Fri. May 24th, 2019

ਬੁਢਲਾਡਾ ਹਲਕੇ ਤੋਂ ਆਪ ਦਾ ਉਮੀਦਵਾਰ ਬਦਲਣ ਲਈ ਦਿੱਤਾ 7 ਦਿਨਾਂ ਦਾ ਚਿਤਾਵਨੀ ਨੋਟਿਸ

ਬੁਢਲਾਡਾ ਹਲਕੇ ਤੋਂ ਆਪ ਦਾ ਉਮੀਦਵਾਰ ਬਦਲਣ ਲਈ ਦਿੱਤਾ 7 ਦਿਨਾਂ ਦਾ ਚਿਤਾਵਨੀ ਨੋਟਿਸ

22-aapਬੁਢਲਾਡਾ 22, ਨਵੰਬਰ(ਤਰਸੇਮ ਸ਼ਰਮਾਂ): ਜਿਵੇਂ ਵਿਧਾਨ ਸਭਾ ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆਂ ਵਿੱਰੁਧ ਆਪ ਦੇ ਵਰਕਰਾਂ ਵਿੱਚ ਰੋਸ ਫੈਲਿਆਂ ਹੋਇਆ ਹੈ ਉਸੇ ਤਰ੍ਹਾਂ ਰਾਖਵੇਂ ਹਲਕੇ ਬੁਢਲਾਡਾ ਅੰਦਰ ਵੀ ਪਾਰਟੀ ਉਮੀਦਵਾਰ ਪ੍ਰਿਸੀਪਲ ਬੁੱਧ ਰਾਮ ਦੀ ਉਮੀਦਵਾਰੀ ਵਿਰੁੱਧ ਇਸ ਹਲਕੇ ਦੇ ਸੈਕੜੇ ਵਰਕਰਾਂ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਹਲਕੇ ਦੇ ਵਰਕਰਾਂ ਦਾ ਰੋਸ ਅੱਜ ਉਸ ਵੇਲੇ ਜੱਗ ਜਾਹਰ ਹੋਇਆਂ ਜਦੋਂ ਇੱਥੋ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀਂ ਵਿਖੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜਾਂ ਅਤੇ ਵਰਕਰਾਂ ਦੀ ਇੱਕ ਭਰਵੀ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਜਿਲ੍ਹਾ ਐੱਸ ਸੀ/ਐੱਸ ਟੀ ਵਿੰਗ ਦੇ ਇੰਚਾਰਜ ਬਿੰਦਰ ਸਿੰਘ ਮੋਜ਼ੀਆਂ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿੰਦਰ ਸਿੰਘ ਮੋਜੀਆਂ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਦੇ ਆਮ ਲੋਕਾਂ ਨੂੰ ਵੀ ਆਪ ਤੋਂ ਇਹ ਆਸ ਸੀ ਕਿ 2017 ਦੀਆਂ ਵਿਧਾਨ ਸਭਾ ਚੌਣਾਂ ਲਈ ਪਾਰਟੀ ਵੱਲੋਂ ਟਿਕਟਾਂ ਆਮ ਲੋਕਾਂ ਵਿੱਚੋਂ ਹੀ ਦਿੱਤੀਆਂ ਜਾਣਗੀਆਂ ਪ੍ਰੰਤੂ ਪੰਜਾਬ ਵਿੱਚ ਤਾਂ ਆਪ ਵੱਲੋਂ ਐਲਾਨੇ ਗਏ ਉਮੀਦਵਾਰਾਂ ਵਿੱਚੋਂ ਇੱਕ ਵੀ ਉਮੀਦਵਾਰ ਆਮ ਨਹੀਂ ਹੈ। ਬਲਕਿ ਸਾਰੇ ਹੀ ਖਾਸ ਉਮੀਦਵਾਰਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਬੁਢਲਾਡਾ ਹਲਕੇ ਤੋਂ ਵੀ ਹਲਕੇ ਦੇ ਸਭ ਤੋਂ ਅਮੀਰ ਵਿਅਕਤੀ ਪ੍ਰਿੰਸੀਪਲ ਬੁੱਧ ਰਾਮ ਨੂੰ ਪਾਰਟੀ ਟਿਕਟ ਨਾਲ ਨਿਵਾਜਿਆਂ ਗਿਆ ਹੈ। ਉਹਨਾਂ ਕਿਹਾ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਉਹਨਾਂ ਵੱਲੋਂ ਜਦੋਂ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਨਾਲ ਖੁਦ ਪਹੁੰਚ ਕੇ ਸੰਪਰਕ ਕੀਤਾ ਗਿਆ ਤਾਂ ਪਾਰਟੀ ਦੇ ਬਾਹਰਲੇ ਸੀਨੀਅਰ ਆਗੂਆਂ ਨੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਨੂੰ ਪਰਿਵਾਰ ਸਮੇਤ ਧੱਕੇ ਦੇ ਕੇ ਦਫਤਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ ਮੀਟਿੰਗ ਵਿੱਚ ਪੁੱਜੇ ਸੈਕੜੇ ਆਪ ਵਰਕਰਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਵੋਟਾਂ ਨਾ ਪਾਈਆਂ ਜਾਣ। ਉਹਨਾਂ ਬੁਢਲਾਡਾ ਹਲਕੇ ਤੋਂ ਆਪ ਦੇ ਉਮੀਦਵਾਰ ਪਿ੍ਰੰਸੀਪਲ ਬੁੱਧ ਰਾਮ ਦੀ ਉਮੀਦਵਾਰੀ ਨੂੰ ਗਲਤ ਦੱਸਦਿਆਂ ਕਿਹਾ ਕਿ ਮੇਰੇ ਵੱਲੋਂ 7 ਮਹੀਨੇ ਪਹਿਲਾਂ ਪਾਰਟੀ ਨੂੰ ਇੱਕ ਹਲਫੀਆਂ ਬਿਆਨ ਦੇ ਕੇ ਸ਼ਪਸ਼ਟ ਕੀਤਾ ਗਿਆ ਸੀ ਕਿ ਇਸ ਹਲਕੇ ਤੋਂ ਪ੍ਰਿਸੀਪਲ ਬੁੱਧ ਰਾਮ ਨੂੰ ਟਿਕਟ ਦੇਣ ਦੀ ਬਜਾਏ ਪਾਰਟੀ ਦੇ ਕਿਸੇ ਆਮ ਵਲੰਟੀਅਰ ਨੂੰ ਟਿਕਟ ਦੇ ਕੇ ਚੋਣ ਲੜਾਈ ਜਾਵੇ। ਉਹਨਾਂ ਕਿਹਾ ਕਿ ਅਜਿਹਾ ਨਾ ਹੋਣ ਕਾਰਨ ਇਸ ਹਲਕੇ ਅੰਦਰ ਆਮ ਪਾਰਟੀ ਦੇ ਵਰਕਰਾਂ ਵਿੱਚ ਰੋਸ ਦੀ ਲਹਿਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਉਹਨਾਂ ਪਾਰਟੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਾਈ ਕਮਾਂਡ ਨੇ ਇੱਕ ਹਫਤੇ ਦੇ ਅੰਦਰ ਅੰਦਰ ਇਸ ਹਲਕੇ ਤੌਂ ਉਮੀਦਵਾਰ ਨਾ ਬਦਲਿਆਂ ਗਿਆ ਤਾਂ ਇਸ ਹਲਕੇ ਦੇ ਸੈਕੜੇ ਪਾਰਟੀ ਵਰਕਰ ਪਾਰਟੀ ਤੋਂ ਸਮੂਹਿਕ ਅਸਤੀਫੇ ਦੇ ਕੇ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਵਿੱਰੁਧ ਲਹਿਰ ਖੜੀ ਕਰਨਗੇ। ਇਸ ਮੌਕੇ ਤੇ ਡਾ. ਜੁਗਰਾਜ ਸਿੰਘ ਦੋਦੜਾ ਸਰਕਲ ਇੰਚਾਰਜ ਕਿਸਾਨ ਵਿੰਗ, ਭਗਵਾਨ ਸਿੰਘ ਕਾਹਨਗੜ੍ਹ ਸਰਕਲ ਇੰਚਾਰਜ ਕਿਸਾਨ ਵਿੰਗ, ਗੁਰਮੇਲ ਸਿੰਘ ਕਾਹਨਗੜ੍ਹ ਸਰਕਲ ਇੰਚਾਰਜ ਐੱਸ ਸੀ ਵਿੰਗ ਅਤੇ ਅਰਸ਼ਦੀਪ ਕੋਰ ਨੇ ਵੀ ਇਸ ਮੀਟਿੰਗ ਨੂੰ ਸੰਬੌਧਨ ਕੀਤਾ।

Leave a Reply

Your email address will not be published. Required fields are marked *

%d bloggers like this: