ਬੀ ਐੱਡ ਅਧਿਆਪਕ ਫਰੰਟ ਵਲੋਂ 17 ਅਕਤੂਬਰ ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਮੁਕੰਮਲ -ਉਪਕਾਰ ਪੱਟੀ

ss1

ਬੀ ਐੱਡ ਅਧਿਆਪਕ ਫਰੰਟ ਵਲੋਂ 17 ਅਕਤੂਬਰ ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਮੁਕੰਮਲ -ਉਪਕਾਰ ਪੱਟੀ

ਹੁਸ਼ਿਆਰਪੁਰ 14 ਅਕਤੂਬਰ (ਪ.ਪ.img-20161012-wa048)ਬੀ ਐੱਡ ਅਧਿਆਪਕ ਫਰੰਟ ਹੁਸ਼ਿਆਰਪੁਰ ਬਲਾਕ 2 ਏ ਦੀ ਇੱਕ ਅਹਿਮ ਬੈਠਕ ਬਲਾਕ ਪ੍ਰਧਾਨ ਸ਼੍ਰੀ ਉਪਕਾਰ ਪੱਟੀ ਦੀ ਅਗਵਾਹੀ ਹੇਠ ਬੀ ਆਰ ਸੀ ਬਲਾਕ 2 ਏ ਵਿਖੇ ਹੋਈ ਜਿਸ ਵਿੱਚ ਜਿਲ੍ਹਾ ਪ੍ਰੈੱਸ ਸਕੱਤਰ ਸ਼੍ਰੀ ਸੱਤ ਪ੍ਰਕਾਸ਼ ਉਚੇਚੇ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਉਪਕਾਰ ਪੱਟੀ, ਰਾਜ ਕੁਮਾਰ ਤਨੂਲੀ, ਧਰਮਿੰਦਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਬੀ ਐੱਡ ਅਧਿਆਪਕ ਫਰੰਟ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਰੋਸ਼ ਰੈਲੀ ਰੱਖੀ ਗਈ ਹੈ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਤੋਂ 200 ਦੇ ਕਰੀਬ ਅਧਿਆਪਕਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਬਲਾਕ 2 ਏ ਦੇ ਕਰੀਬ 25 ਅਧਿਆਪਕ ਇਸ ਵਿੱਚ ਸ਼ਾਮਲ ਹੋ ਰਹੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੱਤ ਪ੍ਰਕਾਸ਼, ਨਰੇਸ਼ ਕੁਮਾਰ, ਰਜਿੰਦਰ ਕੁਮਾਰ ਤੇ ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅੱਜ ਤੱਕ ਨਾ ਤਾਂ ਏ ਸੀ ਪੀ ਕੇਸਾਂ ਤੇ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਨਾ ਹੀ ਡੀ ਏ ਦੇ ਬਕਾਏ ਸਬੰਧੀ ਕੁਝ ਕੀਤਾ ਹੈ ਜਿਸ ਤੋਂ ਸਮੁੱਚਾ ਅਧਿਆਪਕ ਵਰਗ ਨਿਰਾਸ਼ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ, ਪ੍ਰਾਇਮਰੀ ਦਾ ਗ੍ਰੇਡ ਪੇ 4600, ਅੰਗਰੇਜ਼ੀ ਮਾਸਟਰ ਤੋਂ ਲੈਕਚਰਾਰ ਕਾਡਰ ਲਈ ਹੋਰ ਵਿਸ਼ਿਆਂ ਵਾਂਗ ਕੇਸ ਮੰਗਣ, 15 ਦਿਨ ਮੈਡੀਕਲ ਛੁੱਟੀ ਆਦਿ ਮਾਮਲੇ ਸਮੁੱਚੇ ਅਧਿਆਪਕ ਵਰਗ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇੰਨਾ ਮੰਗਾਂ ਦੀ ਪੂਰਤੀ ਲਈ 17 ਅਕਤੂਬਰ ਨੂੰ ਸੂਬਾ ਸਰਕਾਰ ਖਿਲਾਫ਼ ਬੀ ਐੱਡ ਅਧਿਆਪਕ ਫਰੰਟ ਪੰਜਾਬ ਰੋਪੜ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਜਾ ਰਿਹਾ ਹੈ ਜਿਸ ਵਿੱਚ ਸੂਬੇ ਭਰ ਚੋਂ ਸਾਥੀ ਹੁੰਮ ਹੁੰਮਾ ਕੇ ਪੁੱਜ ਰਹੇ ਹਨ।
ਇਸ ਮਹੱਤਵਪੂਰਨ ਬੈਠਕ ਵਿੱਚ ਬਲਾਕ 2 ਏ ਦੇ ਪ੍ਰਮੁੱਖ ਅਹੁਦੇਦਾਰਾਂ ਜਿਨ੍ਹਾਂ ਵਿੱਚ ਰਾਜ ਕੁਮਾਰ ਹਰਮੋਏ, ਨਰੇਸ਼ ਲਹਿਲੀ, ਧਰਮਿੰਦਰ ਸਿੰਘ, ਰਾਜ ਕੁਮਾਰ ਤਨੂਲੀ, ਰਜਿੰਦਰ ਸਿੰਘ, ਰਾਮ ਪਾਲ ਪਠਾਣੀਆ ਆਦਿ ਨੇ ਸ਼ਿਰਕਤ ਕੀਤੀ।

Share Button

Leave a Reply

Your email address will not be published. Required fields are marked *