ਬੁੱਚੜ ਖਾਨੇ ਲਈ ਮੱਝਾਂ ਭਰ ਕੇ ਜਾਂਦਾ ਟਰੱਕ ਫੜੀਆਂ ਮਾਮਲਾ ਦਰਜ

ss1

ਬੁੱਚੜ ਖਾਨੇ ਲਈ ਮੱਝਾਂ ਭਰ ਕੇ ਜਾਂਦਾ ਟਰੱਕ ਫੜੀਆਂ ਮਾਮਲਾ ਦਰਜ

13-19
ਅਨੰਦਪੁਰ ਸਾਹਿਬ 12 ਜੂਨ (ਸਰਬਜੀਤ ਸਿੰਘ) ਦੇਰ ਰਾਤ ਨਜਦੀਕੀ ਪਿੰਡ ਨੱਕੀਆ ਵਿਖੇ ਟੋਲ ਪਲਾਜੇ ਤੋਂ ਪੰਜਾਬ ਹਿੰਦੂ ਸਿਵ ਸੈਨਾ ਦੇ ਚੇਅਰਮੈਨ ਨਿਰਜ ਧਵਨ ਵਲੋਂ ਆਪਣੇ ਸਾਥੀਆ ਦੇ ਸਹਿਯੋਗ ਨਾਲ ਬੁੱਚੜ ਖਾਨੇ ਲਈ ਬੇਰਹਿਮੀ ਨਾਲ ਮੱਝਾਂ ਭਰ ਕੇ ਜਾਦਾ ਟਰੱਕ ਫੜਕੇ ਪੁਲਿਸ ਹਵਾਲੇ ਕੀਤਾ ਗਿਆ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹਿੰਦੂ ਸਿਵ ਸੈਨਾ ਦੇ ਚੇਅਰਮੈਨ ਨਿਰਜ ਧਵਨ ਨੇ ਦੱਸਿਆ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾਗਰਣ ਤੋਂ ਵਾਪਸ ਰੋਪੜ ਵੱਲ ਜਾ ਰਹੇ ਸੀ ਜਦੋਂ ਉਹ ਨੱਕੀਆ ਟੋਲ ਪਲਾਜੇ ਤੇ ਪਹੁੰਚੇ ਤਾਂ ਨੰਗਲ ਵਲੋਂ ਹੀ ਇਕ ਛੇਂ ਟਾਈਰੀ ਟਰੱਕ ਨੰਬਰ ਐਚ.ਪੀ.68-5608 ਵਿੱਚ ਕਾਫੀ ਜੋਰ ਨਾਲ ਖੜਕਾ ਹੋਈਆ ਜਿਸ ਤੇ ਸਾਨੂੰ ਸੱਕ ਪੈ ਗਿਆ ਕਿ ਇਸ ਟਰੱਕ ਵਿੱਚ ਗਾਵਾਂ ਜਾਂ ਮੱਝਾਂ ਹੈ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਟਰੱਕ ਵਿੱਚ ਬੇਰਹਿਮੀ ਨਾਲ 18 ਮੱਝਾਂ ਅਤੇ 22 ਕੱਟੇ ਲੱਦੇ ਹੋਏ ਸਨ।ਉਹਨਾਂ ਵਲੋਂ ਟਰੱਕ ਡਰਾਇਵਰ ਅਤੇ ਦੋ ਹੋਰ ਨੌਜਵਾਨਾਂ ਸਮੇਤ ਟਰੱਕ ਥਾਣਾ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਪੁਲਿਸ ਹਵਾਲੇ ਕੀਤਾ ਗਿਆ ।

ਉਧਰ ਥਾਣਾ ਕੀਰਤਪੁਰ ਸਾਹਿਬ ਦੇ ਤਫ਼ਤੀਸ਼ੀ ਅਫਸਰ ਏ.ਐਸ.ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਟਰੱਕ ਵਿੱਚ ਕੁੱਲ 18 ਮੱਝਾਂ ਅਤੇ 22 ਕੱਟੇ ਸਨ ਜਿਹਨਾਂ ਵਿੱਚੋਂ ਇਕ ਮੱਝ ਅਤੇ ਦੋ ਕੱਟਿਆ ਦੀ ਮੌਤ ਹੋ ਚੁੱਕੀ ਹੈ ਅਤੇ ਕਾਫੀ ਮੱਝਾਂ ਅਤੇ ਕੱਟੇ ਗੰਭੀਰ ਜ਼ਖਮੀ ਹੈ ਉਹਨਾਂ ਕਿਹਾ ਕਿ ਟਰੱਕ ਡਰਾਇਵਰ ਦੇ ਦੱਸਣ ਅਨੁਸਾਰ ਉਹ ਇਹ ਮੱਝਾਂ ਹਿਮਾਚਲ ਪ੍ਰਦੇਸ ਦੇ ਹਮੀਰਪੁਰ ਤੋਂ ਡੇਰਾ ਬੱਸੀ ਲੇ ਕੇ ਜਾ ਰਹੇ ਸਨ ਜਿਹਨਾਂ ਨੂੰ ਨੱਕੀਆ ਟੋਲ ਪਲਾਜੇ ਨੇੜੇ ਪੰਜਾਬ ਹਿੰਦੂ ਸਿਵ ਸੈਨਾ ਦੇ ਚੇਅਰਮੈਨ ਨਿਰਜ ਧਵਨ ਵਲੋਂ ਟਰੱਕ ਰੋਕ ਕੇ ਤਲਾਸ਼ੀ ਲਈ ਗਈ ਸੀ ਪੁਲਿਸ ਵਲੋਂ ਪੰਜਾਬ ਹਿੰਦੂ ਸਿਵ ਸੈਨਾ ਦੇ ਚੇਅਰਮੈਨ ਨਿਰਜ ਧਵਨ ਦੇ ਬਿਆਨਾ ਦੇ ਅਧਾਰ ਤੇ ਟਰੱਕ ਚਾਲਕ ਇਸਰਾਦ ਪੁੱਤਰ ਅਮੀਰ ਮੁਹੰਮਦ ਵਾਸੀ ਪੀਰਾ ਵਾਲੀ ਗਲੀ ਸਹਾਰਨਪੁਰ ਅਤੇ ਸਾਦਾਬ ਪੁੱਤਰ ਮੁਹੰਮਦ ਫੁਰਕਾਨ ਵਾਸੀ ਕਸਬਾ ਗੰਗੋ ਜਿਲ੍ਹਾ ਸਹਾਰਨਪੁਰ ਅਤੇ ਇਹਨਾਂ ਦਾ ਤੀਜਾ ਸਾਥੀ ਮੁਹੰਮਦ ਆਸਿਫ ਪੁੱਤਰ ਮੁਹੰਮਦ ਯੁਕੂਫ ਵਾਸੀ ਤਾਮੇਲਾ ਕਲੋਨੀ ਗਲੀ ਨੰ:8 ਜਿਲ੍ਹਾ ਸਹਾਰਨਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ।ਜਿਹਨਾਂ ਨੂੰ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *