ਬੁਲੇਟ ਪਰੂਫ ਜੈਕੇਟ ਤੇ ਹੈਲਮਟ ‘ਚ ਗੈਂਗਸਟਰ ਦੀ ਪੇਸ਼ੀ

ss1

ਬੁਲੇਟ ਪਰੂਫ ਜੈਕੇਟ ਤੇ ਹੈਲਮਟ ‘ਚ ਗੈਂਗਸਟਰ ਦੀ ਪੇਸ਼ੀ

ਫਿਰੋਜ਼ਪੁਰ, 13 ਜੂਨ- ਪੰਜਾਬ ‘ਚ ਲਗਾਤਾਰ ਵਾਪਰ ਰਹੀਆਂ ਗੈਂਗਵਾਰ ਦੀਆਂ ਵਾਰਦਾਤਾਂ ਤਾਂ ਪੁਲਿਸ ਲਈ ਮੁਸੀਬਤ ਬਣੀਆਂ ਹੀ ਹੋਈਆਂ ਹਨ। ਪਰ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ‘ਤੇ ਵੀ ਇਹ ਮੁਸ਼ਕਲ ਘੱਟ ਨਹੀਂ ਹੋ ਰਹੀ। ਪੁਲਿਸ ਗ੍ਰਿਫਤ ‘ਚ ਆਏ ਗੈਂਗਸਟਰਾਂ ਦੀ ਪੇਸ਼ੀ ਲਈ ਮੁਲਜ਼ਮਾਂ ਦੀ ਸੁਰੱਖਿਆ ਇੰਨੀ ਮੁਸੀਬਤ ਬਣੀ ਹੋਈ ਹੈ ਕਿ ਗੈਂਗਸਟਰਾਂ ਨੂੰ ਬੁਲੇਟ ਪਰੂਫ ਜੈਕੇਟ ਤੇ ਹੈਲਮਟ ਪਵਾ ਕੇ ਅਦਾਲਤ ‘ਚ ਪੇਸ਼ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਪੁਲਿਸ ਫਿ਼ਰੋਜ਼ਪੁਰ ਦੀ ਅਦਾਲਤ ‘ਚ ਚੰਦੂ ਗੈਂਗਸਟਰ ਨੂੰ ਪੇਸ਼ ਕਰਨ ਲਈ ਲਿਆਈ ਤਾਂ ਹਰ ਕੋਈ ਹੈਰਾਨ ਸੀ। ਗੈਂਗਸਟਰ ਚੰਦੂ ਖਿਲਾਫ ਕਤਲ, ਇਰਾਦਾ ਕਤਲ ਵਰਗੇ ਸੰਗੀਨ ਮਾਮਲਿਆਂ ਸਮੇਤ ਪੰਜਾਬ ਭਰ ‘ਚ 27 ਕੇਸ ਦਰਜ ਹਨ।

Share Button