ਬੇਮੌਸਮੇ ਮੀਂਹ ਦਾ ਕਿਸਾਨਾਂ ‘ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ

ss1

ਬੇਮੌਸਮੇ ਮੀਂਹ ਦਾ ਕਿਸਾਨਾਂ ‘ਤੇ ਕਹਿਰ, ਕਣਕ ਦਾ ਝਾੜ ਪ੍ਰਭਾਵਿਤ

ਬੁੱਧਵਾਰ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਪਹਿਲਾਂ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉੱਧਰ ਮੌਸਮ ਵਿਭਾਗ ਦੀ ਭਵਿੱਖਬਾਣੀ ਕਿਸਾਨਾਂ ਲਈ ਹੋਰ ਵੀ ਚਿੰਤਾ ਲੈ ਕੇ ਆਈ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੰਜਾਬ ਵਿੱਚ ਦੂਰ-ਦੂਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਅਜਿਹਾ ਹੀ ਹਰਿਆਣਾ ਦੇ ਕਿਸਾਨਾਂ ਨਾਲ ਹੋਇਆ ਹੈ, ਪਰ ਇੱਥੇ ਪੰਜਾਬ ਦੇ ਮੁਕਾਬਲੇ ਮੀਂਹ ਘੱਟ ਹੈ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਵੇਰ ਤੋਂ ਹੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਤੇ ਸਵੇਰ ਤੋਂ ਧੁੱਪ ਨਹੀਂ ਨਿਕਲੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਏ ਜ਼ੋਰਦਾਰ ਮੀਂਹ ਨੇ ਕਣਕ ਦੀ ਪੱਕੀ ਫ਼ਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਅੱਜ ਹੋਏ ਖ਼ਰਾਬ ਮੌਸਮ ਕਾਰਨ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਬਠਿੰਡਾ ਦੇ ਕਿਸਾਨਾਂ ਦਾ ਕਹਿਣਾ ਹੈ ਤੇਜ਼ ਹਵਾਵਾਂ ਨੇ ਕਣਕ ਦੀ ਖੜ੍ਹੀ ਫ਼ਸਲ ਵਿਛਾ ਦਿੱਤੀ ਹੈ।

ਉੱਧਰ ਮੰਡੀਆਂ ਵਿੱਚ ਜਿਣਸ ਲੈ ਕੇ ਪਹੁੰਚੇ ਕਿਸਾਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿੱਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਇੱਥੇ ਕੁਝ ਵੀ ਪ੍ਰਬੰਧ ਨਹੀਂ ਹੈ। ਕਿਸਾਨਾਂ ਨੇ ਸ਼ੈੱਡਾਂ ਦੀ ਕਮੀ ਕਾਰਨ ਲੋਕਾਂ ਨੂੰ ਆਪਣੀ ਫ਼ਸਲ ਬਾਹਰ ਖੁੱਲ੍ਹੇ ਵਿੱਚ ਹੀ ਸੁੱਟਣੀ ਪੈਂਦੀ ਹੈ, ਜਿੱਥੇ ਮੀਂਹ ਦੇ ਨਾਲ-ਨਾਲ ਆਵਾਰਾ ਪਸ਼ੂਆਂ ਦਾ ਵੀ ਖ਼ਤਰਾ ਰਹਿੰਦਾ ਹੈ। ਜਲੰਧਰ ਤੋਂ ਕਿਸਾਨ ਸੰਤੋਖ ਸਿੰਘ ਨੇ ਦੱਸਿਆ ਕਿ ਇਹ ਬੇਰੁੱਤਾ ਮੀਂਹ ਇਸੇ ਸਾਲ ਪਹਿਲੀ ਵਾਰ ਕਿ ਇੰਨੇ ਦਿਨ ਪਿਆ ਹੋਵੇ। ਉਨ੍ਹਾਂ ਦੱਸਿਆ ਕਿ ਇਸ ਵਿਗੜੇ ਮੌਸਮ ਕਾਰਨ ਵਾਢੀ ਪਛੜ ਜਾਵੇਗੀ। ਕੁਰੁਕਸ਼ੇਤਰ ਦੇ ਕਿਸਾਨ ਮੁਤਾਬਕ ਕਈ ਖੇਤੀ ਮਾਹਰਾਂ ਦੀ ਸਲਾਹ ਹੈ ਇਸ ਹਫ਼ਤੇ ਕਣਕ ਦੀ ਵਾਢੀ ਨਹੀਂ ਕੀਤੀ ਜਾਣੀ ਚਾਹੀਦੀ ਤਾਂ ਜੋ ਨਮੀ ਦੀ ਮਾਤਰਾ ਕਾਬੂ ਵਿੱਚ ਰਹੇ।

Share Button

Leave a Reply

Your email address will not be published. Required fields are marked *