Fri. May 24th, 2019

ਬੀ.ਐਸ.ਐਫ ਨੇ 5 ਕਰੋੜ ਦੀ ਹੈਰੋਇਨ ਬਰਾਮਦ ਕੀਤੀ

ਬੀ.ਐਸ.ਐਫ ਨੇ 5 ਕਰੋੜ ਦੀ ਹੈਰੋਇਨ ਬਰਾਮਦ ਕੀਤੀ

ਤਰਨ ਤਾਰਨ, ਭਿੱਖੀਵਿੰਡ 16 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੀ.ਐਸ.ਐਫ 191 ਬਟਾਲੀਅਨ ਸੈਕਟਰ ਫਿਰੋਜਪੁਰ ਨੇ ਹਿੰਦ-ਪਾਕਿਸਤਾਨ ਦੀ ਸਰਹੱਦ ਉਤੇ ਬਾਰਡਰ ਪੋਸਟ ਟੀ.ਬੂੰਦ ਨੇੜਿਉ ਸਰਚ ਅਪ੍ਰੇਸ਼ਨ ਦੌਰਾਨ ਦੋ ਪੈਕਟ ਹੈਰੋਇਨ (ਇਕ ਕਿਲੋਗ੍ਰਾਮ) ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਦੱਸੀ ਜਾਂਦੀ ਹੈ। ਬੀ.ਐਸ.ਐਫ ਦੇ ਪੰਜਾਬ ਫਰੰਟੀਅਰ ਦੇ ਆਈ.ਜੀ. ਅਨਿਲ ਪਾਲੀਪਾਲ ਦੀਆਂ ਹਦਾਇਤਾਂ ‘ਤੇ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਬੀ.ਐਸ.ਐਫ 191 ਬਟਾਲੀਅਨ ਸੈਕਟਰ ਫਿਰੋਜਪੁਰ ਨੇ ਕਾਂਊਟਰ ਇੰਟਲੀਜੈਂਸ ਜਲੰਧਰ ਦੇ ਨਾਲ ਸਾਂਝੇ ਅਪ੍ਰੇਸ਼ਨ ਦੌਰਾਨ ਹਿੰਦ-ਪਾਕਿਸਤਾਨ ਦੀ ਸਰਹੱਦ ਉਤੇ ਬਾਰਡਰ ਪੋਸਟ ਟੀ.ਬੂੰਦ ਨੇੜਿੳ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਗਈ।

Leave a Reply

Your email address will not be published. Required fields are marked *

%d bloggers like this: