ਬੁਰਾਈਆਂ ਰਹਿਤ ਆਦਰਸ਼ ਸਮਾਜ ਸਿਰਜਣ ਲਈ ਸਿੱਖ ਜੱਥੇਬੰਦੀਆਂ ਮਹੱਤਵਪੂਰਨ ਰੋਲ ਨਿਭਾਉਣ : ਸੁਖਬੀਰ ਸਿੰਘ ਬਾਦਲ

ss1

ਬੁਰਾਈਆਂ ਰਹਿਤ ਆਦਰਸ਼ ਸਮਾਜ ਸਿਰਜਣ ਲਈ ਸਿੱਖ ਜੱਥੇਬੰਦੀਆਂ ਮਹੱਤਵਪੂਰਨ ਰੋਲ ਨਿਭਾਉਣ : ਸੁਖਬੀਰ ਸਿੰਘ ਬਾਦਲ

ਜਲੰਧਰ, 23 ਦਸੰਬਰ (ਪ.ਪ.): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਮਦਮੀ ਟਕਸਾਲ ਅਤੇ ਹੋਰ ਪੰਥਕ ਸਿੱਖ ਜੱਥੇਬੰਦੀਆਂ, ਸਖਸ਼ੀਅਤਾਂ ਨੂੰ ਅਪੀਲ ਕੀਤੀ ਹੈ ਕਿ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਦੂਰ ਕਰਨ ਅਤੇ ਸਿੱਖ ਸਿਧਾਤਾਂ ਅਨੁਸਾਰ ਆਦਰਸ਼ ਸਮਾਜ ਸਿਰਜਣ ਲਈ ਧਰਮ ਪ੍ਰਚਾਰ ਦੇ ਖੇਤਰ ਵਿੱਚ ਹੋਰ ਸਰਗਰਮੀ ਨਾਲ ਕੰਮ ਕੀਤਾ ਜਾਵੇ। ਸ. ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਦੀ ਸਪੁੱਤਰੀ ਇੰਦਰਦੀਪ ਕੌਰ ਦੇ ਪਹਿਲੀ ਜਨਵਰੀ ਨੂੰ ਹੋ ਰਹੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਘਰ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਸ. ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ’ਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਦਮਦਮੀ ਟਕਸਾਲ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਖਾਲਸਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਨਵੀਂ ਦਿੱਲੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਮਨਜਿੰਦਰ ਸਿੰਘ ਸਿਰਸਾ ਸਲਾਹਕਾਰ ਸ. ਸੁਖਬੀਰ ਸਿੰਘ ਬਾਦਲ ਅਤੇ ਹੋਰ ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਗੁਰਮਤਿ ਮਰਿਆਦਾ ਤਹਿਤ ਸਾਦਗੀ ਨਾਲ ਆਨੰਦ ਕਾਰਜ ਕਰਵਾਉਣੇ, ਸਮਾਜ ਵਿੱਚੋਂ ਨਸ਼ਿਆਂ, ਦਾਜ ਦਹੇਜ, ਪਰਿਵਾਰਕ ਲੜਾਈਆਂ ਦੇ ਪ੍ਰਕੋਪ ਨੂੰ ਖਤਮ ਕਰਨ ਲਈ ਸਮੂਹ ਸਿੱਖ ਜੱਥੇਬੰਦੀਆਂ ਧਰਮ ਪ੍ਰਚਾਰ ਤਹਿਤ ਸਮਾਜ ਸੁਧਾਰ ਲਹਿਰ ਚਲਾਉਣ ਤਾਂ ਲੋਕਾਂ ਨੂੰ ਵੱਡੀ ਪੱਧਰ ’ਤੇ ਜਾਗਰੂਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦਮਦਮੀ ਟਕਸਾਲ ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਵੱਲੋਂ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਬੇਟੀ ਇੰਦਰਦੀਪ ਕੌਰ ਦੇ ਹੋਣ ਜਾ ਰਹੇ ਆਨੰਦ ਕਾਰਜ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਸਮੇਂ ਡਾ. ਬਰਜਿੰਦਰ ਸਿੰਘ ਹਮਦਰਦ (ਮੁੱਖ ਸੰਪਾਦਕ ਅਜੀਤ), ਸੰਤ ਬਾਬਾ ਸੁਖਚੈਨ ਸਿੰਘ (ਮੈਂਬਰ ਐੱਸ.ਜੀ.ਪੀ.ਸੀ), ਭਾਈ ਅਮਰਜੀਤ ਸਿੰਘ ਚਾਵਲਾ (ਜਨਰਲ ਸਕੱਤਰ ਸ਼੍ਰੋਮਣੀ ਕਮੇਟੀ), ਭਾਈ ਤੀਰਥ ਸਿੰਘ ਮਾਹਲਾ (ਮੈਂਬਰ ਐੱਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਉਮਦੀਵਾਰ ਮੋਗਾ), ਭਾਈ ਜਗਤਾਰ ਸਿੰਘ ਰੋਡੇ (ਮੈਂਬਰ ਐਸ.ਜੀ.ਪੀ.ਸੀ), ਭਾਈ ਰਣਜੀਤ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ), ਭਾਈ ਹਰਜੀਤ ਸਿੰਘ ਰੋਡੇ, ਸਵਰਨ ਸਿੰਘ ਨਿਹੰਗ ਸਿੰਘ, ਭਾਈ ਦਰਸ਼ਨ ਸਿੰਘ ਮੰਡ (ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ), ਸ. ਸਰਬਜੀਤ ਸਿੰਘ ਮੱਕੜ (ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ), ਭਾਈ ਰੇਸ਼ਮ ਸਿੰਘ ਕਿਲ੍ਹੀ ਚਾਹਲਾਂ, ਗਿਆਨ ਚੰਦ ਦੀਵਾਲੀ, ਕੁਲਦੀਪ ਸਿੰਘ ਰੋਡੇ, ਅਜਮੇਰ ਸਿੰਘ ਰੋਡੇ, ਭਾਈ ਹਰਪਾਲ ਸਿੰਘ ਰੋਡੇ, ਭਾਈ ਗੁਰਜੰਟ ਸਿੰਘ ਭੁਟੋ, ਗੁਰਮੁੱਖ ਸਿੰਘ (ਸੰਪਾਦਕ ਅੱਜ ਦੀ ਆਵਾਜ਼), ਨਵਦੀਪ ਕੌਰ ਭੁੱਲਰ ਧਰਮ ਪਤਨੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨਜ਼ਰਬੰਦ ਅੰਮਿ੍ਰਤਸਰ ਜੇਲ੍ਹ, ਸ. ਸੁਰਿੰਦਰ ਸਿੰਘ ਸੁਰਿੰਦਰ ਕੋਲਡ ਸਟੋਰ, ਇੰਦਰਦੀਪ ਸਿੰਘ, ਅਰਜਨ ਸਿੰਘ, ਅਨੂਪ ਕੁਮਾਰ, ਅੰਮਿ੍ਰਤਪਾਲ ਸਿੰਘ, ਗੁਰਕੰਵਲ ਸਿੰਘ ਪੋਤਰਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵੀ ਇਸ ਮੌਕੇ ’ਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *