ਬੇਅਦਬੀ ਦੀ ਘਟਨਾਵਾਂ ਸਬੰਧੀ ਜਾਇਜਾ ਲੈਣ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਗਤਾ ਭਾਈ ਪਹੁੰਚੇ

ਬੇਅਦਬੀ ਦੀ ਘਟਨਾਵਾਂ ਸਬੰਧੀ ਜਾਇਜਾ ਲੈਣ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਗਤਾ ਭਾਈ ਪਹੁੰਚੇ
ਬੇਅਦਬੀ ਦੀਆ ਘਟਨਾਵਾਂ ਸਬੰਧੀ ਸੰਗਤਾਂ ਅਤੇ ਪ੍ਰਸਾਸਨਿਕ ਅਧਿਕਾਰੀਆ ਨਾਲ ਵਿਚਾਰ ਵਿਟਾਦਰਾਂ

30-12 (1) 30-12 (2) 30-12 (3)

ਭਗਤਾ ਭਾਈ ਕਾ 29 ਜੂਨ [ਸਵਰਨ ਭਗਤਾ]: ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅੱਜ ਕਸਬਾ ਭਗਤਾ ਭਾਈ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਪਿਛਲੇ ਦਿਨੀ ਗੁੱਟਕਾ ਸਾਹਿਬ ਦੇ ਪਵਿੱਤਰ ਅੰਗਾਂ ਦੀ ਕੀਤੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਜ਼ਾਇਜਾ ਲੈਣ ਲਈ ਇਥੇ ਪਹੁੰਚੇ।ਇਸ ਮੌਕੇ ਉਨ੍ਹਾਂ ਸ੍ਰੋਮਣੀ ਕਮੇਟੀ ਮੈਂਬਰ ਫੁੰਮਣ ਸਿੰਘ ਭਗਤਾ, ਨਗਰ ਪੰਚਾਇਤ, ਸਿੱਖ ਸੰਗਤਾਂ ਅਤੇ ਇਸ ਮੌਕੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਚਾਰ ਵਿਟਾਦਰਾਂ ਕੀਤਾ।ਇਸ ਸਮੇਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਅਤੇ ਦਸਵੀਂ ਵਿਖੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਤਿੰਨੋਂ ਜਥੇਦਾਰਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਬਰਗਾੜੀ ਬੇਅਦਬੀ ਕਾਂਡ ਵਿਚ ਸਮੇਂ ਸਿਰ ਦੋਸੀਆਂ ਖਿਲਾਫ ਕਾਰਵਾਈ ਕਰਦਾ ਤਾਂ ਅੱਜ ਇਹ ਬੇਅਦਬੀ ਦੀਆਂ ਘਟਨਾਵਾਂ ਨਾ ਵਾਪਰਦੀਆਂ।ਜਥੇਦਾਰਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲੈ ਰਿਹਾ।ਉਨ੍ਹਾਂ ਸੰਗਤਾਂ ਨੂੰ ਬੇਅਦਬੀ ਮਾਮਲੇ ਵਿਚ ਆਪਸੀ ਧੜੇਬੰਦੀ ਅਤੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸੰਘਰਸ਼ ਕਰਨ ਅਤੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਦੀਆਂ ਸਾਜ਼ਿਸਾਂ ਨੂੰ ਸਫਲ ਨਾ ਹੋਣ ਦੇਣ ਅਤੇ ਆਪਸੀ ਭਾਈਚਾਰਾਂ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ।

ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਨੇ ਸੰਗਤਾਂ ਨਾਲ ਵਿਚਾਰ-ਵਟਾਦਰਾ ਕਰਨ ਉਪਰੰਤ ਪ੍ਰਸ਼ਾਸਨ ਨੂੰ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਲਈ ਪੰਜ ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ।ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਪੰਜ ਜੁਲਾਈ ਤੱਕ ਕੋਈ ਕਾਰਵਾਈ ਨਹੀਂ ਕਰਦਾ ਤਾਂ ਇਸ ਉਪਰੰਤ ਭਗਤਾ ਭਾਈ ਦੀਆਂ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਕਰਨ ਉਪਰੰਤ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।ਇਸ ਸਮੇਂ ਸ੍ਰੋਮਣੀ ਕਮੇਟੀ ਮੈਂਬਰ ਫੁੰਮਣ ਸਿੰਘ ਭਗਤਾ ਭਾਈ, ਬਾਬਾ ਚਮਕੌਰ ਸਿੰਘ ਭਾਈਰੂਪਾ, ਪਰਮਿੰਦਰ ਸਿੰਘ ਬਾਲਿਆਂਵਾਲੀ, ਸੂਬਾ ਸਿੰਘ ਝਬਾਲ ਅਤੇ ਜਸਵਿੰਦਰ ਸਿੰਘ ਸਾਹੋਕੇ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਦੀ ਸ਼ਖਤ ਨਿਖੇਧੀ ਕਰਦਿਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਸਮੇ ਮਨਜੀਤ ਸਿੰਘ ਧੁੰਨਾ,ਨਗਰ ਪੰਚਾਇਤ ਭਗਤਾ ਦੇ ਪ੍ਰਧਾਨ ਰਾਕੇਸ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਣਧੀਰ ਸਿੰਘ ਧੀਰਾ,ਚੇਅਰਮੈਨ ਗਗਨਦੀਪ ਸਿੰਘ ਗਰੇਵਾਲ,ਜਗਸੀਰ ਸਿੰਘ ਪੰਨੂ,ਸਤਵਿੰਦਰਪਾਲ ਸਿੰਘ ਪਿੰਦਰ,ਬਲਜਿੰਦਰ ਸਿੰਘ ਖਾਲਸਾ,ਢਾਡੀ ਬਲਵਿੰਦਰ ਸਿੰਘ ਭਗਤਾ,ਗੁਰਚਰਨ ਸਿੰਘ ਖਾਲਸਾ, ਐਸ ਡੀ ਐਮ ਫੂਲ,ਪੁਲਿਸ ਪ੍ਰਸਾਸਨ ਦੇ ਐਸ.ਪੀ ਨਾਨਕ ਸਿੰਘ ਬਠਿੰਡਾ,ਡੀ.ਐਸ .ਪੀ ਗੁਰਜੀਤ ਸਿੰਘ ਰੋਮਾਨਾ ਅਤੇ ਐਸ ਐਚ ੳ ਭਗਤਾ ਆਦਿ ਹਾਜਰ ਸਨ।ਇਸ ਸਮੇ ਹੋਰ ਵੀ ਸਿੱਖ ਸੰਗਤਾਂ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: