Wed. May 22nd, 2019

ਬੇਨਜ਼ੀਰ ਭੁੱਟੋ ਕਤਲ ਕੇਸ ‘ਚ ਮੁਸ਼ੱਰਫ਼ ਭਗੌੜਾ ਕਰਾਰ

ਬੇਨਜ਼ੀਰ ਭੁੱਟੋ ਕਤਲ ਕੇਸ ‘ਚ ਮੁਸ਼ੱਰਫ਼ ਭਗੌੜਾ ਕਰਾਰ

ਰਾਵਲਪਿੰਡੀ- ਪਾਕਿਸਤਾਨ ਦੀ ਇੱਕ ਅੱਤਵਾਦ ਰੋਕੂ ਅਦਾਲਤ ਨੇ 10 ਸਾਲ ਪੁਰਾਣੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਕੇਸ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਪਰਵੇਜ਼ ਮੁਸ਼ਰਫ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ 17-17 ਸਾਲ ਦੀ ਸਜਾ ਵੀ ਸੁਣਾਈ ਹੈ। ਪਾਕਿਸਤਾਨ ਦੀ ਦੋ ਵਾਰ ਪ੍ਰਧਾਨ ਮੰਤਰੀ ਰਹੀ ਬੇਨਜੀਰ ਭੁੱਟੋ ਨੂੰ 27 ਦਸੰਬਰ 2007 ਨੂੰ ਰਾਵਲਪਿੰਡੀ ਦੇ ਲਿਆਕਤ ਬਾਗ ਵਿੱਚ ਇੱਕ ਚੋਣ ਰੈਲੀ ਦੌਰਾਨ ਮਾਰ ਦਿੱਤਾ ਗਿਆ ਸੀ। ਹੱਤਿਆ ਦੇ ਤੁਰੰਤ ਬਾਅਦ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧੀ ਅਦਾਲਤ ਨੇ ਅੱਜ ਮਹੱਤਵਪੂਰਨ ਫੈਸਲਾ ਸੁਣਾਇਆ। ਜਸਟਿਸ ਅਸਗਰ ਖਾਨ ਨੇ ਪਰਵੇਜ ਮੁਸ਼ੱਰਫ ਨੂੰ ਭਗੋੜਾ ਕਰਾਰ ਦੇਣ ਦੇ ਨਾਲ-ਨਾਲ ਰਾਵਲ ਪਿੰਡੀ ਦੇ ਸਾਬਕਾ ਸੀ.ਪੀ.ਓ. ਸਊਅਦ ਅਜੀਦ ਅਤੇ ਰਾਵਲ ਟਾਊਨ ਦੇ ਸਾਬਕਾ ਪੁਲਿਸ ਮੁੱਖੀ ਖੁਰਮ ਸ਼ਹਿਯਾਰ ਦੋਵਾਂ ਨੂੰ 17-17 ਸਾਲ ਦੀ ਕੈਦ ਦੀ ਸਜ਼ਾ ਅਤੇ ਪੰਜ-ਪੰਜ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਅਦਾਲਤ ਨੇ ਇਸ ਮਾਮਲੇ ਵਿੱਚ ਪੰਜ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਮੁਸ਼ਰਫ ਨੂੰ ਭਗੌੜਾ ਕਰਾਰ ਦੇਣ ਦੇ ਨਾਲ-ਨਾਲ ਉਸ ਦੀ ਜਾਇਦਾਦ ਜਬਤ ਕਰਨ ਦੇ ਵੀ ਹੁਕਮ ਦਿੱਤੇ ਹਨ। ਉਸ ਸਮੇਂ 54 ਸਾਲਾ ਬੇਨਜ਼ੀਰ ਭੁੱਟੋ ਦੀ ਹੱਤਿਆ ਕੀਤੇ ਜਾਣ ਸਬੰਧੀ ਪਰਵੇਜ ਮੁਸ਼ੱਰਫ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਪਰਵੇਜ਼ ਮੁਸ਼ਰਫ ਖਿਲਾਫ ਇਸ ਹੱਤਿਆ ਮਾਮਲੇ ਵਿੱਚ 2013 ਵਿੱਚ ਦੋਸ਼ ਤੈਅ ਹੋਏ ਸਨ, ਉਸ ਸਮੇਂ ਤੋਂ ਬਾਅਦ ਹੀ ਮੁਸ਼ੱਰਫ ਦੁੱਬਈ ਵਿੱਚ ਰਹਿ ਰਹੇ ਹਨ।

Leave a Reply

Your email address will not be published. Required fields are marked *

%d bloggers like this: