ਬੀ.ਐੱਸ.ਸੀ.ਇਕਨਾਮਿਕਸ ’ਚ ਫ਼ਤਿਹ ਕਾਲਜ ਰਾਮਪੁਰਾ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਨਤੀਜਾ

ss1

ਬੀ.ਐੱਸ.ਸੀ.ਇਕਨਾਮਿਕਸ ’ਚ ਫ਼ਤਿਹ ਕਾਲਜ ਰਾਮਪੁਰਾ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਨਤੀਜਾ

20-15
ਬਠਿੰਡਾ/ਰਾਮਪੁਰਾ ਫੂਲ 19 ਜੁਲਾਈ (ਜਸਵੰਤ ਦਰਦ ਪ੍ਰੀਤ/ਕੁਲਜੀਤ ਸਿੰਘ ਢੀਂਗਰਾ) ਲੜਕੀਆਂ ਦੀ ਉੱਚ ਸਿੱਖਿਆ ਲਈ ਪ੍ਰਸਿੱਧ ਮਾਲਵੇ ਦੀ ਸਿਰਮੌਰ ਸੰਸਥਾਂ ਫ਼ਤਿਹ ਗਰੁੱਪ ਆਫ ਇੰਸਟੀਚਿਊਸਨ- ਰਾਮਪੁਰਾ ਦੇ ਬੀ.ਐੱਸ.ਸੀ.ਇਕਨਾਮਿਕਸ ਸਮੈਸਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆ ਕਾਲਜ ਦੇ ਚੇਅਰਮੈਨ ਐੱਸ.ਐੱਸ ਚੱਠਾ ਨੇ ਦੱਸਿਆ ਕਿ ਬੀ.ਐੱਸ.ਸੀ. ਇਕਨਾਮਿਕਸ ਦੇ ਸਮੈਸਟਰ ਪਹਿਲਾ ਦਾ ਨਤੀਜਾ ਸੌ ਫੀਸਦੀ ਰਿਹਾ ਜਿਸ ਵਿੱਚ ਸਮੈਸਟਰ ਪਹਿਲੇ ਦੀ ਸੰਦੀਪ ਕੌਰ ਨੇ 87.2 ਪ੍ਰਤੀਸ਼ਤ, ਕੁਲਦੀਪ ਕੌਰ ਨੇ 86 ਪ੍ਰਤੀਸ਼ਤ ਅਤੇ ਰਮਨਦੀਪ ਕੌਰ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਉਪਰੰਤ ਕਾਲਜ ਦੇ ਚੀਫ ਪੈਟਰਨ ਪੁਸ਼ਪਿੰਦਰ ਸਿੰਘ ਸਾਰੋ, ਮੈਨੇਜਿੰਗ ਡਾਇਰੈਕਟਰ ਪਰਮਿੰਦਰ ਸਿੰਘ ਸਿੱਧੂ ਅਤੇ ਕਾਲਜ ਦੇ ਚੀਫ ਐਡਵਾਈਜਰ ਗੁਰਪ੍ਰੀਤ ਸਿੰਘ ਸਿੱਧੂ ਨੇ ਇਕਨਾਮਿਕਸ ਵਿਭਾਗ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆ ਵਿਦਿਆਰਥਣਾਂ ਨੂੰ ਹਰੇਕ ਖੇਤਰ ਵਿੱਚ ਪਹਿਲਕਦਮੀ ਕਰਨ ਦੀ ਗੱਲ ਆਖੀ ਅਤੇ ਵਿਭਾਗ ਨੂੰ ਤਕਨੀਕੀ ਪੱਖਾ ਤੋਂ ਬਿਹਤਰ ਬਨਾਉਣ ਦੀ ਗੱਲ ਆਖੀ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਰਣਬੀਰ ਸਿੰਘ ਕਿੰਗਰਾ, ਵਾਇਸ ਪਿੰ੍ਰਸੀਪਲ ਰੋਹਿਤ ਬਾਂਸਲ, ਸਹਾਇਕ ਪ੍ਰੋ. ਵੀਰਪਾਲ ਕੌਰ, ਜਸਪ੍ਰੀਤ ਕੌਰ, ਸਤਵੀਰ ਕੌਰ, ਕੁਲਵਿੰਦਰ ਕੌਰ, ਪੰਜਾਬੀ ਵਿਭਾਗ ਦੇ ਮੁਖੀ ਜਗਰਾਜ ਸਿੰਘ ਮਾਨ, ਦਫਤਰੀ ਵਿਭਾਗ ਦੇ ਹਰਦੀਪ ਸਿੰਘ, ਮੱਖਣ ਸਿੰਘ ਸਰਾਂ, ਅਤੇ ਸਮੂਹ ਸਟਾਫ ਨੇ ਮੈਰਿਟ ਵਿੱਚ ਆਉਣ ਵਾਲੀਆ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *