Fri. May 24th, 2019

ਬੇ-ਏਰੀਆ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾੰ ਨੇ ਵਿਖਾਏ ਜੌਹਰ 

ਬੇ-ਏਰੀਆ ਸੀਨੀਅਰ ਖੇਡਾਂ ਵਿੱਚ ਪੰਜਾਬੀ ਚੋਬਰਾੰ ਨੇ ਵਿਖਾਏ ਜੌਹਰ

ਫਰਿਜ਼ਨੋ , 30 ਮੲੀ ( ਰਾਜ ਗੋਗਨਾ )— ਬੀਤੇ ਦਿਨ ਬੇ-ਏਰੀਏ  ਦੇ  ਸ਼ਹਿਰ ਸੈਂਨਮਟੇਓ ਦੀਆਂ ਗਰਾਊਂਡਾ ਵਿੱਚ ਬੇ-ਏਰੀਆ ਸੀਨੀਅਰ ਖੇਡਾਂ ਦਾ ਅਯੋਜਨ ਕੀਤਾ ਗਿਆ। ਇਹਨਾੰ ਖੇਡਾਂ ਵਿੱਚ ਦੁਨੀਆੰ ਭਰ ਤੋਂ ਸੀਨੀਅਰ ਖਿਡਾਰੀ ਭਾਗ ਲੈਣ ਵਾਸਤੇ ਪਹੁੰਚੇ ਹੋਏ ਸਨ।ਇਹ ਸਥਾਨਿਕ ਟ੍ਰੈਕ ਐਂਡ ਫੀਲਡ ਖੇਤਰ ਵਿੱਚ ਕਰਵਾਈਆਂ ਗਈਆਂ।ਇਹ ਖੇਡਾੰ ਵਿੱਚ ਚਾਰ ਪੰਜਾਬੀ ਸੀਨੀਅਰ ਗੱਭਰੂਆੰ ਨੇ ਵੀ ਹਿੱਸਾ ਲਿਆ ਤੇ ਕੁਲ 18 ਮੈਡਲ ਆਪਣੇ ਨਾਮ ਕੀਤੇ। ਇਹਨਾੰ ਖਿਡਾਰੀਆੰ ਵਿੱਚੋੰ ਗੁਰਬਖਸ਼ ਸਿੱਧੂ, ਕਮਲਜੀਤ ਬੈਨੀਪਾਲ , ਸੁਖਨੈੰਣ ਸਿੰਘ ਅਤੇ ਉਲੰਪੀਅਨ ਮਹਿੰਦਰ ਸਿੰਘ ਗਿੱਲ ਨੇ ਅਥਲੈਟਿਕਸ ਵਿੱਚ ਮੈਡਲ ਜਿੱਤਕੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਕੀਤਾ।

Leave a Reply

Your email address will not be published. Required fields are marked *

%d bloggers like this: