ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਵਿਚ ਪੋਸੋਟਾਂ ਨਾ ਵਧਣ ਕਾਰਨ ਰੋਸ ਪ੍ਰਗਟਾਵਾ, ਪੋੋਸਟਾਂ ਦੀ ਗਿਣਤੀ ਵਧਾਏ ਸਰਕਾਰ -ਛਿੰਦਰਪਾਲ ਲਾਧੂਕਾਂ

ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਵਿਚ ਪੋਸੋਟਾਂ ਨਾ ਵਧਣ ਕਾਰਨ ਰੋਸ ਪ੍ਰਗਟਾਵਾ, ਪੋੋਸਟਾਂ ਦੀ ਗਿਣਤੀ ਵਧਾਏ ਸਰਕਾਰ -ਛਿੰਦਰਪਾਲ ਲਾਧੂਕਾਂ

ਫਾਜਿਲਕਾ , 24 ਜੂਨ (ਪ.ਪ.) ਈ.ਟੀ.ਟੀ ਟੈਟ ਪਾਸ ਯੂਨੀਅਨ ਫਾਜਿਲਕਾ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਆਗੂ ਛਿੰਦਰਪਾਲ ਲਾਧੂਕਾ ਨੇ ਦੱਸਿਆਂ ਕਿ ਸਿੱਖਿਆਂ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਬਿਲਕੁਲ ਬੇਸਿੱਟਾ ਰਹੀ ਹੈ ਸਿੱਖਿਆਂ ਮੰਤਰੀ ਨੇ ਪੋੋਸਟਾਂ ਵਿਚ ਵਾਂਧਾ ਕਰਨ ਤੋੋਂ ਕੋੋਰੀ ਨਾਂਹ ਕਰ ਦਿੱਤੀ ਹੈ ਤੇ ਉਹ ਪਿਛਲੇ ਛੇ ਮਹੀਨਿਆਂ ਤੋੋਂ ਨਵੀਂ ਐਡ ਦੇਣ ਦੇ ਢੰਡੋੋਰੇ ਪਿੱਟ ਰਹੇ ਹਨ ।ਜੋੋ ਕਿ ਅਧਿਆਪਕਾਂ ਨਾਲ ਕੀਤਾ ਗਿਆਂ ਕੋੋਜ਼ਾ ਮਜਾਕ ਹੈ 9 ਮਹੀਨੇਂ ਪਹਿਲਾਂ ਕੱਢੀਆਂ ਗਈਆਂ ਈ.ਟੀ.ਟੀ. ਅਧਿਆਪਕਾਂ ਦੀਆਂ ਪੋੋਸਟਾਂ ਵੀ ਕੋੋਰਟ ਦੀਆਂ ਘੁੱਮਣ ਘੇਰੀਆਂ ਵਿਚ ਉਲਝੀਆਂ ਹੋੋਈਆਂ ਹਨ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਸੜਕਾਂ ਤੇ ਧੱਕੇ ਖਾ ਰਹੇਂ ਹਨ । ਪਰ ਪੰਜਾਬ ਸਰਕਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸੜਕਾਂ ਤੇ ਰੋਲ ਰਹੀ ਹੈ ਆਗੂ ਗੁਰਜੀਤ ਪਟਿਆਲਾ ਨੇ ਦੱਸਿਆਂ ਕਿ ਹੁਣ ਯੂਨੀਅਨ ਆਪਣੇ ਕੱਲੇ ਕੱਲੇ ਟੈਟ ਪਾਸ ਨੂੰ ਨੋਕਰੀ ਦਵਾਊਣ ਲਈਂ ਤਿੱਖਾ ਸੰਘਰਸ਼ ਕਰੇਗੀ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 2006 ਤੋਂ ਲੈ ਕੇ 2016 ਤੱਕ ਇਕ ਵੀ ਈ.ਟੀ.ਟੀ. ਟੈਟ ਪਾਸ ਦੀ ਭਰਤੀ ਨਹੀਂ ਕੀਤੀ ਗਈ ਸਿੱਖਿਆ ਵਿਭਾਗ ਦੁਆਰਾ ਟੀਚਰਾ ਦੀ ਭਰਤੀ ਪੂਰੀ ਕਰਨ ਲਈ ਬਣਾਇਆ ਗਿਆ ਭਰਤੀ ਬੋਰਡ ਹਾਸੋਹੀਣਾ ਹੋ ਕੇ ਰਹਿ ਗਿਆ ਹੈ। ਸਰਕਾਰ ਨੇ ਇਕ ਪੱਤਰ ਜਾਰੀ ਕੀਤਾ ਸੀ ਜਿਸ ਵਿਚ ਵੱਖ ਵੱਖ ਵਿਭਾਗਾਂ ਵਿਚ ਡੇਢ ਲੱਖ ਦੇ ਕਰੀਬ ਖਾਲੀ ਪਈਆਂ ਪੋਸਟਾ ਦਰਸਾਈਆਂ ਹੋਈਆਂ ਹਨ । ਜਿਸ ਵਿਚ 30 ਹਜ਼ਾਰ ਦੇ ਕਰੀਬ ਪੋਸਟਾਂ ਸਿੱਖਿਆਂ ਵਿਭਾਗ ਦੀਆਂ ਹਨ । ਜੋ ਕਿ ਸਿਰਫ ਸਿਆਸੀ ਰੈਲੀਆਂ ਵਿਚ ਦਿੱਤੇ ਬਿਆਨਾ ਤੱਕ ਸੀਮਤ ਰਹਿ ਗਈਆਂ ਹਨ । ਹੱਕ ਮੰਗਦੇ ਨੋਜ਼ਵਾਨਾਂ ਤੇ ਡਾਂਗਾ ਦਾ ਮੀਹ ਵਰਸਾਇਆਂ ਜਾ ਰਿਹਾਂ ਰਿਹਾਂ ਹੈ । ਆਮ ਜੰਤਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਤੇ ਕੁਚਲਣ ਦੀ ਕੋਸ਼ਿਸ ਕੀਤੀ ਜਾ ਰਹੀਂ ਹੈ ਇਹੋ ਜਿਹੀਆਂ ਕੋਜੀਆਂ ਚਾਲਾਂ ਨੂੰ ਯੂਨੀਅਨ ਦੁਆਰਾਂ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਪੰਜਾਬ ਸਰਕਾਰ ਨੇ ਹਾਲੇ ਤੱਕ ਇਕ ਵੀ ਭਰਤੀ ਨੂੰ ਨੇਪਰੇ ਨਹੀਂ ਚਾੜਿਆਂ ਸਾਰੀਆਂ ਭਰਤੀਆਂ ਸਿਰਫ ਅਖਬਾਰੀ ਬਿਆਨਾ ਤੱਕ ਸਿਮਤ ਹੋ ਕੇ ਰਹਿ ਗਈਆਂ ਹਨ ।ਲਾਧੂਕਾਂ ਨੇ ਦੱਸਿਆਂ ਕਿ ਜ਼ੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾ ਪੰਜ਼ਾਬ ਸਰਕਾਰ ਵਿਰੁੱਧ ਆਰੰਭਿਆਂ ਗਿਆਂ ਸੰਘਰਸ਼ ਹੋੋਰ ਤੇਜ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: