ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਆਗੂਆਂ ਨੇ ਸਿਖਿਆ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ

ss1

ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਆਗੂਆਂ ਨੇ ਸਿਖਿਆ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ
ਸਿਖਿਆ ਮੰਤਰੀ ਨੇ ਅਧਿਆਪਕਾਂ ਦੀਆਂ ਮੰਗਾਂ ਜਲਦੀ ਮੰਨੇ ਜਾਣ ਦਾ ਦੁਆਇਆ ਵਿਸ਼ਵਾਸ਼

28-22

ਸ਼੍ਰੀ ਅਨੰਦਪੁਰ ਸਾਹਿਬ, 28 ਜੁਲਾਈ (ਦਵਿੰਦਰਪਾਲ ਸਿੰਘ/ ਅੰਕਸ਼): ਬੀ ਐਡ ਅਧਿਆਪਕ ਫਰੰਟ ਦੇ ਆਗੁੂਆਂ ਦੇ ਵਫਦ ਦੀ ਇਕ ਪੈਨਲ ਮੀਟਿੰਗ ਸਿਖਿਆ ਮੰਤਰੀ ਪੰਜਾਬ ਡਾ:ਦਲਜੀਤ ਸਿੰਘ ਚੀਮਾ ਅਤੇ ਉਚ ਅਧਿਕਾਰੀਆਂ ਨਾਲ ਹੋਈ। ਇਸ ਵਿਚ ਬੀ ਐਡ ਅਧਿਆਪਕਾਂ ਦੀਆਂ ਕਈ ਮੰਗਾਂ ਬਾਰੇ ਡਾ:ਚੀਮਾ ਡੀ ਪੀ ਆਈ ਬਲਬੀਰ ਸਿੰਘ ਢੋਲ ਸੈਕੰਡਰੀ, ਡੀ ਪੀ ਆਈ ਪਾ੍ਇਮਰੀ ਪੰਕਜ ਸ਼ਰਮਾ, ਸਿਖਿਆ ਸੈਕਟਰੀ ਪੰਜਾਬ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਇਥੇ ਜਿਕਰਯੋਗ ਹੈ ਕਿ ਬੀ ਐਡ ਅਧਿਆਪਕ ਫਰੰਟ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ 9 ਜੁਲਾਈ ਨੂੰ ਸਿਖਿਆ ਮੰਤਰੀ ਦੇ ਹਲਕੇ ਰੂਪਨਗਰ ਵਿਖੇ ਰਾਜ ਪੱਧਰੀ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਰੈਲੀ ਤੋ ਪਹਿਲਾਂ ਡਾ:ਚੀਮਾ ਵਲੋਂ ਅਧਿਆਪਕ ਫਰੰਟ ਨੂੰ ਪੈਨਲ ਮੀਟਿੰਗ ਦਾ ਸੱਦਾ ਦਿਤਾ ਗਿਆ ਸੀ ਜਿਸ ਦੇ ਮੱਦੇ ਨਜਰ ਉਕਤ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸੀਨੀਅਰਤਾ ਸੂਚੀ ਬਾਰੇ, ਤਰੱਕੀ ਕੋਟਾ 15 ਪ੍ਰਤੀਸ਼ਤ ਤੋ ਵਧਾਉਣ ਬਾਰੇ, ਪ੍ਰਾਇਮਰੀ ਸਕੂਲਾਂ ਵਿਚ 150 ਬੱਚਿਆਂ ਦੀ ਸ਼ਰਤ ਖਤਮ ਕਰਕੇ 30 ਤੋ ਵੱਧ ਬੱਚਿਆਂ ਦੇ ਸਕੂਲ ਐਚ ਟੀ ਦੀ ਪੋਸਟ ਦਿਤੀ ਜਾਣ ਬਾਰੇ, ਐਚ ਟੀ, ਵੀ ਪੀ ਓ ਦੀਆਂ ਤਰੱਕੀਆਂ ਜਲਦ ਕੀਤੀਆਂ ਜਾਣ, ਹੁਣ ਤਰੱਕੀ ਦੀ ਵੇਟਿੰਗ ਲਿਸਟ ਤਿਆਰ ਕੀਤੀ ਜਾਵੇ, ਤਰੱਕੀਆਂ ਹਰੇਕ ਵਿਸ਼ੇ ਦੀਆਂ ਹੋਣ, ਅੰਗਰੇਜੀ ਵਿਸ਼ੇ ਦੀ ਪੋਸਟ ਕਰੇਟ ਕੀਤੀ ਜਾਵੇ, ਦੋ ਹਜਾਰ ਅਧਿਆਪਕਾਂ ਦੀ ਨਵੀ ਭਰਤੀ ਦਾ ਇਸ਼ਤਿਹਾਰ ਜਲਦ ਜਾਰੀ ਕੀਤਾ ਜਾਵੇ, 4500 ਅਧਿਆਪਕਾਂ ਨੂੰ ਆਰਡਰ ਜਲਦੀ ਦਿਤੇ ਜਾ ਰਹੇ ਹਨ। ਸਿਖਿਆ ਮੰਤਰੀ ਨੇ ਇਨਾਂ੍ਹ ਉੁਪਰੋਕਤ ਮੰਗਾਂ ਮੰਨੇ ਜਾਣ ਦਾ ਵਿਸ਼ਵਾਸ਼ ਦੁਆਇਆ। ਇਸ ਮੋਕੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਬਠਿੰਡਾ, ਨਿਤਿਨ ਸੋਢੀ ਮਾਨਸਾ, ਪਰਮਿੰਦਰ ਸਿੰਘ ਬਰਨਾਲਾ, ਜਸਵੀਰ ਸਿੰਘ ਤਲਵਾੜਾ, ਹਰਵਿੰਦਰ ਸਿੰਘ ਬਿਲਗਾ, ਅਜੀਤ ਸਿੰਘ ਜੱਸੋਵਾਲ, ਬਲਵਿੰਦਰ ਸਿੰਘ ਲੋਦੀਪੁਰ, ਗੁਰਿੰਦਰ ਪਾਲ ਸਿੰਘ ਖੇੜੀ, ਹਰਭਜਨ ਸਿੰਘ, ਪ੍ਰੇਮ ਸਿੰਘ ਠਾਕੁਰ, ਹੈਰੀ ਮੁਕਤਸਰ, ਕਰਮਜੀਤ ਜਲਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *