ਬੁਰਜ ਰਾਠੀ ਵਿਖੇ ਨਵਾਂ ਜਲ ਘਰ ਬਣਨ ਦਾ ਕੰਮ ਸ਼ੁਰੂ

ss1

ਬੁਰਜ ਰਾਠੀ ਵਿਖੇ ਨਵਾਂ ਜਲ ਘਰ ਬਣਨ ਦਾ ਕੰਮ ਸ਼ੁਰੂ

ਜੋਗਾ, 14 ਦਸੰਬਰ (ਬਲਜਿੰਦਰ ਬਾਵਾ)- ਪਿੰਡ ਬੁਰਜ ਰਾਠੀ ਵਿਖੇ ਨਵਾਂ ਜਲ ਘਰ ਬਣਾਉਣ ਦਾ ਕੰਮ ਸਰਪੰਚ ਬਲਜਿੰਦਰ ਸਿੰਘ ਘਾਲੀ ਨੇ ਟੱਕ ਲਾ ਕੇ ਸ਼ੁਰੂ ਕੀਤਾ । ਸਰਪੰਚ ਘਾਲੀ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਵੱਡੇ ਪੱਧਰ ‘ਤੇ ਗ੍ਰਾਂਟਾਂ ਦਿੱਤੀਆਂ ਸਨ । ਇਸੇ ਤਹਿਤ ਪਿੰਡ ਵਿੱਚ ਜਲ ਘਰ ਨਾ ਹੋਣ ਕਾਰਨ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰਾ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਉਚੇਚੇ ਯਤਨਾਂ ਸਦਕਾ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ 2 ਕਰੋੜ ਦੇ ਕਰੀਬ ਰਾਸ਼ੀ ਜਾਰੀ ਕਰਕੇ ਜਲ ਘਰ ਦਾ ਕੰਮ ਸ਼ੁਰੂ ਕੀਤਾ ਹੈ । ਇਸ ਮੌਕੇ ਐਸ. ਡੀ. ਓ. ਸਤਪਾਲ ਕੁਮਾਰ, ਜੇ. ਈ. ਮੋਹਿਤ ਕੁਮਾਰ, ਗੁਰਦਾਸ ਸਿੰਘ, ਗੁਰਦੇਵ ਸਿੰਘ, ਰੇਖਾ ਰਾਣੀ, ਦਲੀਪ ਕੌਰ, ਸੁਖਪ੍ਰੀਤ ਕੌਰ (ਸਾਰੇ ਪੰਚ), ਬੰਤ ਸਿੰਘ ਸੇਵਮੁਕਤ ਜੇ.ਈ., ਗੁਰਦੇਵ ਸਿੰਘ ਸਾਬਕਾ ਪੰਚ, ਜਗਜੀਤ ਸਿੰਘ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *