ਬੀ ਪੀ ਐਲ ਕਾਰਡ ਧਾਰਕਾਂ ਨੂੰ ਮੁਫਤ ਗੈਸ ਕੁਨੈਕਸ਼ਨਾਂ ਸਬੰਧੀ ਜਾਣਕਾਰੀ ਦਿੱਤੀ

ss1

ਬੀ ਪੀ ਐਲ ਕਾਰਡ ਧਾਰਕਾਂ ਨੂੰ ਮੁਫਤ ਗੈਸ ਕੁਨੈਕਸ਼ਨਾਂ ਸਬੰਧੀ ਜਾਣਕਾਰੀ ਦਿੱਤੀ

26-39

ਕੀਰਤਪੁਰ ਸਾਹਿਬ 25 ਜੁਲਾਈ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ) ਬਾਬਾ ਦੀਪ ਸਿੰਘ ਯੂਥ ਕਲੱਬ ਫਿਰੋਜਪੁਰ ਦੇ ਸਹਿਯੋਗ ਨਾਲ ਪਿੰਡ ਫਿਰੋਜਪੁਰ ਵਿੱਚ ਜੋਤੀ ਗੈਸ ਸਰਵਿਸ ਰੂਪਨਗਰ ਦੇ ਸਹਿਯੋਗ ਨਾਲ ਬੀ ਪੀ ਐਲ ਕਾਰਡ ਧਾਰਕਾਂ ਨੂੰ ਮੁਫਤ ਵਿੱਚ ਦਿੱਤੇ ਜਾਂਦੇ ਗੈਸ ਕੁਨੈਕਸ਼ਨਾਂ ਸਬੰਧੀ ਜਾਣਕਾਰੀ ਦਿੱਤੀ ਗਈ।ਬਾਬਾ ਦੀਪ ਸਿੰਘ ਯੂਥ ਕਲੱਬ ਫਿਰੋਜਪੁਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਲੋਂ ਦੱਸਿਆ ਗਿਆ ਕਿ ਪਹਿਲਾਂ ਪਿੰਡ ਵਾਸੀਆਂ ਨੂੰ ਗੈਸ ਸਿੰਲਡਰ ਭਰਵਾਉਣ ਲਈ ਰੂਪਨਗਰ ਜਾਣਾ ਪੈਂਦਾ ਸੀ ਪਰੰਤੂ ਅੱਜ ਜੋਤੀ ਗੈਸ ਸਰਵਿਸ ਵਲੋਂ ਐਲਾਨ ਕੀਤਾ ਗਿਆ ਕਿ ਗੈਸ ਸਿੰਲਡਰ ਦੀ ਡਿਲੀਵਰੀ ਹੁਣ ਪਿੰਡ ਪੱਧਰ ਤੇ ਕੀਤੀ ਜਾਵੇਗੀ ਅਤੇ ਮਹੀਨੇ ਵਿੱਚ ਦੋ ਵਾਰ ਸਿੰਲਡਰਾਂ ਦੀ ਗੱਡੀ ਪਿੰਡ ਵਿੱਚ ਆ ਕਿ ਸਿੰਲਡਰ ਖਪਤਕਾਰਾਂ ਨੂੰ ਦੇਵੇਗੀ ਅਤੇ ਗੈਸ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ।ਇਸ ਮੋਕੇ ਹਰਪ੍ਰੀਤ ਸਿੰਘ ਤੋਂ ਇਲਾਵਾ ਸੱਜਣ ਸਿੰਘ ਬਲਾਕ ਸੰਮਤੀ ਮੈਂਬਰ, ਬਾਬਾ ਦੀਪ ਸਿੰਘ ਯੂਥ ਕਲੱਬ ਦੇ ਕੈਸ਼ੀਅਰ ਬਲਕਾਰ ਸਿੰਘ , ਜਨਰਲ ਸੈਕਟਰੀ ਗੁਰਵਿੰਦਰ ਸਿੰਘ ,ਨਰਿੰਦਰ ਸਿੰਘ ਕੁਲਵੀਰ ਸਿੰਘ , ਤੇਜਿੰਦਰ ਸਿੰਘ ਬੱਗਾ, ਮਮਿੰਦਰ ਸਿੰਘ ਅਤੇ ਹੋਰ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *