ਬੇਗਾਨੇ

ss1

ਬੇਗਾਨੇ

ਕਿੰਨਾ ਕੁਝ ਬਦਲ ਗਿਆ ਵਕਤ ਦੇ ਨਾਲ, ਉਹੀ ਘਰ,ਉਹੀ ਗਲੀ ਤੇ ਉਹੀ ਸੱਭ ਕੁਝ ਸੀ ਪਰ ਬੇਗਾਨੇ ਹੋ ਗਏ।ਹੁਣ ਜਾਣ ਤੋਂ ਪਹਿਲਾਂ ਕਈ ਖਿਆਲ ਆਉਂਦੇ, ਕਿਉਂ ਜਾਣਾ ਹੈ ਉਥੇ, ਕਿਸੇ ਨੂੰ ਮੇਰੇ ਆਉਣ ਦੀ ਤਾਂਘ ਨਹੀਂ।ਸੱਚ ਹੈ ਔਰਤ ਦੋ ਮਕਾਨਾਂ ਨੂੰ ਘਰ ਬਣਾਉਂਦੀ ਹੈ ਪਰ ਉਸਦੇ ਘਰ ਬਾਰੇ ਅਜੇ ਪ੍ਰਸ਼ਨ ਉਵੇਂ ਦਾ ਉਵੇਂ ਹੀ ਹੈ।ਮਾਪਿਆਂ ਵਾਸਤੇ ਵੀ ਉਹ ਬੇਗਾਨੀ ਹੁੰਦੀ ਹੈ ਤੇ ਸੁਹਰੇ ਪਰਿਵਾਰ ਵਾਸਤੇ ਵੀ।ਜਿਸ ਘਰ ਵਿੱਚ ਉਸਨੇ ਨਿੱਕੇ ਭਰਾਵਾਂ ਦੀ ਦੇਖ ਰੇਖ ਕੀਤੀ, ਅੱਜ ਉਹ ਹੀ ਭਰਾਵਾਂ ਦਾ ਆਪਣਾ ਤੇ ਮੇਰਾ ਬੇਗਾਨਾ ਹੋ ਗਿਆ।ਘਰਦਾ ਹਰ ਮੈਂਬਰ ਜਿਵੇਂ ਮੇਰੇ ਤੇ ਨਜ਼ਰ ਰੱਖ ਰਿਹਾ ਹੋਵੇ।ਕਿਉਂ ਇਵੇਂ ਕਰਦੇ ਨੇ?ਕੀ ਮੈਂ ਮਾਪਿਆਂ ਦਾ ਬੱਚਾ ਨਹੀਂ?ਕਦੇ ਕਿਸੇ ਨੂੰ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ ਤੇ ਫੇਰ ਇੰਜ ਭਾਵਨਾਤਮਿਕ ਤੌਰ ਤੇ ਕਤਲ ਕਰਦੇ ਨੇ।ਏਹ ਮੇਰੇ ਆਪਣੇ ਕਦੋਂ ਸੀ?ਜੇ ਏਹ ਮੇਰੇ ਆਪਣੇ ਹੁੰਦੇ ਤਾਂ ਮੇਰੀਆਂ ਭਾਵਨਾਵਾਂ ਦਾ ਕਤਲ ਨਾ ਕਰਦੇ।ਮੈਨੂੰ ਦਹੇਜ ਦੇ ਪਹਾੜੇ ਵਿੱਚ ਨਾ ਫਸਾਉਂਦੇ।ਜਿਸ ਦਿਨ ਭਰਾ ਨੇ ਇੱਕ ਕਾਗਜ਼ ਅੱਗੇ ਰੱਖਿਆ ਤੇ ਅੰਗੂਠਾ ਲਗਾਉਣ ਲਈ ਕਿਹਾ ਤਾਂ ਇੰਜ ਲੱਗਾ ਜਿਵੇਂ ਅੱਜ ਭਰਾ ਨੇ ਆਪਣੇ ਵੱਲੋਂ ਰਿਸ਼ਤਾ ਖਤਮ ਕਰਨ ਦੇ ਇਕਰਾਰ ਨਾਮੇ ਤੇ ਅੰਗੂਠਾ ਲਗਵਾਲਿਆ ਤੇ ਬੇਗਾਨੇ ਹੋਣ ਦਾ ਪੱਕਾ ਕਾਗਜ਼ ਬਣਵਾ ਲਿਆ।ਠੀਕ ਤਾਂ ਹੈ ਮੈਂ ਅੰਗੂਠਾ ਲਗਾਕੇ ਏਹ ਗਲੀਆਂ, ਘਰ ਬਾਹਰ ਤੇ ਰਿਸ਼ਤਿਆਂ ਨੂੰ “ਬੇਗਾਨੇ”ਹੋਣ ਦੀ ਇਜਾਜ਼ਤ ਦੇ ਦਿੱਤੀ ਸੀ।
Prabhjot Kaur Dillon
Contact No. 9815030221
Share Button