ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਬੇਅਦਬੀਆਂ ‘ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਾ ਰਹੇ : ਮਜੀਠੀਆ

ਬੇਅਦਬੀਆਂ ‘ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਾ ਰਹੇ : ਮਜੀਠੀਆ
ਗੁਰੂ ਨਗਰੀ ਦਾ ਵਿਕਾਸ ਹੀ ਮੇਰੀ ਪ੍ਰਾਥਮਕਤਾ : ਹਰਦੀਪ ਸਿੰਘ ਪੁਰੀ
ਲੋਕਾਂ ਦੀ ਵਡੀ ਆਮਦ ਨਾਲ ਮਜੀਠਾ ਦੀ ਰੈਲੀ ਦੇ ਪ੍ਰਬੰਧ ਫਿਕੇ ਪਏ
ਜੈਕਾਰਿਆਂ ਦੀ ਗੂੰਜ ‘ਚ ਠਾਠਾਂ ਮਾਰਦੇ ਇਕਠ ਨੇ ਪੁਰੀ ਨੂੰ ਇਤਿਹਾਸਕ ਜਿਤ ਦਿਵਾਉਣ ਦਾ ਦਿਤਾ ਭਰੋਸਾ

ਮਜੀਠਾ 16 ਮਈ (ਪ.ਪ.): ”ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਰਦੇਵੇਦਕ ਬੇਅਦਬੀਆਂ ‘ਤੇ ਰਾਜਨੀਤੀ ਕਰਨ ਵਾਲਿਆਂ ਦਾ ਕੱਖ ਨਾ ਰਹੇ, ਇਹ ਲੋਕ ਕਦੀ ਵੀ ਬਖਸ਼ੇ ਨਹੀਂ ਜਾਣਗੇ ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਅਮ੍ਰਿਤਸਰ ਲੋਕ ਸਭਾ ਲਈ ਅਕਾਲੀ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਦੇ ਹੱਕ ਵਿਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਮਜੀਠਾ ਦੇ ਰਾਇਲ ਵਿਲਾ ਰੀਜੋਰਟਸ ਵਿਖੇ ਆਪ ਮੁਹਾਰੇ ਪਹੁੰਚੇ ਲੋਕਾਂ ਦੀ ਹਾਜਰੀ ਕਾਰਨ ਰੈਲੀ ਦੇ ਪ੍ਰਬੰਧ ਫਿਕੇ ਪਏ ਨਜ਼ਰ ਆਏ। ਇਸ ਮੌਕੇ ਸ: ਮਜੀਠੀਆ ਅਤੇ ਸ: ਪੁਰੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰੈਲੀ ਸਥਾਨ ‘ਤੇ ਪਹੁੰਚੇ ਜਿਸ ਨੂੰ ਮਜੀਠੀਆ ਚਲਾ ਰਿਹਾ ਸੀ। ਜੋਸ਼ੀਲੇ ਨੋਜਵਾਨਾਂ ਵਲੋਂ ਮਜੀਠੇ ‘ਚ ਵਿਸ਼ਾਲ ਮੋਅਰਸਾਈਕਲ ਰੈਲੀ ਕੱਢੀ ਗਈ। ਰੈਲੀ ਨੂੰ ਸੰਬੋਧਨ ਹੁੰਦਿਆਂ ਸ: ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ਦੀ ਸਹੁੰ ਖਾ ਕੇ ਮੁਕਰਨ ਵਾਲਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦਾ ਕੀ ਸਵਾਰੇਗਾ? ਉਹਨਾਂ ਕਿਹਾ ਕਿ ਜੇਬ ਕਤਰਿਆਂ ਦੇ ਹੱਥ ਨਾਲੋਂ ਕਾਂਗਰਸ ਦੇ ਹੱਥ ਦੀ ਸਫਾਈ ਵੱਧ ਤੇਜ ਹੈ। ਜਿਸ ਨੇ ਲੋਕਾਂ ਦਾ ਜਿਉਣਾ ਦੁਭਰ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਮੁਖ ਮੰਤਰੀ ਨੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਸਭ ਤੋਂ ਮਹਿੰਗੀ ਬਿਜਲੀ ਪੰਜਾਬ ‘ਚ ਹੈ, ਜਿਥੇ ਬਿਜਲੀ ਬਿਲਾਂ ਕਾਰਨ ਲੋਕਾਂ ਨੂੰ ਦਫਤਰਾਂ ‘ਚ ਖੁਦਕਸ਼ੀ ਵਰਗੇ ਅਫਸੋਸਨਾਕ ਕੱਦਮ ਚੁਕਣੇ ਪੈ ਰਹੇ ਹਨ। ਕਿਸਾਨਾਂ ਦਾ ਕਰਜਾ ਮੁਆਫ ਨਹੀਂ ਹੋਇਆ, ਪੈਨਸ਼ਨਾਂ ਨਹੀਂ ਦਿਤੀਆਂ ਜਾ ਰਹੀਆਂ, 51 ਹਜਾਰ ਸ਼ਗਨ ਸਕੀਮ ਹਵਾ ‘ਚ ਰਹੀ, 800 ਸਕੂਲ ਬੰਦ ਕੀਤੇ ਜਾ ਚੁਕੇ ਹਨ, ਇਥੋਂ ਤਕ ਕਿ ਸਕੂਲੀ ਵਰਦੀਆਂ ਦਾ 100 ਕਰੋੜ ਰੁਪੈ ਹੜਪ ਕਰਲਿਆ ਗਿਆ। ਮੰਡੀਆਂ ‘ਚ ਬਾਰਦਾਨਾ ਨਹੀਂ, ਫਸਲੀ ਖਰਾਬੀ ਦਾ ਮੁਆਵਜਾ ਨਹੀਂ, ਨਮੀ ਮੀਟਰਾਂ ‘ਚ ਹੇਰਾਫੇਰੀ ਹੋ ਰਹੀ ਹੈ। ਸਰਕਾਰ ਨਾਮ ਦੀ ਕੋਈ ਸ਼ੈਅ ਨਹੀਂ ਨਜਰ ਆ ਰਹੀ। ਸ: ਮਜੀਠੀਆ ਨੇ ਸਰਕਾਰਾ ਅਧਿਕਾਰੀਆਂ ਅਤੇ ਪੁਲੀਸ ਪ੍ਰਸ਼ਾਸਨ ਨੂੰ ਵਰਦੀ ਦਾ ਸਤਿਕਾਰ ਬਣਾਈ ਰਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਕਾਲੀ ਵਰਕਰਾਂ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਵਧੀਕੀਆਂ ਦਾ ਹਿਸਾਬ ਜਰੂਰ ਹੋਵੇਗਾ। ਉਹਨਾਂ ਕਿਹਾ ਕਿ ਹੁਣ ਸਹੀ ਸਿਆਸੀ ਫੈਸਲਾ ਕਰਨ ਦਾ ਸਮਾਂ ਹੈ। ਗੁਰੂ ਦੀ ਨਗਰੀ ਦੇ ਵਿਕਾਸ ਲਈ ਯੋਗ ਨੁਮਾਇੰਦਾ ਚੁਣਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਦਰੀ ਮੰਤਰੀ ਹਰਦੀਪ ਸਿੰਘ ਪੁਰੀ ਇਕ ਸੂਝਵਾਨ ਨੇਤਾ ਹਨ ਜੋ ਲੋਕ ਸਭਾ ਵਿਚ ਇਲਾਕੇ ਦੀ ਮਜਬੂਤੀ ਨਾਲ ਵਕਾਲਤ ਕਰਨ ਸਮਰਥ ਹਨ। ਉਹਨਾਂ ਸ: ਪੁਰੀ ਦੀ ਯੌਗਤਾ ਦੀ ਗਲ ਕਰਦਿਆਂ ਦਸਿਆ ਕਿ ਅਜ ਵੀ ਸੰਯੁਕਤ ਰਾਸ਼ਟਰ ਵਿਚ ਦੇਸ਼ ਦਾ ਪੱਖ ਰਖਣਾ ਹੋਵੇ ਤਾਂ ਸ: ਪੁਰੀ ਵਲ ਹੀ ਦੇਖਿਆ ਜਾਂਦਾ ਹੈ। ਉਹਨਾਂ ਸ: ਪੁਰੀ ਨੂੰ ਵਡੀ ਗਿਣਤੀ ਵੋਟਾਂ ਪਾ ਕੇ ਜਿਤਾ ਉਣ ਦੀ ਅਪੀਲ ਕੀਤੀ ਤਾਂ ਹਾਜਰ ਲੋਕਾਂ ਦੇ ਠਾਠਾਂ ਮਾਰਦੇ ਇਕਠ ਨੇ ਹੱਥ ਖੜੇ ਕਰਦਿਆਂ ਜੈਕਾਰਿਆਂ ਦੀ ਗੂੰਜ ‘ਚ ਪੁਰੀ ਨੂੰ ਇਤਿਹਾਸਕ ਜਿੱਤ ਦਿਵਾਉਣ ਦਾ ਭਰੋਸਾ ਦਿਵਾਇਆ। ਭਾਰੀ ਇਕੱਠ ਤੋਂ ਗੱਦ ਗੱਦ ਹੋਏ ਸਾਂਝੇ ਉਮੀਦਵਾਰ ਸ: ਹਰਦੀਪ ਸਿੰਘ ਪੁਰੀ ਨੇ ਅਮ੍ਰਿਤਸਰ ਨਾਲ ਆਪਣੇ ਅਤੇ ਪਰਿਵਾਰ ਦੀ ਪੁਰਾਣੀ ਸਾਂਝ ਬਾਰੇ ਦੱਸਿਆ ਅਤੇ ਵਿਸ਼ਵਾਸ਼ ਦਿਵਾਇਆ ਕਿ ਉਹ ਜਿਤ ਉਪਰੰਤ ਜਿਆਦਾ ਸਮਾਂ ਅੰਮ੍ਰਿਤਸਰ ਵਿਖੇ ਰਹੇਗਾ ਅਤੇ ਇਸ ਦੇ ਵਿਕਾਸ ਲਈ ਸੰਕਲਪ ਪੱਤਰ ਨੂੰ ਲਾਗੂ ਕਰਨ ਪ੍ਰਤੀ ਸਿਰਤੋੜ ਮਿਹਨਤ ਕਰਨਗੇ। ਉਹਨਾਂ ਕਿਹਾ ਕਿ ਸਿੱਖ ਕਤਲੇਆਮ ‘ਚ ਕਾਂਗਰਸ ਦੀ ਭੂਮਿਕਾ ਲਈ ਲੋਕ ਕਾਂਗਰਸ ਨੂੰ ਕਦੀ ਮੁਆਫ ਨਹੀਂ ਕਰਨਗੇ। ਕਤਲੇਆਮ ਦੇ ਬਾਕੀ ਦੇ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਸਲਾਖਾਂ ਪਿੱਛੇ ਭੇਜਿਆ ਜਾਵੇਗਾ। । ਉਹਨਾਂ 19 ਤਰੀਕ ਨੂੰ ਕਮਲ ਦੇ ਫੁੱਲ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਯੂ ਪੀ ਸਰਕਾਰ ਦੇ ਕੈਬਨਿਟ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਕਿ ਕਾਂਗਰਸ ਦੇ ਹੱਥ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ, ਉਹਨਾਂ ਮੋਦੀ ਸਰਕਾਰ ਵੱਲੋਂ ਕੀਤੇ ਗਏ ਲੋਕ ਪੱਖੀ ਕੰਮਾਂ ਨੂੰ ਗਿਣਾਉਦੀਆਂ ਹਰਦੀਪ ਸਿੰਘ ਪੁਰੀ ਨੂੰ ਫੈਸਲਾਕੁੰਨ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।ਸ: ਮਜੀਠੀਆ ਦੀ ਤਰੀਫ ਵਿੱਚ ਉਹਨਾਂ ਕਿਹਾ ਕਿ ਉਸ ਦੇ ਕੰਮ ਬੋਲਦੇ ਹਨ ਅਤੇ ਉਹ ਵੀ ਮਜੀਠੀਆ ਦੇ ਨਕਸ਼ੇ ਕਦਮਾਂ ਤੇ ਚਲ ਕੇ ਉਸੇ ਤਰਜ਼ ‘ਤੇ ਆਪਣੇ ਹਲਕੇ ਦਾ ਵਿਕਾਸ ਕਰਾਉਣਗੇ।
ਇਸ ਮੌਕੇ ਸ: ਰਾਜਮਹਿੰਦਰ ਸਿੰਘ ਮਜੀਠਾ, ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਪੱਪੂ ਕੋਟਲਾ, ਸਲਵੰਤ ਸੇਠ ਪ੍ਰਧਾਨ, ਬਲਬੀਰ ਸਿੰਘ ਚੰਦੀ, ਤਰੁਨ ਅਬਰੋਲ ਪ੍ਰਧਾਨ, ਗਗਨਦੀਪ ਸਿੰਘ ਭਕਨਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਭਦਿਆਲ ਸਿੰਘ ਪੰਨਵਾਂ, ਸੁਰਿੰਦਰ ਪਾਲ ਸਿੰਘ ਗੋਕਲ, ਮੁਖਵਿੰਦਰ ਸਿੰਘ, ਸਰਾਜ ਸੋਨੂ, ਓਂਕਾਰ ਸਿੰਘ, ਬਾਬਾ ਗੁਰਦੀਪ ਸਿੰਘ, ਬੱਬੀ ਭੰਗਵਾਂ, ਦੇਸ ਰਾਜ, ਅਮਰਜੀਤ ਕੌਸਲਰ, ਮੇਜਰ ਕਲੇਰ, ਪ੍ਰਿੰਸ ਨਈਅਰ, ਬਿਲਾ ਆੜ੍ਹਤੀਆ, ਮਨਪ੍ਰੀਤ ਸਿੰਘ ਉਪਲ ਸਰਪੰਚ, ਨਾਨਕ ਸਿੰਘ ਪ੍ਰਧਾਨ , ਐਡਵਿਨ ਪਾਲ ਮਸੀਹੀ ਆਗੂ ਸਮੇਤ ਪੰਚ ਸਰਪੰਚ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: