Sun. Jun 16th, 2019

ਬੇਟੀ ਬਚਾਓ ਬੇਟੀ ਪੜਾਓ ਸੈਮੀਨਾਰ ਆਯੋਜਿਤ ਕਰਵਾਇਆ ਗਿਆ

ਬੇਟੀ ਬਚਾਓ ਬੇਟੀ ਪੜਾਓ ਸੈਮੀਨਾਰ ਆਯੋਜਿਤ ਕਰਵਾਇਆ ਗਿਆ

ਮਲੋਟ, 7 ਦਸੰਬਰ (ਆਰਤੀ ਕਮਲ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਪ੍ਰਿੰਸੀਪਲ ਸੁਨੀਤਾ ਬਿਲੰਦੀ ਦੀ ਅਗਵਾਈ ਵਿੱਚ ਬੇਟੀ ਬਚਾਓ ਬੇਟੀ ਪੜਾਓ ਸੈਮੀਨਾਰ ਕਰਵਾਇਆ ਗਿਆ । ਜਿਸ ਵਿੱਚ ਕੁੱਲ 14 ਵਿਦਿਆਰਥੀਆਂ ਨੇ ਭਾਗ ਲਿਆ । ਇਸ ਸੈਮੀਨਰ ਵਿੱਚ ਕਵਿਤਾ ਉਚਾਰਨ ਦੇ ਮੁਕਾਬਲੇ ਕਰਵਾਏ ਗਏ । ਸੈਮੀਨਾਰ ਦੌਰਾਨ ਲੜਕੀਆਂ ਦੀ ਸਿੱਖਿਆਂ ਅਤੇ ਮਹੱਤਵ ਬਾਰੇ ਮੈਡਮ ਨੀਰੂ ਮਲਿਕ ਵੱਲੋਂ ਬਹੁਤ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਗਏ । ਸੈਮੀਨਾਰ ਦਾ ਸਮੁੱਚਾ ਪ੍ਰਬੰਧ ਅਤੇ ਮੰਚ ਸੰਚਾਲਨ ਦੀ ਭੂਮਿਕਾ ਕੋਆਰਡੀਨੇਟਰ ਸ੍ਰੀ ਹਰਜੀਤ ਮੌਂਗਾ ਵੱਲੋਂਂ ਨਿਭਾਈ ਗਈ । ਨਤੀਜਿਆਂ ਦੀ ਘੋਸ਼ਣਾ ਮੈਡਮ ਮਮਤਾ ਵੱਲੋਂ ਕੀਤੀ ਗਈ ਜਿਸ ਅਨੁਸਾਰ ਪਹਿਲੀਆਂ ਤਿੰਨ ਪੁਜ਼ੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਸ੍ਰੀ ਨਾਇਬ ਸਿੰਘ ਅਤੇ ਸ੍ਰੀ ਵਿਜੈ ਗਰਗ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਸਟਾਫ ਵਿੱਚੋਂ ਸ੍ਰੀਮਤੀ ਜਗਦੀਪ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: