ਬੇਅਦਬੀ ਦੀਆਂ ਘਟਨਾਵਾਂ ਸਬੰਧੀ ਚੌਕੀ ਦਿਆਲਪੁਰਾ ਭਾਈਕਾ ਵਿਖੇ ਪੁਲਿਸ ਪਬਲਿਕ ਮਿਲਣੀ ਕਰਵਾਈ

ਬੇਅਦਬੀ ਦੀਆਂ ਘਟਨਾਵਾਂ ਸਬੰਧੀ ਚੌਕੀ ਦਿਆਲਪੁਰਾ ਭਾਈਕਾ ਵਿਖੇ ਪੁਲਿਸ ਪਬਲਿਕ ਮਿਲਣੀ ਕਰਵਾਈ

29-21
ਭਾਈਰੂਪਾ 28 ਜੂਨ (ਅਵਤਾਰ ਸਿੰਘ ਧਾਲੀਵਾਲ):ਬੀਤੇ ਦਿਨੀਂ ਭਗਤਾ ਭਾਈਕਾ ਵਿਖੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਚੌਕੀ ਦਿਆਲਪੁਰਾ ਭਾਈਕਾ ਵਿਖੇ ਪੁਲਿਸ ਪਬਲਿਕ ਮਿਲਣੀ ਕਰਵਾਈ ਗਈ।ਇਸ ਮਿਲਣੀ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਐਸ.ਪੀ. ਨਾਨਕ ਸਿੰਘ ਬਠਿੰਡਾ, ਡੀ.ਐਸ.ਪੀ. ਫੂਲ ਗੁਰਜੀਤ ਸਿੰਘ ਰੋਮਾਣਾ ਅਤੇ ਇਲਾਕੇ ਦੇ ਪੰਚ ਸਰਪੰਚ ਸ਼ਾਮਲ ਹੋਏ ਇਸ ਮੋਕੇ ਸੰਬੋਧਨ ਕਰਦਿਆਂ ਐਸ.ਪੀ ਨਾਨਕ ਸਿੰਘ ਬਠਿੰਡਾ ਅਤੇ ਡੀ.ਐਸ.ਪੀ ਫੂਲ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਪਿਛਲੇ ਦਿਨੀਂ ਭਗਤਾ ਭਾਈਕਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਗੁਰਬਾਣੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੀ ਗਈ ਕੁਝ ਲੋਕ ਪੰਜਾਬ ਦੀ ਅਮਨ ਸਾਂਤੀ ਭੰਗ ਕਰਨਾ ਚਾਹੁੰਦੇ ਹਨ ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆਪਸ ਵਿੱਚ ਅਮਨ ਸਾਂਤੀ ਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸ਼ੋਸਲ ਮੀਡੀਆ ਰਾਹੀਂ ਵੀ ਘਟਨਾ ਨੂੰ ਬਹੁਤ ਛੇਤੀ ਨਾਲ ਦੂਰ ਤੱਕ ਫੈਲਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਵਿੱਚ ਭੜਕਾਹਟ ਪੈਦਾ ਹੁੰਦੀ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਕੋਈ ਵੀ ਘਟਨਾ ਵੇਲੇ ਸ਼ੋਸਲ ਮੀਡੀਆ ਨੂੰ ਸੰਜਮ ਨਾਲ ਵਰਤਿਆ ਜਾਵੇ।ਉਨ੍ਹਾਂ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਅਜਿਹੇ ਮਾੜੇ ਅਨਸਰਾਂ ਉਪਰ ਨਿਗਾਹ ਰੱਖਣ ਲਈ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾਣ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆੳਂੁਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਬੇਅਦਬੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਮਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਪੰਜਾਬ ਦਾ ਮਹੌਲ ਖਰਾਬ ਕਰਨ ਵਾਲੇ ਦੋਸ਼ੀਆਂ ਨੂੰ ਬਖਸਿਆ ਨਹੀਂ ਜਾਵੇਗਾ।ਉਮੀਦ ਸ਼ੋਸਲ ਵੈਲਫੇਅਰ ਆਰਗੇੇਨਾਈਜੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਮੀਟਿੰਗ ਵਿੱਚ ਆਏ ਹੋਏ ਪੰਚਾਂ ਸਰਪੰਚਾਂ ਦਾ ਧੰਨਵਾਦ ਕੀਤਾ।ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸੁਖਦੇਵ ਸਿੰਘ ਧਾਲੀਵਾਲ, ਉਮੀਦ ਸ਼ੋਸਲ ਵੈਲਫੇਅਰ ਆਰਗੇੇਨਾਈਜੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਭੱਲਾ, ਐਸ.ਐਚ.ਓ. ਅੰਗਰੇਜ਼ ਸਿੰਘ, ਨਿਰਮਲ ਸਿੰਘ ਚੌਕੀ ਇੰਚਾਰਜ ਦਿਆਲਪੁਰਾ, ਏ.ਐਸ.ਆਈ. ਫਰਵਿੰਦਰ ਸਿੰਘ, ਏ. ਐਸ. ਆਈ. ਬਸੰਤ ਸਿੰਘ, ਕੇਵਲ ਸਿੰਘ ਬਲਾਕ ਸੰਮਤੀ ਮੈਂਬਰ, ਪਰਮਿੰਦਰ ਸਿੰਘ ਸਰਪੰਚ ਗੌਸਪੁਰਾ, ਹਰਵਿੰਦਰ ਸਿੰਘ ਡੀਸੀ ਭਾਈਰੂਪਾ, ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਦੁੱਲੇਵਾਲਾ, ਦਰਸ਼ਨ ਸਿੰਘ ਸੰਧੂ ਸਰਪੰਚ, ਕਮਲ ਦੁੱਲੇਵਾਲਾ, ਬਾਬੂ ਸਿੰਘ ਢਿੱਲੋਂ, ਜਗਦੇਵ ਸਿੰਘ ਜੱਸ ਔਲਖ ਪੰਚ, ਸੁਖਦੇਵ ਸਿੰਘ ਡੀਸੀ, ਮੇਜਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: