ਬੇਰੁਜ਼ਗਾਰ ਅਧਿਆਪਕਾਂ ਦੀ 3582 ਅਧਿਆਪਕ ਭਰਤੀ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਮੁਲਾਕਾਤ

ss1

ਬੇਰੁਜ਼ਗਾਰ ਅਧਿਆਪਕਾਂ ਦੀ 3582 ਅਧਿਆਪਕ ਭਰਤੀ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਮੁਲਾਕਾਤ
ਭਰਤੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਦਾ ਦਿੱਤਾ ਵਿਸ਼ਵਾਸ ਦਿੱਤਾ ਵਿਸ਼ਵਾਸ

ਮੋਹਾਲੀ, 2 ਮਈ (ਨਿਰਪੱਖ ਆਵਾਜ਼ ਬਿਊਰੋ): ਅੱਜ 3582 ਮਾਸਟਰ ਕਾਡਰ ਯੂਨੀਅਨ ਦਾ ਇੱਕ ਵਫ਼ਦ ਮਾਣਯੋਗ ਸਿੱਖਆ ਮੰਤਰੀ ਓ.ਪੀ. ਸੋਨੀ ਜੀ ਨੂੰ ਉਹਨਾ ਦੇ ਸਿੱਖਆ ਵਿਭਾਗ ਵਾਲੇ ਦਫਤਰ ਵਿੱਚ ਮਿਲਿਆ ਤੇ ਗੁਲਦਸਤਾ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ ਅਤੇ 3582 ਪੋਸਟਾਂ ਨੰ ਜਲਦੀ ਪੂਰਾ ਕਰਨ ਲਈ ਗੱਲਬਾਤ ਕੀਤੀ। ਇਸ ਮੋਕੇ ਉਥੇ ਮਾਣਯੋਗ ਡੀ.ਜੀ.ਐੱਸ.ਈ ਪ੍ਰਸਾਂਤ ਗੋਇਲ ਵੀ ਹਾਜਿਰ ਸਨ ,ਜਿੰਨਾਂ ਨੇ ਵਫਦ ਨੂੰ ਜਲਦੀ ਭਰਤੀ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੋਕੇ ਯਾਦਵਿੰਦਰ ਲਾਲੀ ਸੰਗਰੂਰ ,ਰਾਜਪਾਲ ਖਨੌਰੀ ‘ ਅੰਮ੍ਰਿਤਸਾਗਰ ਸੁਨਾਮ, ਮੈਡਮ ਰਾਜਵੰਤ ਬੱਸੀ ਪਠਾਨਾਂ , ਦਲਜੀਤ ਸਿੰਘ ਦਿੜਬਾ, ਸੁਖਵਿੰਦਰ ਲਹਿਰਾ , ਟੋਨੀ ਮੁਹਾਲੀ , ਮੈਡਮ ਰਜਨੀ ਮੋਹਾਲੀ ,ਜਸਵਿੰਦਰ ਫ਼ਿਰੋਜ਼ਪੁਰ ,ਅਮਨਦੀਪ ਸਿੰਘ, ਅਮਨ, ਗੌਰਵ ਭਵਾਨੀਗੜ ਆਦਿ ਮੋਜੂਦ ਸਨ ।

Share Button

Leave a Reply

Your email address will not be published. Required fields are marked *