ਬੀ ਜੇ ਪੀ ਪਾਰਟੀ ਵਿੱਚ ਦਾਦੇ ਪੋਤੇ ਵਾਲੀ ਪਰੰਪਰਾ ਨਹੀ – ਗੁਰਚਰਨ ਕੋਰ ਪੰਜਗਰਾਈਆਂ

ss1

ਬੀ ਜੇ ਪੀ ਪਾਰਟੀ ਵਿੱਚ ਦਾਦੇ ਪੋਤੇ ਵਾਲੀ ਪਰੰਪਰਾ ਨਹੀ – ਗੁਰਚਰਨ ਕੋਰ ਪੰਜਗਰਾਈਆਂ

14-13 (1) 14-13 (2)
ਰਾਮਪੁਰਾ ਫੂਲ, 13 ਜੁਲਾਈ (ਕੁਲਜੀਤ ਸਿੰਘ ਢੀਗਰਾਂ): ਭਾਰਤੀ ਜਨਤਾ ਪਾਰਟੀ ਜਿਲ੍ਹਾ ਬਠਿੰਡਾ ਦੀ ਕਾਰਜ਼ਕਾਰਨੀ ਵੱਲੋ ਇੱਕ ਅਹਿਮ ਮੀਟਿੰਗ ਪੰਜਾਬ ਕਮੇਟੀ ਮੈਬਰ ਦਿਆਲ ਦਾਸ ਸੋਢੀ ਦੀ ਅਗਵਾਈ ਵਿੱਚ ਸਥਾਨਕ ਪੰਚਾਇਤੀ ਧਰਮਸਾਲਾ ਵਿਖੇ ਹੋਈ । ਜਿਸ ਵਿੱਚ ਸਾਬਕਾ ਰਾਜ ਸਭਾ ਮੈਬਰ ਗੁਰਚਰਨ ਕੋਰ , ਸੰਗਠਨ ਮੰਤਰੀ ਜੀਵਨ ਗਰਗ ਵਿਸ਼ੇਸਤੋਰ ਤੇ ਸ਼ਾਮਲ ਹੋਏ । ਇਸ ਮੀਟਿੰਗ ਵਿੱਚ ਮੁੱਖ ਏਜੰਡਾ ਕੇਦਰ ਵਿੱਚ ਮੋਦੀ ਦੀ ਦੋ ਸਾਲਾ ਸਰਕਾਰ ਤੇ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੇ 9 ਸਾਲਾ ਦੇ ਹੋਏ ਵਿਕਾਸ ਨੂੰ ਲੋਕਾ ਵਿੱਚ ਲੈ ਕੇ ਜਾਣਾ ਤੇ ਮੋਦੀ ਦੇ ਸੰਦੇਸ ਨੂੰ ਘਰ ਘਰ ਪਹੁੰਚਾਉਣਾ ਸੀ । ਇਸ ਮੋਕੇ ਜਿਲਾ ਪ੍ਰਧਾਨ ਮੱਖਣ ਜਿੰਦਲ ਨੇ ਭਾਜਪਾ ਦੇ ਮੁਢ ਦੀ ਚਰਚਾ ਕਰਦਿਆਂ ਉਹਨਾਂ ਡਾ: ਸ਼ਾਮਾ ਪ੍ਰਸਾਦ ਮੁਖਰਜੀ ਦੇ ਜਨਮ ਤੋ ਲੈ ਕੇ ਸ਼ਹੀਦੀ ਤੱਕ ਦਾ ਵਰਣਨ ਕੀਤਾ । ਇਸ ਮੋਕੇ ਗੁਰਚਰਨ ਕੋਰ ਪੰਜਗਰਾਈਆਂ ਸਾਬਕਾ ਰਾਜ ਸਭਾ ਮੈਬਰ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਗਰੀਬ ਅਮੀਰ ਦਾ ਕੋਈ ਫਰਕ ਨਹੀ । ਗਰੀਬ ਲੋਕਾ ਨੂੰ ਵੀ ਪਾਰਟੀ ਵਿੱਚ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ ।

ਸਾਡੀ ਪਾਰਟੀ ਵਿੱਚ ਇੱਕੋ ਪਰਿਵਾਰ ਦਾਦੇ ਪੋਤੇ ਵਾਲੀ ਪ੍ਰਥਾ ਨਹੀ ਹੈ । ਸਟੈਟ ਕਮੇਟੀ ਮੈਬਰ ਦਿਆਲ ਦਾਸ ਸੋਢੀ ਨੇ ਕੇਦਰ ਦੀਆਂ ਨੀਤੀਆਂ ਬਾਰੇ ਤੇ ਜੋ ਸਮੇ ਸਮੇ ਸਿਰ ਸਰਕਾਰ ਨੇ ਸਕੀਮਾ ਦਿੱਤੀਆਂ ਦਾ ਖੁੱਲਕੇ ਵਰਣਨ ਕੀਤਾ । ਉਹਨਾਂ ਕਿਹਾ ਕਿ ਸਰਕਾਰ ਵੱਲੋ ਚਲਾਈ ਗਈਆਂ ਕਰੀਬ 52 ਸਕੀਮਾ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਹੈ । ਇਸ ਮੋਕੇ ਰਾਮਪੁਰਾ ਮੰਡਲ ਪ੍ਰਧਾਨ ਸੰਜੇ ਤਨਵਰ , ਨਗਰ ਕੋਸ਼ਲ ਦੇ ਮੀਤ ਪ੍ਰਧਾਨ ਅਮਰਨਾਥ ਕੱਕਲੀ, ਕੋਸ਼ਲਰ ਸੰਸਾਰੀ ਲਾਲ, ਜਿਲਾਂ ਖਜਾਨਚੀ ਭਾਰਤ ਭੂਸ਼ਨ ਗਰਗ, ਵਿਵੇਕ ਗਰਗ, ਜਿਲਾਂ ਮੀਤ ਪ੍ਰਧਾਨ ਦੀਵਾਨ ਚੰਦ, ਜਿਲਾਂ ਮੀਤ ਪ੍ਰਧਾਨ ਮਹਿੰਦਰ ਸਿੰਘ ਢੱਡੇ, ਜਿਲਾਂ ਜਨਰਲ ਸਕੱਤਰ ਇਕਬਾਲ ਸਿੰਘ ਤੇ ਮੇਜ਼ਰ ਸਿੰਘ, ਪ੍ਰਧਾਨ ਰਿਟਾਇਰਡ ਸੈਲ ਗੁਰਨਾਮ ਸਿੰਘ, ਮੰਡਲ ਪ੍ਰਧਾਨ ਸਿੰਗੋ ਗੁਰਚਰਨ ਸਿੰਘ, ਮੀਤ ਪ੍ਰਧਾਨ ਭਾਰਤ ਭੂਸ਼ਨ ਜੈਨ, ਦਿਹਾਤੀ ਪ੍ਰਧਾਨ ਰਾਮਪੁਰਾ ਬਲਜੀਤ ਸਿੰਘ, ਦਿਹਾਤੀ ਮੀਤ ਪ੍ਰਧਾਨ ਚਾਨਣ ਰਾਮ, ਕਿਸਾਨ ਸੈਲ ਦੇ ਪ੍ਰਧਾਨ ਮੇਜ਼ਰ ਸਿੰਘ ਗਿੱਲ ਆਦਿ ਸਾਮਲ ਸਨ ।

Share Button

Leave a Reply

Your email address will not be published. Required fields are marked *