ਬੀ.ਐਸ.ਐਫ. ਵਲੋਂ 9 ਪੈਕਟ ਹੈਰੋਇਨ ਤੇ 1 ਪਿਸਤੌਲ 25 ਰੌਦ,1 ਮੈਗਜ਼ੀਨ ਅਤੇ ਹੈਡਫੌਨ ਸਮੇਤ ਇੱਕ ਭਾਰਤੀ ਸਮੱਗਲਰ ਗ੍ਰਿਫਤਾਰ ਅਤੇ 1 ਫਰਾਰ

ਬੀ.ਐਸ.ਐਫ. ਵਲੋਂ 9 ਪੈਕਟ ਹੈਰੋਇਨ ਤੇ 1 ਪਿਸਤੌਲ 25 ਰੌਦ,1 ਮੈਗਜ਼ੀਨ ਅਤੇ ਹੈਡਫੌਨ ਸਮੇਤ ਇੱਕ ਭਾਰਤੀ ਸਮੱਗਲਰ ਗ੍ਰਿਫਤਾਰ ਅਤੇ 1 ਫਰਾਰ

ਭਿੱਖੀਵਿੰਡ 14 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪਿਛਲੇ ਕੁਝ ਸਮੇ ਤੋ ਰੁਕ-ਰੁਕ ਕੇ ਪਾਕਿਸਤਾਨ ਵਲੋ ਭਾਰਤ ਭੇਜੀਆਂ ਜਾ ਰਹੀ ਹੈਰੋਇਨ ਦੀ ਖੇਪਾਂ ਨੂੰ ਭਾਰਤੀ ਸੁਰੱਖਿਆਂ ਏਜੰਸੀਆਂ ਅਤੇ ਬੀ.ਐਸ਼.ਐਫ ਵਲੋ ਫੜਨ ਵਿਚ ਸਫਲਤਾ ਹਾਸਲ ਕੀਤੀ ਜਾ ਰਹੀ ਇਸੇ ਚੱਲਦਿਆ ਅੱਜ ਭਾਰਤ-ਪਾਕਿ ਸਰਹੱਦ ਦੇ ਬਾਰਡਰ ਤੇ ਤੈਨਾਤ ਬੀ.ਐਸ.ਐਫ ਦੀ 87 ਬਟਾਲੀਅਨ ਦੀ ਬੀ.ਓ.ਪੀ ਦੇ ਖਾਲੜਾ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਈ 9 ਪੈਕਟ
ਹੈਰੋਇਨ ਅਤੇ ਇਕ ਵਿਦੇਸ਼ੀ ਪਿਸਤੌਲ,25 ਰੌਦ,1 ਮੈਗਜ਼ੀਨ ਅਤੇ ਹੈਡਫੌਨ ਸਮੇਤ ਇੱਕ ਇੰਡੀਅਨ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ।ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆ ਡੀ.ਆਈ.ਜੀ ਬੀ.ਐਸ ਰਾਜਪਰੋਜਿੱਤ ਨੇ ਦੱਸਿਆ ਕਿ ਬੀ. ਐੱਸ. ਐੱਫ. ਖਾਲੜਾ ਦੀ 87 ਬਟਾਲੀਅਨ ਵੱਲੋ ਅੱਜ ਸਵੇਰੇ ਤੜਕੇ ਕਰੀਬ 3:30ਵਜੇ ਐਲ.ੳ.ਸੀ ਦੇ ਨੇੜੇ ਕੁੱਝ ਹਰਕਤ ਹੁੰਦੀ ਦਿਖਾਈ ਦਿੱਤੀ ਤਾ ਬੀ.ਐਸ.ਐਫ ਦੇ ਜਵਾਨਾ ਨੇ ਤੁਰੰਤ ਹਰਕਤ
ਵਿੱਚ ਆਉਦਿਆ ਕਾਰਵਾਈ ਕੀਤੀ ਤਾ ਇੱਕ ਇੰਡੀਅਨ ਤਸਕਰ ਨੂੰ ਸਮੇਤ 3 ਪੈੇਕਟ ਹੈਰੋਇਨ,1ਪਿਸ਼ਤੌਲ,25 ਰੌਦ,1ਇੱਕ ਮੈਗਜ਼ੀਨ ਅਤੇ ਸਮੇਤ ਹੈਡਫੌਨ ਬੀ.ਐਸ.ਐਫ ਦੇ ਜਵਾਨਾ ਨੇ ਗ੍ਰਿਫਤਾਰ ਕੀਤਾ ਪ੍ਰੰਤੂ ਹਨੇਰੇ ਦਾ ਫਾਇਦਾ ਉਠਾਦਾ ਹੋਇਆ ਇੱਕ ਤਸਕਰ ਮੌਕੇ ਤੋ ਫਰਾਰ ਹੋ ਗਿਆ ਅਤੇ ਜਦੋ ਸਵੇਰ ਹੋਣ ਉਪਰੰਤ ਸਰਚ ਅਭਿਆਨ ਚਲਾਇਆ ਗਿਆ ਤਾ 6 ਪੈਕਟ ਹੈਰੋਇਨ ਦੇ ਹੌਰ ਬਰਾਮਦ ਕੀਤੇ ਗਏ ।ਤੇ ਉਹਨਾ ਦੱਸਿਆ ਕਿ ਦੋਸੀ ਵਿਅਕਤੀ ਨੇ ਪੁਛਗਿੱਛ ਦੋਰਾਨ ਆਪਣਾ ਨਾਮ ਬਲਬੀਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਤਰਨਤਾਰਨ ਰੋਡ, ਅੰਮ੍ਰਿਤਸਰ ਦੱਸਿਆ ।

Share Button

Leave a Reply

Your email address will not be published. Required fields are marked *

%d bloggers like this: