ਬੇਟੀ ਬਚਾਓ-ਬੇਟੀ ਪੜ੍ਹਾਓ ਨੂੰ ਸਮਰਪਿਤ ਸਮਾਗਮ 10 ਜੁਲਾਈ ਨੂੰ

ss1

ਬੇਟੀ ਬਚਾਓ-ਬੇਟੀ ਪੜ੍ਹਾਓ ਨੂੰ ਸਮਰਪਿਤ ਸਮਾਗਮ 10 ਜੁਲਾਈ ਨੂੰ

6-13 (1)ਤਪਾ ਮੰਡੀ 5 ਜੁਲਾਈ(ਨਰੇਸ਼ ਗਰਗ)- ਉਡਾਨ ਯੂਥ ਕਲੱਬ ਬਰਨਾਲਾ ਵੱਲੋਂ ਗਾਰਗੀ ਫਾਊੰਡੇਸ਼ਨ ਦੇ ਸਹਿਯੋਗ ਨਾਲ ਬੇਟੀ ਬਚਾਓ-ਬੇਟੀ ਪੜ੍ਹਾਓ ਨੂੰ ਸਮਰਪਿਤ ਨੰਨ੍ਹੇ ਉਸਤਾਦ ਬੈਨਰ ਅਧੀਨ ਸ੍ਰੀ ਮਹਾਂਸਕਤੀ ਕਲਾ ਮੰਦਰ ਬਰਨਾਲਾ ਵਿਖੇ 10 ਜੁਲਾਈ(ਐਤਵਾਰ) ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਕਲੱਬ ਦੀ ਪ੍ਰਧਾਨ ਮਨਵੀਨ ਰਾਣੀ ਨੋੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਚਿਆਂ ‘ਚ ਛੁਪੀ ਹੋਈ ਪ੍ਰਤੀਭਾ ਨੂੰ ਉਭਾਰਨ ਲਈ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 5 ਸਾਲ ਤੋਂ ਲੈਕੇ 15 ਸਾਲ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ। ਜੇਤੂਆਂ ਨੂੰ ਬਹੁਤ ਹੀ ਵਧੀਆ ਅਤੇ ਆਕਰਸ਼ਿਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਕਾਬਲੇ ‘ਚ ਸ਼ੋਲੋ ਡਾਂਸ,ਫੈਂਸ਼ੀ ਡਰੈਸ਼,ਕਰੋਰੋਗ੍ਰਾਫੀ ਅਤੇ ਗਰੁੱਪ ਡਾਂਸ਼ ਦੀਆਂ ਵੱਖੋ-ਵੱਖਰੀਆਂ ਕੈਟਾਗਰੀ ਬਣਾਈਆਂ ਗਈਆਂ ਹਨ। ਇਸ ਸਮਾਗਮ ਦਾ ਉਦਘਾਟਨ ਹਰਦੇਵ ਸਿੰਘ ਬਾਜਵਾ ਚੇਅਰਮੈਨ ਕਿੰਗਜ ਗਰੱਪ ਆਫ ਇੰਸਟੀੳਿੂਸ਼ਨ ਅਤੇ ਅਨੂਬਾਲਾ ਅਗ੍ਰਵਾਲ ਜਿਲਾ ਪਰਧਾਨ ਪੰਜਾਬ ਪ੍ਰਦੇਸ ਅਗ੍ਰਵਾਲ ਸੰਮੇਲਨ ਵੌਮੈਨ ਸੈਲ ਕਰਨਗੇ,ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜਨਕ ਰਾਜਡ ਐਡਵੋਕੇੋਟ ਸੰਸਥਾਪਕ ਗਾਰਗੀ ਫਾਊੇਡੇਸ਼ਨ ਵੱਲੋਂ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *