ਬੇਰੁਜ਼ਗਾਰ ਸਿਹਤ ਵਰਕਰ ਸਿਹਤ ਮੰਤਰੀ ਦੇ ਪਿੰਡ ਨੂੰ ਹੋਣਗੇ ਸਿੱਧੇ

ss1

ਬੇਰੁਜ਼ਗਾਰ ਸਿਹਤ ਵਰਕਰ ਸਿਹਤ ਮੰਤਰੀ ਦੇ ਪਿੰਡ ਨੂੰ ਹੋਣਗੇ ਸਿੱਧੇ
ਮਾਮਲਾ 1263 ਮਨਜ਼ੂਰ ਅਸਾਮੀਆਂ ਦੇ ਇਸ਼ਤਿਹਾਰ ਵਿੱਚ ਦੇਰੀ ਦਾ

ਬਰਨਾਲਾ 15 ਜੂਨ (ਨਰੇਸ਼ ਗਰਗ) ਸਿਹਤ ਵਿਭਾਗ ਪੰਜਾਬ ਵਿੱਚ ਮੁੱਢਲੀ ਇਕਾਈ ਵਜੋਂ ਕੰਮ ਕਰਨ ਵਾਲੇ ਮਲਟੀਪਰਪਜ਼ ਹੈਲਥ ਵਰਕਰ(ਮੇਲ) ਦੀ ਪਿਛਲੇ 9 ਸਾਲਾਂ ਤੋਂ ਇੱਕ ਵੀ ਭਰਤੀ ਨਹੀਂ ਕੀਤੀ ਗਈ ਜਦਕਿ ਤਿੰਨ ਸਰਕਾਰੀ (ਖਰੜ,ਨਾਭਾ,ਅੰਮ੍ਰਿਤਸਰ) ਤੋਂ ਇਲਾਵਾ ਅਨੇਕਾਂ ਪ੍ਰਾਈਵੇਟ ਕੇਂਦਰਾਂ ਵਿੱਚ ਡੇਢ ਸਾਲਾ ਕੋਰਸ ਕਰਕੇ ਹਜ਼ਾਰਾਂ ਬੇਰੁਜ਼ਗਾਰ ਸਿਹਤ ਵਰਕਰ ਮਹਿਕਮੇਂ ਅੰਦਰ ਖਾਲੀ ਕਰੀਬ 1650 ਅਸਾਮੀਆਂ ਉੱਪਰ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ।ਆਖਰ ਲੰਬੇ ਸੰਘਰਸ਼ ਅਤੇ ਸਿਹਤ ਮੰਤਰੀ ਪੰਜਾਬ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਦੇ ਹਲਕੇ ਫਾਜਿਲਕਾ ਵਿਖੇ ਚੱਲੀ ਲੰਮੀ ਭੁੱਖ ਹੜਤਾਲ ਅੱਗੇ ਝੁਕਦਿਆਂ ਸਰਕਾਰ ਵੱਲੋਂ 30 ਅਪ੍ਰੈਲ 2016 ਦੀ ਕੈਬਨਿਟ ਮੀਟਿੰਗ ਵਿੱਚ 1263 ਅਸਾਮੀੌਆਂ ਭਰਨ ਦੀ ਪ੍ਰਵਾਨਗੀ ਦਿੱਤੀ ਹੈ।ਇਸ਼ਤਿਹਾਰ ਕਰਨ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ 17 ਜੂਨ ਨੂੰ ਬੇਰੁਜ਼ਗਾਰ ਸਿਹਤ ਵਰਕਰ ਮੁੜ ਫੇਰ ਦੂਜੀ ਵਾਰ ਸਿਹਤ ਮੰਤਰੀ ਦੇ ਪਿੰਡ ‘ਕਟੈਹਿੜਾ’ ਵੱਲ ਨੂੰ ਸਿੱਧੇ ਹੋ ਰਹੇ ਹਨ।
ਪੱਤਰਕਾਰਾਂ ਨਾਲ ਉਕਤ ਜਾਣਕਾਰੀ ਸਾਂਝੀ ਕਰਦਿਆਂ ਯੂਨੀਅਨ ਦੇ ਸੂਬਾ ਚੇਅਰਮੈਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ .8.. ਦੀਆਂ ਹਦਾਇਤਾਂ ਅਨੁਸਾਰ ਤਿੰਨ ਹਜ਼ਾਰ ਦੀ ਜਨਸੰਖਿਆ ਪਿੱਛੇ ਇੱਕ ਸਿਹਤ ਵਰਕਰ ਮੇਲ ਅਤੇ ਇੱਕ ਫੀਮੇਲ ਦੀ ਨਿਯੁਕਤੀ ਕਰਨੀ ਹੁੰਦੀ ਹੈ।ਪ੍ਰੰਤੂ ਸਿਹਤ ਵਿਭਾਗ ਲੰਮੇ ਸਮੇਂ ਤੋਂ ਟਾਲਾ ਵੱਟਦਾ ਆ ਰਿਹਾ ਹੈ।ਇਸ ਕਾਰਨ ਹਜ਼ਾਰਾਂ ਵਰਕਰ (ਮੇਲ) ਆਪਣੀ ਭਰਤੀ ਦੀ ਉਮਰ ਹੱਦ ਪਾਰ ਕਰ ਚੁੱਕੇ ਹਨ ਅਤੇ ਅਨੇਕਾਂ ਕਰਨ ਕਿਨਾਰੇ ਹਨ।ਇਸ ਲਈ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕਰਵਾਉਣ ਲਈ ਸੂਬਾ ਪ੍ਰਧਾਨ ਸੁਰਜੀਤ ਜਲਾਲਾਵਾਦ ਦੀ ਅਗਵਾਈ ਵਿੱਚ ਵਰਕਰ 17 ਜੂਨ ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਵਾ ਲੱਖ ਅਸਾਮੀਆਂ ਭਰਨ ਦਾ ਦਿੱਤਾ ਗਿਆ ਲਾਲੀਪਾਪ ਫਲਾਪ ਸ਼ੋਅ ਹੋ ਗਿਆ ਹੈ ਕਿੳਂੁਕਿ 50 ਲੱਖ ਤੋਂ ਵੱਧ ਫਿਰ ਰਹੇ ਬੇਰੁਜ਼ਗਾਰਾਂ ਦੀ ਆਰਥਿਕ ਲੁੱਟ ਕਰਕੇ ਮਹਿਜ਼ ਡਰਾਮਾਂ ਰਚਿਆ ਜਾ ਰਿਹਾ ਹੈ।ਜਦਕਿ ਕਿਸੇ ਵੀ ਭਰਤੀ ਪ੍ਰਕਿਰਿਆ ਨੂੰ ਨੇਪਰੇ ਨਹੀਂ ਚਾੜਿਆ ਜਾ ਰਿਹਾ ।ਸਗੋਂ ਬੇਰੁਜ਼ਗਾਰਾਂ ਦੀ ਡੰਡੇ ਨਾਲ ਸੇਵਾ ਕੀਤੀ ਜਾ ਰਹੀ ਹੈ।ਉਹਨਾਂ ਸਮੂਹ ਬੇਰੁਜ਼ਗਾਰ ਸਿਹਤ ਕਾਮਿਆਂ (ਵਰਕਰਾਂ) ਨੂੰ 17 ਜੂਨ ਨੂੰ ਪਿੰਡ ‘ਕਟੈਹਿੜਾ’ ਪੁੱਜਣ ਦੀ ਅਪੀਲ ਕੀਤੀ।
ਇਸ ਸਮੇਂ ਸੂਬਾਈ ਆਗੂਆਂ ਵਿੱਚ ਸੂਬਾ ਪ੍ਰੈੱਸ ਸਕੱਤਰ ਮਨਜੀਤ ਸਿੰਘ ਭਾਗੋਵਾਲ,ਹਰਜੀਤ ਸਮਰਾ,ਹਰਜਿੰਦਰ ਫਤਹਿਗੜ ਸਾਹਿਬ,ਪਲਵਿੰਦਰ ਹੁਸ਼ਿਾਰਪੁਰ,ਬਲਵਿੰਦਰ ਰਾਏ ਫਾਜ਼ਿਲਕਾ,ਪਲਵਿੰਦਰ ਕਲੇਰ,ਅੰਿਮ੍ਰਤਸਰ,ਜਸਮੇਲ ਪਟਿਆਲਾ,ਸਤਪਾਲ ਸੰਗਰੂਰ,ਸੁਰੇਸ਼ ਬਠਿੰਡਾ,ਹਰਜਿੰਦਰ ਮਾਨਸਾ,ਹਰਦੇਵ ਸਿੰਘ ਅਤੇ ਸੁਰਿੰਦਰ ਬਰਨਾਲਾ,ਪਲਵਿੰਦਰ ਮੋਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *