ਬੀ. ਸੀ. ਵਿੱਚ ਸੜਕਾਂ ਤੇ ਜੰਮੀ ਬਰਫ, ਡਰਾਈਵਰਾਂ ਨੂੰ ਸਾਵਧਾਨੀ ਵਰਤਣ ਦੀ ਹਿਦਾਇਤ
ਬੀ. ਸੀ. ਵਿੱਚ ਸੜਕਾਂ ਤੇ ਜੰਮੀ ਬਰਫ, ਡਰਾਈਵਰਾਂ ਨੂੰ ਸਾਵਧਾਨੀ ਵਰਤਣ ਦੀ ਹਿਦਾਇਤ
ਬ੍ਰਿਟਿਸ਼ ਕੋਲੰਬੀਆ, 28 ਦਸੰਬਰ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿੱਚ ਡਰਾਈਵਿੰਗ ਕਰਨ ਵਾਲਿਆਂ ਨੂੰ ਸਾਵਧਾਨੀ ਵਰਤਣ ਦੀ ਹਿਦਾਇਤ ਦਿੱਤੀ ਗਈ ਹੈ|
ਬੀਤੀ ਸ਼ਾਮ ਤੱਕ ਇੱਥੇ ਸੜਕਾਂ ਬਰਫ ਨਾਲ ਢੱਕੀਆਂ ਹੋਈਆਂ ਨਜ਼ਰ ਆਈਆਂ| ਬਰਫ ਪੈਣ ਕਾਰਨ ਰਵੇਲਸਟੋਕ ਦੇ ਹਾਈਵੇਅ-1 ਤੇ ਗੱਡੀਆਂ ਦੀ ਟੱਕਰ ਹੋ ਗਈ, ਜਿਸ ਕਾਰਨ 6 ਵਿਅਕਤੀ ਜ਼ਖਮੀ ਹੋ ਗਏ| ਮੌਕੇ ਤੇ ਐਂਬੂਲੈਂਸ ਅਧਿਕਾਰੀਆਂ ਨੇ ਗੰਭੀਰ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ| ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਤਕਰੀਬਨ 1.00 ਵਜੇ ਦੇ ਕਰੀਬ ਵਾਪਰਿਆ| ਹਾਦਸੇ ਤੋਂ ਬਾਅਦ ਹਾਈਵੇਅ ਨੂੰ ਦੋਹਾਂ ਪਾਸਿਓਂ ਬੰਦ ਕਰ ਦਿੱਤਾ ਗਿਆ ਅਤੇ ਸ਼ਾਮ ਤਕਰੀਬਨ 4.00 ਵਜੇ ਮੁੜ ਖੋਲ੍ਹਿਆ ਗਿਆ| ਡਰਾਈਵਰਾਂ ਨੇ ਕਿਹਾ ਕਿ ਬਰਫ ਬਹੁਤ ਜੰਮ ਗਈ ਹੈ, ਜਿਸ ਸੜਕਾਂ ਤੇ ਆਵਾਜਾਈ ਦੀ ਭੀੜ ਹੋ ਗਈ| ਵੈਨਕੂਵਰ ਪੁਲੀਸ ਨੇ ਖਰਾਬ ਮੌਸਮ ਦਰਮਿਆਨ ਡਰਾਈਵਿੰਗ ਕਰਨ ਵਾਲਿਆਂ ਨੂੰ ਸਾਵਧਾਨੀ ਅਤੇ ਹੌਲੀ ਡਰਾਈਵਰ ਕਰਨ ਦੀ ਹਿਦਾਇਤ ਦਿੱਤੀ ਗਈ ਹੈ, ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ| ਪੁਲੀਸ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਇਸ ਦੇ ਨਾਲ ਹੀ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਸੜਕਾਂ ਤੇ ਆਪਣੇ ਵਾਹਨਾਂ ਅਤੇ ਦੂਜੇ ਵਾਹਨਾਂ ਦਰਮਿਆਨ ਦੂਰੀ ਬਣਾ ਕੇ ਰੱਖਣ|