ ਜਿਥੇ ਵੀ ਕਰਜ਼ ਦੀ ਰਕਮ ਇਕ ਕਰੋੜ ਰੁਪਏ ਤੋਂ ਜਿਆਦਾ ਸੀ, ਉਸ ਨੂੰ ਵਸੂਲਣ ਦੇ ਮਾਮਲਿਆਂ ਵਿੱਚ ਬੈਂਕਾਂ ਵੱਲੋਂ ਦਿਖਾਈ ਜਾਣ ਸਕਣ ਵਾਲੀ ਮੁਸਤੈਦੀ ਵਿੱਚ ਕਮੀ ਪਾਈ ਗਈ।ਇਸਦਾ ਮਤਲਬ ਇਹ ਹੈ ਕਿ ਬੈਂਕ ਛੋਟੇ ਗ੍ਰਾਹਕਾਂ ‘ਤੇ ਤਾਂ ਸਖਤੀ ਦਿਖਾਉਂਦਾ ਹੈ, ਪਰ ਵੱਡੇ ਕਰਜ਼ਦਾਰਾਂ ਦੇ ਨਾਲ ਉਸਦਾ ਰਵੱਈਆ ਅਜ਼ੀਬ ਤਰ੍ਹਾਂ ਦੀ ਨਰਮੀ ਭਰਿਆ ਹੁੰਦਾ ਹੈ। ਇਹ ਹਾਲਤ ਅਸਲ ਵਿਚ ਕਾਰਪੋਰੇਟ ਕੰਪਨੀਆਂ ਅਤੇ ਬੈਂਕ ਦੇ ਲੋਨ ਵਿਭਾਗ ਦੇ ਵੱਡੇ ਅਫਸਰਾਂ ਦੇ ਵਿਚਕਾਰ ਮਿਲੀਭੁਗਤ ਦਾ ਸੰਕੇਤ ਹੈ।
ਫਿਲਹਾਲ ਬੈਂਕਾਂ ਵਿੱਚ ਧੋਖਾਧੜੀ ਰੋਕਣ ਦੇ ਲਈ ਵਿੱਤ ਮੰਤਰੀ ਦੇ ਮੁਤਾਬਕ ਸਰਕਾਰ ਨੇ ਕਈ ਉਪਰਾਲੇ ਕੀਤੇ ਹਨ। ਇਸਦੇ ਲਈ ਪਿਛਲੇ ਦੋ ਸਾਲਾਂ ਦੇ ਦੌਰਾਨ ਬੰਦ ਪਈਆਂ ਕੰਪਨੀਆਂ ਦੇ 3,38000 ਬੈਂਕ ਖਾਤਿਆਂ ਨੂੰ ਬੰਦ ਕੀਤਾ ਗਿਆ ਅਤੇ ਆਰਥਕ ਅਪਰਾਧੀਆਂ ਦੀ ਜਾਇਦਾਦ ਨੂੰ ਜ਼ਬਤ ਕਰਨ ਦੇ ਪ੍ਰਬੰਧਾ ਨੂੰ ਬੈਂਕ ਦੇ ਕਾਨੂੰਨ ਨਾਲ ਜੋੜਿਆ ਗਿਆ ਹੈ। ਇਹ ਚੰਗਾ ਕਦਮ ਹੈ, ਪਰ ਫਿਰ ਵੀ ਧੋਖੇਬਾਜਾਂ ਨੂੰ ਰੋਕ ਪਾਉਣ ਦੇ ਲਈ ਇਹ ਨਾਕਾਫੀ ਹੈ, ਕਿਉਂਕਿ ਬੈਂਕ ਧੇਖਾਧੜੀ ਦੇ ਜਿੰਮੇਵਾਰ ਲੋਕਾਂ ਨੂੰ ਦੋਸ਼ੀ ਸਿੱਧ ਕਰਨ ਦੇ ਲਈ ਸਫਲ ਨਹੀਂ ਹੋਏ ਹਨ।
ਰਿਜ਼ਰਵ ਬੈਂਕ ਨੇ ਧੇਖਾਧੜੀ ਨਾਲ ਜੁੜੀਆਂ ਸੂਚਨਾਵਾਂ ਦੇ ਅਦਾਨਪ੍ਰਦਾਨ ਵਿੱਚ ਵੀ ਸਰਕਾਰੀ ਬੈਂਕਾ ਦੇ ਵਿਚਕਾਰ ਤਾਲਮੇਲ ਦੀ ਕਮੀ ਦੇਖੀ ਹੈ। ਜੇਕਰ ਸਰਕਾਰ ਧੋਖਾਧੜੀ ਦੇ ਖਤਰੇ ਨੂੰ ਰੋਕਦਾ ਚਾਹੁੰਦੀ ਹੈ, ਤਾਂ ਆਰਥਕ ਧੋਖੇਬਾਜਾਂ ਦਾ ਪਤਾ ਲਾਉਣ ਦੇ ਲਈ ਦੇਸ਼ ਪੱਧਰੀ ਜਾਂ ਸਿਵਲ ਸਰਵਿਸ ਦੇ ਵਾਂਗ ਇਕ ਢਾਂਚਾ ਬਣਾਇਆ ਜਾਵੇ। ਇਹ ਆਰਥਕ ਅਤੇ ਕਾਨੂੰਨੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨਾਲ ਲੈੱਸ ਹੋਵ, ਆਰਥਕ ਘਪਲਿਆਂ ਦੇ ਇਕ ਨਿਸ਼ਚਤ ਸਮੇਂ ਵਿੱਚ ਪੜਤਾਲ ਪੂਰੀ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਉੱਚ ਪੱਧਰੀ ਟਰੇਨਿੰਗ ਵੀ ਦਿੱਤੀ ਜਾਣੀ ਚਾਹੀਦੀ ਹੈ।

ਹਰਪ੍ਰੀਤ ਸਿੰਘ ਬਰਾੜ
ਏਅਰ ਫੋਰਸ ਰੋਡ, ਬਠਿੰਡਾ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: