ਬੇਕਾਬੂ ਹੋ ਕੇ ਬੱਸ ਪਲਟ ਕੇ ਖਤਾਨਾਂ ’ਚ ਡਿੱਗੀ,ਕਈ ਜ਼ਖਮੀ

ss1

ਬੇਕਾਬੂ ਹੋ ਕੇ ਬੱਸ ਪਲਟ ਕੇ ਖਤਾਨਾਂ ’ਚ ਡਿੱਗੀ,ਕਈ ਜ਼ਖਮੀ

8-11 (2)
ਮਹਿਲ ਕਲਾਂ 7 ਜੂਨ (ਭੁਪਿੰਦਰ ਸਿੰਘ ਧਨੇਰ)- ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਨਿਹਾਲੂਵਾਲ ਡਰੇਨ ਦੇ ਨਜ਼ਦੀਕ ਇੱਕ ਮਿੰਨੀ ਬੱਸ ਦੇ ਪਲਟ ਕੇ ਖਤਾਨਾਂ ’ਚ ਡਿੱਗ ਜਾਣ ਨਾਲ ਬੱਸ ’ਚ ਬੈਠੀਆ 5-6 ਸਵਾਰੀਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਿਦਆ ਪੁਲਿਸ ਥਾਣਾ ਮਹਿਲ ਕਲਾਂ ਦੇ ਏ ਐਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੀਮਾ (ਬਰਨਾਲਾ) ਤੋ ਕੋਈ ਪਰਿਵਾਰਿਕ ਮੈਬਰ ਮਿੰਨੀ ਬੱਸ ਰਾਹੀ ਰਾੜਾ ਸਾਹਿਬ ਲਈ ਕਿਸੇ ਭੋਗ ਸਮਾਗਮ ’ਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਜਦੋਂ ਬੱਸ ਪਿੰਡ ਨਿਹਾਲੂਵਾਲ ਦੇ ਨਜ਼ਦੀਕ ਲੰਘਦੀ ਡਰੇਨ ਕੋਲ ਪੁੱਜੀ ਤਾਂ ਅਚਾਨਕ ਬੱਸ ਬੇਕਾਬੂ ਹੋ ਕੇ ਪਲਟ ਕੇ ਦਰਖਤਾਂ ਨਾਲ ਟਕਰਾਅ ਕੇ ਖਤਾਨਾਂ ’ਚ ਡਿੱਗ ਕੇ ਪਲਟ ਗਈ ਜਿਸ ਕਾਰਣ ਬੱਸ ’ਚ ਸਵਾਰ 5-6 ਸਵਾਰੀਆ ਦੇ ਮਾਮੂਲੀ ਸੱਟਾ ਲੱਗਣ ਕਰਕੇ ਜ਼ਖਮੀ ਹੋ ਗਈਆ ਅਤੇ ਹਾਦਸੇ ਵਿੱਚ ਬਾਕੀ ਵਿਅਕਤੀ ਵਾਲ ਵਾਲ ਬਚ ਗਈਆਂ। ਪੁਲਿਸ ਨੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਪੁੱਜ ਕੇ ਰਾਹਗੀਰਾਂ ਦੀ ਮਦਦ ਨਾਲ ਸਵਾਰੀਆ ਨੂੰ ਬੱਸ ’ਚ ਕੱਢ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿਵਾਈ ਗਈ।

Share Button

Leave a Reply

Your email address will not be published. Required fields are marked *