ਬੀ. ਐੱਸ. ਐੱਫ ਦੇ ਜਵਾਨਾਂ ਨੇ ਕੀਤਾ ਪਾਕਿਸਤਾਨੀ ਢੇਰ

ss1

ਬੀ. ਐੱਸ. ਐੱਫ ਦੇ ਜਵਾਨਾਂ ਨੇ ਕੀਤਾ ਪਾਕਿਸਤਾਨੀ ਢੇਰ

ਬੀਤੀ ਰਾਤ ਇਕ ਪਾਕਿਸਤਾਨ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਢੇਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ 22 ਦਸੰਬਰ ਦੀ ਰਾਤ ਕਰੀਬ ਪੌਣੇ 12 ਵਜੇ ਬੀ. ਐੱਸ. ਐੱਫ. 70 ਬਟਾਲੀਅਨ ਦੇ ਜਵਾਨਾਂ ਨੇ ਬੀ. ਓ. ਪੀ. ਪੋਸਟ ਵਧਾਈ ਚੀਮਾ ਥਾਣਾ ਰਮਦਾਸ ‘ਚ ਸਰਹੱਦ ਨੇੜੇ ਹਿਲਜੁਲ ਹੁੰਦੀ ਦੇਖੀ। ਇਸ ਦੌਰਾਨ ਇਕ ਪਾਕਿਸਤਾਨੀ ਵਿਅਕਤੀ ਜੋ ਬਾਰਡਰ ਕਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਨੂੰ ਢੇਰ ਕਰ ਦਿੱਤਾ ਗਿਆ। ਸਵੇਰੇ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਅਣਪਛਾਤੇ ਪਾਕਿਸਤਾਨੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਤਲਾਸ਼ੀ ਲੈਣ ‘ਤੇ ਉਸ ਕੋਲੋਂ 370 ਰੁਪਏ ਦੀ ਪਾਕਿਸਤਾਨੀ ਕਰੰਸੀ, ਮਾਚਿਸ, 2 ਕਿੱਲ, ਇਕ ਚਾਦਰ ਆਦਿ ਸਾਮਾਨ ਬਰਾਮਦ ਹੋਇਆ।

Share Button

Leave a Reply

Your email address will not be published. Required fields are marked *