ਬੀ ਐੱਡ ਅਧਿਆਪਕ ਫਰੰਟ ਵਲੋਂ 17 ਅਕਤੂਬਰ ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਕਰਮਜੀਤ ਸਿੰਘ ਜਲਾਲ

ss1

ਬੀ ਐੱਡ ਅਧਿਆਪਕ ਫਰੰਟ ਵਲੋਂ 17 ਅਕਤੂਬਰ ਦੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਕਰਮਜੀਤ ਸਿੰਘ ਜਲਾਲ

ਭਗਤਾ ਭਾਈ ਕਾ 15 ਅਕਤੂਬਰ (ਸਵਰਨ ਸਿੰਘ ਭਗਤਾ) ਬੀ ਐੱਡ ਅਧਿਆਪਕ ਫਰੰਟ ਬਠਿੰਡਾ ਦੇ ਬਲਾਕ ਭਗਤਾ ਭਾਈਕਾ ਦੀ ਇੱਕ ਅਹਿਮ ਬੈਠਕ ਬਲਾਕ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਭਗਤਾ ਦੀ ਅਗਵਾਈ ਹੇਠ ਬੀ ਆਰ ਸੀ ਭਗਤਾ ਵਿਖੇ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਜਲਾਲ ਉਚੇਚੇ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ ਬੀ ਐੱਡ ਅਧਿਆਪਕ ਫਰੰਟ ਪੰਜਾਬ ਵਲੋਂ ਸਿੱਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਰੋਸ਼ ਰੈਲੀ ਰੱਖੀ ਗਈ ਹੈ ਜਿਸ ਵਿੱਚ ਜਿਲ੍ਹਾ ਬਠਿੰਡਾ ਵੱਲੋਂ ਅਧਿਆਪਕਾਂ ਵਲੋਂ ਭਰਵੀਂ ਸ਼ਿਰਕਤ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਅੱਜ ਤੱਕ ਨਾ ਤਾਂ ਏ ਸੀ ਪੀ ਕੇਸਾਂ ਤੇ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਨਾ ਹੀ ਡੀ ਏ ਦੇ ਬਕਾਏ ਸਬੰਧੀ ਕੁਝ ਕੀਤਾ ਹੈ ਜਿਸ ਤੋਂ ਸਮੁੱਚਾ ਅਧਿਆਪਕ ਵਰਗ ਨਿਰਾਸ਼ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਵਿੱਚ ਵੀ ਛੇ ਮਹੀਨੇ ਪਹਿਲਾਂ ਕੇਸ ਮੰਗੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ , ਸਿੱਖਿਆ ਮੰਤਰੀ ਅਤੇ ਡੀ ਪੀ ਆਈ ਸਿਰਫ ਲਾਰੇ ਹੀ ਲਾ ਰਹੇ ਹਨ। ਅੰਗਰੇਜ਼ੀ ਅਧਿਆਪਕਾਂ ਦੇ ਕੇਸ ਵੀ ਨਹੀਂ ਮੰਗੇ ਜਾ ਰਹੇ। ਪ੍ਰਾਇਮਰੀ ਦਾ ਗ੍ਰੇਡ ਪੇ 4600, ਅੰਗਰੇਜ਼ੀ ਮਾਸਟਰ ਤੋਂ ਲੈਕਚਰਾਰ ਕਾਡਰ ਲਈ ਹੋਰ ਵਿਸ਼ਿਆਂ ਵਾਂਗ ਕੇਸ ਮੰਗਣ, 15 ਦਿਨ ਮੈਡੀਕਲ ਛੁੱਟੀ, ਅਧਿਆਪਕਾਂ ਤੋਂ ਬੇਲੋੜੇ ਕੰਮ, ਬੇਲੋੜੀਆਂ ਡਾਕਾਂ ਆਦਿ ਮਾਮਲੇ ਸਮੁੱਚੇ ਅਧਿਆਪਕ ਵਰਗ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇੰਨਾ ਮੰਗਾਂ ਦੀ ਪੂਰਤੀ ਲਈ 17 ਅਕਤੂਬਰ ਨੂੰ ਸੂਬਾ ਸਰਕਾਰ ਖਿਲਾਫ਼ ਬੀ ਐੱਡ ਅਧਿਆਪਕ ਫਰੰਟ ਪੰਜਾਬ ਰੋਪੜ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਜਾ ਰਿਹਾ ਹੈ ਜਿਸ ਵਿੱਚ ਸੂਬੇ ਭਰ ਚੋਂ ਸਾਥੀ ਹੁੰਮ ਹੁੰਮਾ ਕੇ ਪੁੱਜ ਰਹੇ ਹਨ।
ਇਸ ਬੈਠਕ ਵਿੱਚ ਬਲਾਕ ਦੇ ਮਨਦੀਪ ਸਿੰਘ, ਜਗਸੀਰ ਸਿੰਘ, ਗੁਰਿੰਦਰ ਸਿੰਘ, ਗੋਪਾਲ ਸਿੰਘ, ਦਵਿੰਦਰ ਕੁਮਾਰ, ਬਲਜੀਤ ਸਿੰਘ, ਹਰਭਜਨ ਸਿੰਘ, ਗੁਰਵੀਰ ਸਿੰਘ, ਬੂਟਾ ਸਿੰਘ, ਹਰਨਾਮ ਸਿੰਘ, ਜਸਵਿੰਦਰ ਸਿੰਘ, ਸਿਕੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।

Share Button

Leave a Reply

Your email address will not be published. Required fields are marked *