ਬੀ. ਸੀ ਵਿੰਗ ਅਹੁਦੇਦਾਰ ਅਤੇ ਸੀਨੀਅਰ ਆਗੂ ਵੀ ਵਿਧਾਇਕ ਦੇ ਹੱਕ ਵਿੱਚ ਨਿੱਤਰੇ

ss1

ਬੀ. ਸੀ ਵਿੰਗ ਅਹੁਦੇਦਾਰ ਅਤੇ ਸੀਨੀਅਰ ਆਗੂ ਵੀ ਵਿਧਾਇਕ ਦੇ ਹੱਕ ਵਿੱਚ ਨਿੱਤਰੇ

1-28
ਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਤੇ 2013 ਵਿੱਚ ਦਰਜ ਹੋਏ ਇੱਕ ਕੇਸ ਵਿੱਚ ਕੁਝ ਨਵੇਂ ਇੰਦਰਾਜਾਂ ਤੋਂ ਬਾਦ ਮੀਡੀਆ ਵਿੱਚ ਵਿਰੋਧੀਆਂ ਵੱਲੋਂ ਸ਼ੁਰੂ ਕੀਤੀ ਬਿਆਨਬਾਜੀ ਦੌਰਾਨ ਹਲਕੇ ਦੇ ਸਮੁੱਚੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਵਿਧਾਇਕ ਦੇ ਹੱਕ ਵਿੱਚ ਖੜ੍ਹਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਲੜੀ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਤਲਵੰਡੀ ਸਾਬੋ ਦੇ ਬੀ.ਸੀ ਵਿੰਗ ਦੇ ਸਮੂਹ ਅਹੁਦੇਦਾਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਧਾਇਕ ਦੇ ਹੱਕ ਵਿੱਚ ਆ ਖੜ੍ਹੇ ਹੋਏ।
ਅੱਜ ਇੱਥੋਂ ਸਾਂਝੇ ਰੂਪ ਵਿੱਚ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਬੀ. ਸੀ ਵਿੰਗ ਹਲਕਾ ਤਲਵੰਡੀ ਸਾਬੋ ਪ੍ਰਧਾਨ ਜਗਤਾਰ ਸਿੰਘ ਨੰਗਲਾ, ਸੀਨੀਅਰ ਅਕਾਲੀ ਆਗੂ ਬਾਬੂ ਸਿੰਘ ਮਾਨ, ਬਲਾਕ ਸੰਮਤੀ ਸੰਗਤ ਦੇ ਵਾਈਸ ਚੇਅਰਮੈਨ ਅਮਨਦੀਪ ਸਿੰਘ ਸੇਖੂ, ਬੀ. ਸੀ ਵਿੰਗ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਰਾਮਾਂ ਤੇ ਭੂਰਾ ਜੋਗੇਵਾਲਾ, ਜਗਤਾਰ ਸਿੰਘ ਭਾਕਰ ਸਰਪੰਚ ਕਲਾਲਵਾਲਾ ਨੇ ਕਿਹਾ ਕਿ ਮੀਡੀਆ ਵਿੱਚ ਬਿਆਨਬਾਜੀ ਕਰਨ ਵਾਲੇ ਵਿਧਾਇਕ ਦੇ ਕੇਸ ਤੋਂ ਪੂਰੀ ਤਰ੍ਹਾਂ ਅਨਜਾਣ ਅਤੇ ਉਨ੍ਹਾਂ ਨੂੰ ਭੋਰਾ ਭਰ ਵੀ ਇਸ ਬਾਰੇ ਇਲਮ ਨਹੀਂ ਬੱਸ ਉਹ ਆਪਣੀ ਸਿਆਸੀ ਖੁੰਦਕ ਕੱਢਣ ਲਈ ਹੀ ਬਿਆਨਬਾਜੀ ਕਰ ਰਹੇ ਹਨ ਜਦੋਂਕਿ ਵਿਧਾਇਕ ਦੇ ਚਰਿੱਤਰ ਤੋਂ ਹਲਕੇ ਦਾ ਕੋਈ ਵੀ ਵਸਨੀਕ ਅਨਜਾਣ ਨਹੀ ਹੈ ਤੇ ਉਨ੍ਹਾਂ ਦੇ 20 ਸਾਲਾਂ ਤੋਂ ਵੀ ਵੱਧ ਦੇ ਸਿਆਸੀ ਕੈਰੀਅਰ ਵਿੱਚ ਕਦੇ ਉਨ੍ਹਾਂ ਤੇ ਕਿਸੇ ਕਿਸਮ ਦਾ ਵੀ ਦਾਗ ਨਾ ਲੱਗਣਾ ਉਨ੍ਹਾਂ ਦੇ ਸਾਫ ਸੁਥਰੇ ਅਕਸ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਦੇ ਸਮੁੱਚੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਜੋ ਕੰਮ ਕੀਤੇ ਹਨ ਉਸ ਕਾਰਣ ਉਨ੍ਹਾਂ ਦੀ ਹਲਕੇ ਅੰਦਰ ਮਜਬੂਤ ਸਥਿਤੀ ਬਣੀ ਹੋਈ ਜਿਸ ਤੋਂ ਵਿਰੋਧੀ ਪ੍ਰੇਸ਼ਾਨ ਹਨ ਤੇ ਹੁਣ ਉਹ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹੀ ਬਿਆਨਬਾਜੀ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਵਿੰਗ ਪੂਰੀ ਤਰ੍ਹਾਂ ਨਾਲ ਵਿਧਾਇਕ ਸਿੱਧੂ ਨਾਲ ਖੜ੍ਹੇ ਹਨ।

Share Button

Leave a Reply

Your email address will not be published. Required fields are marked *