ਬੇਟੀ ਬਚਾਓ ਤੇ ਬੇਟੀ ਪੜਾਓ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਖਾਂਸਿਆਂ ਵਿਚ ਸਾਮਗਮ

ss1

ਬੇਟੀ ਬਚਾਓ ਤੇ ਬੇਟੀ ਪੜਾਓ ਜਾਗਰੂਕਤਾ ਮੁਹਿੰਮ ਤਹਿਤ ਪਿੰਡ ਖਾਂਸਿਆਂ ਵਿਚ ਸਾਮਗਮ

14-28 (1) 14-28 (2)

ਪਟਿਆਲਾ, 13 ਜੁਲਾਈ (ਪ.ਪ.): ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਮੈਡਮ ਸਿਮਰਤ ਕੌਰ ਸਰਪ੍ਰਸਤੀ ਹੇਠ ਸੀਨੀਅਰ ਪ੍ਰੋ. ਬਹਾਦਰ ਸਿੰਘ ਦੀ ਯੋਗ ਅਗਵਾਈ ਸਦਕਾ ਵਿਦਿਆਰਥੀ ਭੁਪਿੰਦਰ ਸਿੰਘ ਵਲੋਂ ਸਨੌਰ ਨੇੜਲੇ ਪਿੰਡ ਖਾਂਸਿਆਂ ਵਿਖੇ ਬੇਟੀ ਬਚਾਓ ਤੇ ਬੇਟੀ ਪੜਾਓ ਜਾਗਰੂਕਤਾ ਮੁਹਿੰਮ ਅਧੀਂਨ ਇੱਕ ਸਮਾਗਮ ਕੀਤਾ ਗਿਆ।ਇਸ ਜਾਗਰੂਕਤਾ ਸਮਾਗਮ ਵਿਚ ਨਗਰ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।
ਇਸ ਸਮਾਗਮ ਵਿਚ ਔਰਤਾ ਨੂੰ ਧੀਆਂ ਪੜਾਉਣ ਤੇ ਬਣਾਉਣ ਸੰਬੰਧੀ ਜਾਗਰੂਕ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਖੋਜਾਰਥੀ ਜਗਜੀਤ ਸਿੰਘ ਪੰਜੋਲੀ ਨੇ ਮੁੱਖ ਬੁਲਾਰੇ ਵਜ਼ੋ ਸ਼ਿਰਕਤ ਕੀਤੀ।ਨੋਜਵਾਨ ਆਗੂ ਜਗਜੀਤ ਸਿੰਘ ਪੰਜੋਲੀ ਨੇ ਬੋਲਦਿਆ ਕਿਹਾ ਕਿ ਔਰਤ ਸਮਾਜ ਦਾ ਸੰਤੁਲਿਨ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।ਔਰਤ ਹੀ ਘਰ ਨੂੰ ਜੋੜ ਸਕਦੀ ਹੈ ਅਤੇ ਜੁੜੇ ਘਰ ਨੂੰ ਬਖੇਰਣ ਦੀ ਸਮਰੱਥਾ ਵੀ ਰੱਖਦੀ ਹੈ।ਉਨ੍ਹਾਂ ਕਿਹਾ ਹਰ ਇੰਨਸਾਨ ਦੇ ਪਹਿਲੇ ਅਧਿਆਪਕ ਦਾ ਸਿਹਰਾ ਵੀ ਇੱਕ ਔਰਤ ਦੇ ਨਾਮ ਹੀ ਜ਼ਾਦਾ ਹੈ।
ਇਸ ਮੌਕੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਦੇ ਵਿਦਿਆਰਥੀ ਭੁਪਿੰਦਰ ਸਿੰਘ ਭਿੰਦਾ ਨੇ ਆਪਣੇ ਭਾਸ਼ਣ ਵਿਚ ਦੁਨੀਆਂ ਦੀਆਂ ਮਹਾਨ ਔਰਤਾਂ ਦਾ ਜ਼ਿਕਰ ਕਰਦਿਆਂ ਸਮਾਜ ਵਿਚ ਉਨ੍ਹਾਂ ਵਲੋਂ ਪਾਏ ਯੋਗਦਾਨ ਪ੍ਰਤੀ ਪਿੰਡ ਦੀਆਂ ਔਰਤਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਸਮਝਣ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਔਰਤ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਜੋ ਸਮਾਜ ਨੂੰ ਬੰਨ੍ਹ ਕੇ ਰੱਖਣ ਵਿਚ ਸਹਾਈ ਹੁੰਦੀ ਹੈ।
ਅੰਤ ਵਿਚ ਕਾਲਜ ਦੇ ਵਿਦਿਆਰਥੀ ਜਤਿੰਦਰ ਸਿੰਘ ਜ਼ੈਲਦਾਰ ਨੇ ਆਈਆਂ ਔਰਤਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਮਹਿੰਦਰ ਸਿੰਘ ਜ਼ੈਲਦਾਰ, ਆਂਗਣਵਾੜੀ ਵਰਕਰ ਮੁਖਤਿਆਰ ਕੌਰ, ਕਮਲਦੀਪ ਸਿੰਘ, ਭੁਪਿੰਦਰ ਸਿੰਘ ਵਿੱਕੀ ਆਦਿ ਤੇ ਵੱਡੀ ਗਿਣਤੀ ਵਿਚ ਨਗਰ ਦੀਆਂ ਔਰਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *