ਬੇਸਬਰੀ ਨਾਲ ੳੁਡੀਕੀਅਾਂ ਜਾ ਰਹੀਅਾਂ ਹਨ ਦੋ ਪੰਜਾਬੀ ਫ਼ੀਚਰ ਫ਼ਿਲਮਾਂ

ss1

ਬੇਸਬਰੀ ਨਾਲ ੳੁਡੀਕੀਅਾਂ ਜਾ ਰਹੀਅਾਂ ਹਨ ਦੋ ਪੰਜਾਬੀ ਫ਼ੀਚਰ ਫ਼ਿਲਮਾਂ

ਪੰਜਾਬੀ ਫ਼ਿਲਮੀ ੳੁਦਯੋਗ ‘ਚ ਅਜਿਹੇ ਮੌਕੇ ਕਦੇ-ਕਦਾੲੀ ਹੀ ਅਾੳੁਂਦੇ ਹਨ ਜਦ ਦਰਸ਼ਕਾਂ ਦਾ ੲਿੱਕ ਵੱਡਾ ਵਰਗ ਕਿਸੇ ਪੰਜਾਬੀ ਫ਼ਿਲਮ ਦੀ ਬੇਸਬਰੀ ਨਾਲ ੳੁਡੀਕ ਕਰਦਾ ਹੈ ।
ਪਰ ਪਿਛਲੇ ਕੁੱਝ ਸਮੇਂ ਤੋਂ ਦੋ ਪੰਜਾਬੀ ਫ਼ੀਚਰ ਫ਼ਿਲਮਾਂ ਦੀ ਪੰਜਾਬੀ ਦਰਸ਼ਕ ਤਹਿ ਦਿਲੋਂ ੳੁਡੀਕ ਕਰ ਰਹੇ ਹਨ । ੲਿੰਨ੍ਹਾਂ ਦੋ ਫ਼ਿਲਮ ਚੋਂ ੲਿੱਕ 23 ਮਾਰਚ 2018 ਨੂੰ ਪਰਦਾਪੇਸ਼ ਹੋਣ ਵਾਲੀ ਫ਼ਿਲਮ ਦਲਜੀਤ ਦੁਸਾਂਝ ਦੀ “ਸੱਜਣ ਸਿੰਘ ਰੰਗਰੂਟ” ਹੈ ।
ਜਿਸ ਚ “ਦਲਜੀਤ ਦੁਸ਼ਾਝ” ਦੇ ਨਾਲ ਅਾਪਣੀ ਗਾੲਿਕੀ ਨਾਲ ਪਟਾਕੇ ਪਾੳੁਂਣ ਵਾਲੀ ਗਾੲਿਕਾ “ਸੁਨੰਧਾ ਸ਼ਰਮਾਂ” ਮੁੱਖ ਭੂਮਿਕਾਂ ‘ਚ ਨਜ਼ਰ ਅਾਵੇਗੀ । “ਪੰਕਜ ਬੱਤਰਾ” ਦੇ ਫ਼ਿਲਮਾਂਕਣ ਵਾਲੀ ੲਿਸ ਫ਼ਿਲਮ ਦੀ ਕਹਾਣੀ ਨੂੰ “ਗੁਰਪ੍ਰੀਤ ਸਿੰਘ ਪੱਲਹੇਰੀ” ਦੁਅਾਰਾ ਕਲਮਬੱਧ ਕੀਤਾ ਗਿਅਾ ਹੈ ।
ਪਹਿਲੇ ਵਿਸ਼ਵ ਯੁੱਧ ਵਿੱਚ ਪੰਜਾਬੀਅਾਂ ਦੀ ਸ਼ਹਾਦਤ ਨੂੰ ਵੱਡੇ ਪਰਦੇ ਤੇ ਪੇਸ਼ ਕਰਨ ਵਾਲੀ ੲਿਹ ਫ਼ਿਲਮ ਪਹਿਲੀ ਅਜਿਹੀ ਪੰਜਾਬੀ ਫ਼ਿਲਮ ਹੋਵੇਗੀ ਜੋ “ਰੂਸ” ਵਿੱਚ ਪਰਦਾਪੇਸ਼ ਹੋਣ ਜਾ ਰਹੀ ਹੈ ।
ਦੂਜੀ ਫ਼ਿਲਮ ਗਿੱਪੀ ਗਰੇਵਾਲ ਦੀ “ਸੂਬੇਦਾਰ ਜੋਗਿੰਦਰ ਸਿੰਘ” ਹੈ  ਜਿਸ ‘ਚ “ਗਿੱਪੀ ਗਰੇਵਾਲ” ਨਾਲ “ਅਦਿੱਤੀ ਸ਼ਰਮਾਂ” ਮੁੱਖ ਭੂਮਿਕਾਂ ਨਿਭਾੳੁਂਦੀ ਨਜ਼ਰ ਅਾਵੇਗੀ ੲਿਹ ਫ਼ਿਲਮ 6 ਅਪ੍ਰੈਲ 2018 ਨੂੰ ਸਿਨੇਮਾਂ-ਘਰਾਂ ਦਾ ਸ਼ਿੰਗਾਰ ਬਣੇਗੀ ।
“ਸੂਬੇਦਾਰ ਜੋਗਿੰਦਰ ਸਿੰਘ” ਦੀ ਜੀਵਨੀ ਤੇ ਅਧਾਰਿਤ ੲਿਸ ਫ਼ਿਲਮ ਦੀ ਕਹਾਣੀ ਨੂੰ “ਰਾਸ਼ਿਦ ਰੰਗਰੇਜ਼” ਦੁਅਾਰਾ ਲਿਖਿਅਾ ਗਿਅਾ ਹੈ ਤੇ ਨਿਰਦੇਸ਼ਕ “ਸਿਮਰਜੀਤ ਸਿੰਘ” ਦੁਅਾਰਾ ਫ਼ਿਲਮ ਦਾ ਫ਼ਿਲਮਾਂਕਣ ਕੀਤਾ ਗਿਅਾ ਹੈ ।
ਵੱਡੀ ਸਟਾਰ-ਕਾਸਟ ਵਾਲੀ ੲਿਸ ਫ਼ਿਲਮ ਨਾਲ ਕੁਲਵਿੰਦਰ ਬਿੱਲਾ, ਰਾਜਵੀਰ ਜਵੰਧਾ, ਜੋਰਡਨ ਸੰਧੂ ਵਰਗੇ ਕੲੀ ਨਾਮਵਰ ਗਾੲਿਕ ਅਾਪਣੇ ਅਦਾਕਾਰੀ ਸਫ਼ਰ ਦਾ ਅਾਗਾਜ਼ ਕਰਨ ਜਾ ਰਹੇ ਹਨ ।
ਸੁਖਵਿੰਦਰ ਸ਼ੇਰਗਿੱਲ 
9781910066
Share Button

Leave a Reply

Your email address will not be published. Required fields are marked *