Thu. Apr 25th, 2019

ਬੁਰਾਈਆਂ ਤੇ ਨਸ਼ੇ ਦੇ ਖ਼ਾਤਮੇ ਲਈ ਇਕਜੁੱਟ ਹੋਕੇ ਕੰਮ ਕਰਨ ਦੀ ਲੋੜ: ਚੱਠਾ/ਬਿੱਲਾ

ਬੁਰਾਈਆਂ ਤੇ ਨਸ਼ੇ ਦੇ ਖ਼ਾਤਮੇ ਲਈ ਇਕਜੁੱਟ ਹੋਕੇ ਕੰਮ ਕਰਨ ਦੀ ਲੋੜ: ਚੱਠਾ/ਬਿੱਲਾ

picsart_10-27-05-08-43ਦਿੜ੍ਹਬਾ ਮੰਡੀ 27 ਅਕਤੂਬਰ (ਚੱਠਾ)-ਸਮਾਜ ‘ਚ ਵੱਧ ਰਹੀਆਂ ਬੁਰਾਈਆਂ ਤੇ ਇਸ ਦੇ ਖ਼ਾਤਮੇ ਲਈ ਚੱਠਾ ਸਪੋਰਟਸ ਕਲੱਬ ਦੇ ਵਾਇਸ ਚੇਅਰਮੈਨ ਰਣ ਸਿੰਘ ਚੱਠਾ ਜਿਲਾ ਮੀਡੀਆ ਚੀਫ ਕੰਟਰੋਲਰ ਹਿਉਮਨ ਰਾਈਟਸ ਮੰਚ (ਪੰਜਾਬ)ਨੇ ਪਿੰਡ ਚੱਠਾ ਨੰਨਹੇੜਾ ਵਿਖੇ ਕਲੱਬ ਦੇ ਨੋਜਵਾਨ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਸ੍ ਚੱਠਾ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਦੀ ਜੜ ਮੁੱਖ ਰੂਪ ‘ਚ ਨਸ਼ਾ ਹੈ, ਜਿਸ ਰਾਹੀਂ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਨੂੰ ਅੰਜਾਮ ਦਿੰਦੇ ਹਨ ਤੇ ਇਸ ਨੂੰ ਕੋਈ ਵੀ ਇਕ ਧਿਰ ਇਕੱਲੀ ਖ਼ਤਮ ਨਹੀਂ ਕਰ ਸਕਦੀ ਤੇ ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉਠਕੇ ਇੱਕਜੁੱਟ ਹੋਕੇ ਇਸ ਵਿਰੁੱਧ ਹੰਭਲਾ ਮਾਰਨਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਔਰਤਾਂ ਵਿਰੁੱਧ ਵਾਪਰਦੀਆਂ ਘਟਨਾਵਾਂ ਨਾਲ ਮਨੁੱਖਤਾ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਤੇ ਇਸ ਨੂੰ ਰੋਕਣ ਲਈ ਸਖ਼ਤ ਕਾਰਵਾਈ ਦੀ ਲੋੜ ਹੈ ਤਾਂ ਜੋ ਮਾੜੇ ਅਨਸਰਾਂ ਨੂੰ ਸਬਕ ਮਿਲ ਸਕੇ।ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਬਿੱਲਾ ਨੇ ਕਿਹਾ ਕਿ ਕੁਝ ਅਧਿਕਾਰੀਆਂ ਦੀਆਂ ਅਣਮਨੁੱਖੀ ਹਰਕਤਾਂ ਕਾਰਨ ਧੀਆਂ ਦੇ ਮਾਪਿਆਂ ‘ਚ ਸਹਿਮ ਪਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਰਾਹਤ ਦੇਣ ਲਈ ਪੁਲਿਸ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਕੰਮ ਕਰਨਾ ਚਾਹੀਦਾ ਹੈ।ਬਿੱਲਾ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਤੇ ਨਸ਼ੇ ਦੇ ਖ਼ਾਤਮੇ ਲਈ ਪੁਲਿਸ ਨੂੰ ਰਾਜਸੀ ਦਬਾਅ ਤੋਂ ਉਪਰ ਉੱਠ ਕੇ ਕੰਮ ਕਰਨ ਦੀ ਲੋੜ।ਇਸ ਮੋਕੇ ਤਰਸੇਮ ਸਿੰਘ ਪੱਪੀ,ਰਵਿੰਦਰ ਸਿੰਘ ਡੈਵੀ,ਹਰਵਿੰਦਰ ਪੰਚ,ਕੁਲਵਿੰਦਰ ਸਿੰਘ,ਗੁਰਦੀਪ ਸਿੰਘ ਚੱਠਾ,ਜਗਤਾਰ ਸਿੰਘ ਤਾਰੀ,ਸਕਰੀਤ ਚੱਠਾ,ਸੀਪਾ ਸਿੰਘ,ਮੇਵਾ ਸਿੰਘ,ਪ੍ਰੋਫੈਸਰ ਜਗਤਾਰ ਸਿੰਘ ਜਸਪਾਲ ਸਿੰਘ ਕਾਲਾ,ਰਾਮ ਸਿੰਘ ਗੱਡਾ,ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: