ਬੇਰੁਜਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਵੇ ਕੈਪਟਨ ਸਰਕਾਰ : ਪ੍ਰੋ. ਚੰਦੂਮਾਜਰਾ

ss1

ਬੇਰੁਜਗਾਰਾਂ ਨੂੰ ਸਰਕਾਰੀ ਨੌਕਰੀਆਂ ਦੇਵੇ ਕੈਪਟਨ ਸਰਕਾਰ : ਪ੍ਰੋ. ਚੰਦੂਮਾਜਰਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਹਰ ਘਰ ਇੱਕ ਨੌਕਰੀ ਪੱਕੀ’ ਵਾਲੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਪ੍ਰਾਈਵੇਟ ਕਾਲਜਾਂ ਦੇ ਰੋਜ਼ਗਾਰ ਮੇਲਿਆਂ ਤੇ ਮੋਹਰ ਨਾ ਲਗਾ ਕੇ ਸਰਕਾਰੀ ਨੌਕਰੀਆਂ ਦੇਣ| ਸਰਕਾਰੀ ਨੌਕਰੀਆਂ ਤੇ ਭਰਤੀ ਕਰਨ ਉਪਰੰਤ ਹੀ ਕੈਪਟਨ ਸਰਕਾਰ ਦਾ ਚੋਣ ਵਾਅਦਾ ਪੂਰਾ ਹੁੰਦਾ ਮੰਨਿਆ ਜਾਵੇਗਾ|
ਉਕਤ ਵਿਚਾਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਸੇਖਨਮਾਜਰਾ ਅਤੇ ਸਨੇਟਾ ਵਿਖੇ ਪਾਣੀ ਵਾਲੇ ਟੈਂਕਰ ਵੰਡਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਾਲਜਾਂ ਵੱਲੋਂ ਤਾਂ ਪਹਿਲਾਂ ਹੀ ਆਪਣੇ ਪੱਧਰ ਤੇ ਰੋਜ਼ਗਾਰ ਮੇਲੇ ਲਗਾਏ ਜਾਂਦੇ ਰਹਿੰਦੇ ਹਨ| ਕੈਪਟਨ ਸਰਕਾਰ ਹੁਣ ਇਨ੍ਹਾਂ ਪ੍ਰਾਈਵੇਟ ਕਾਲਜਾਂ ਦੇ ਰੋਜ਼ਗਾਰ ਮੇਲਿਆਂ ਤੇ ਆਪਣੀ ਮੋਹਰ ਲਗਾ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬੁੱਧੂ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਜੁੱਟੀ ਹੋਈ ਹੈ| ਜਦਕਿ ਪੰਜਾਬ ਦੇ ਨੌਜਵਾਨ ਕੈਪਟਨ ਸਰਕਾਰ ਕੋਲੋਂ ਸਰਕਾਰੀ ਨੌਕਰੀਆਂ ਚਾਹੁੰਦੇ ਹਨ|
ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਪਰਮਿੰਦਰ ਸਿੰਘ ਸੋਹਾਣਾ ਐਮ.ਡੀ. ਲੇਬਰਫੈਡ ਪੰਜਾਬ, ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਸ਼ੇਰ ਸਿੰਘ ਸਰਪੰਚ ਸੇਖਨਮਾਜਰਾ, ਸੰਜੀਵ ਕੁਮਾਰ ਸਰਪੰਚ ਸਨੇਟਾ, ਬਖਸ਼ੀਸ਼ ਸਿੰਘ ਗੋਬਿੰਦਗੜ੍ਹ, ਹਰਪਾਲ ਸਿੰਘ ਪਾਲਾ ਬਠਲਾਣਾ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਅਵਤਾਰ ਸਿੰਘ ਵਾਲੀਆ, ਜਸਵੀਰ  ਸਿੰਘ ਜੱਸੀ ਕੁਰੜੀ, ਬਹਾਦਰ ਸਿੰਘ ਸਰਪੰਚ ਨਾਨੋਮਾਜਰਾ, ਅਮਰੀਕ ਸਿੰਘ ਸੇਖਨਮਾਜਰਾ, ਜਸਪ੍ਰੀਤ ਸਿੰਘ ਸੋਨੀ ਬੜੀ, ਅਮਨਦੀਪ ਸਿੰਘ ਭੋਲਾ ਮਾਣਕਮਾਜਰਾ ਵੀ ਮੌਜੂਦ ਸਨ|

Share Button

Leave a Reply

Your email address will not be published. Required fields are marked *