ਬੀ.ਐਡ ਅਧਿਆਪਕ ਫਰੰਟ ਦੀ ਅਹਿਮ ਮੀਟਿੰਗ, ਅਗਲੇ ਸੰਘਰਸ ਦੀ ਕੀਤੀ ਰੂਪ ਰੇਖਾ ਤਿਆਰ

ਬੀ.ਐਡ ਅਧਿਆਪਕ ਫਰੰਟ ਦੀ ਅਹਿਮ ਮੀਟਿੰਗ, ਅਗਲੇ ਸੰਘਰਸ ਦੀ ਕੀਤੀ ਰੂਪ ਰੇਖਾ ਤਿਆਰ
ਪੁਰਾਣੀ ਪੈਨਸਨ ਬਹਾਲ ਕੀਤੀ ਜਾਵੇ: ਬਿਲਗਾ/ਰਾਜਾ

ਸ਼੍ਰੀ ਅਨੰਦਪੁਰ ਸਾਹਿਬ, 6 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਬੀ.ਐਡ ਅਧਿਆਪਕ ਫਰੰਟ ਦੀ ਇੱਕ ਅਹਿਮ ਬੈਠਕ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਅਤੇ ਸੂਬਾ ਜਰਨਲ ਸਕੱਤਰ ਸੁਰਜੀਤ ਰਾਜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿੱਚ ਫਰੰਟ ਵਲੋ ਕੀਤੀਆਂ ਪਿਛਲੀਆਂ ਪ੍ਰਾਪਤੀਆ ਦਾ ਮੁਲਾਕਣ ਕਰਦੇ ਹੋਏ ਜਥੇਬੰਦੀ ਵਲੋ ਅਧਿਆਪਕਾ ਦੀਆ ਮੰਗਾਂ ਪਰ੍ਤੀ ਅਗਲੇਰੀ ਰਣਨੀਤੀ ਉਲੀਕੀ ਗਈ | ਸਰਬਸੰਮਤੀ ਨਾਲ .ਮਤਾ ਪਾਸ ਕਰਦੇ ਹੋਏ ਪੁਰਾਣੀ ਪੈਨਸਨ ਸਕੀਮ ਬਹਾਲੀ ਸਘੰਰਸ. ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦਾ ਅਹਿਦ ਲਿਆ | ਇਸ ਮੀਟਿੰਗ ਵਿੱਚ ਵਿਚਾਰ ਪੇਸ. ਕਰਦੇ ਹੋਏ ਹਾਕਮ ਖਨੋੜਾ,ਕਰਮਜੀਤ ਜਲਾਲ,ਪਰਮਿੰਦਰ ਸਿੰਘ ਬਰਨਾਲਾ,ਬਿਕਰਮਜੀਤ ਸਿੰਘ ਕੰਦੋ,ਦਰਸਨ ਸਿੰਘ ਅਲੀਸ਼ੇਰ ਨੇ ਅੱਠ ਸੌ ਸਕੂਲ ਬੰਦ ਕਰਨ ਦਾ ਲੋਕ ਵਿਰੋਧੀ ਫੈਸਲਾ ਦੀ ਨਿਖੇਦੀ ਕਰਦੇ ਹੋਏ ਇਸ ਖਿਲਾਫ ਲਾਮਬੰਦੀ ਤੇ ਜੋਰ ਦਿੱਤਾ , ਪ੍ਰਾਇਮਰੀ ਤੋ ਮਾਸਟਰ ਕਾਡਰ ਪ੍ਰਮੋਸਨਾ ਲਈ ਅੰਗਰੇਜੀ ਸਮੇਤ ਸਾਰੇ ਵਿਸਿ.ਆ ਦੇ ਕੇਸ ਮੰਗਵਾਏ ਜਾਣ , ਪਰਮੋਸ.ਨਾਲ ਕੋਟਾ ਵਧਾਇਆ ਜਾਵੇ,ਪ੍ਰੀ ਪ੍ਰਾਇਮਰੀ ਜਮਾਤਾ ਨੂੰ ਸਹੂਲਤਾਂ ਦਿੱਤੀਆ ਜਾਣ,ਪ੍ਰਾਇਮਰੀ ਸਕੂਲ ਇੰਚਾਰਜ ਨੂੰ ਵਿਸੇਸ਼ ਭੱਤਾ ਲਾਗੂ ਕਰਵਾTਣ, ਹੈਡ ਮਾਸਟਰ ਦੀ ਸਿੱਧੀ ਭਰਤੀ ਕਰਵਾਉਣ,ਅਧਿਆਪਕਾ ਨੂੰ ਬੀ.ਐਲ.ਓ.ਦੀ ਡਿਊਟੀ ਦੀ ਛੋਟ ਦੇਣ ਆਦਿ ਮੰਗਾ ਨੂੰ ਲੈ ਕੇ ਸੰਘਰਸ ਕਰਨ ਦਾ ਫੈਸਲਾ ਕੀਤਾ |ਮਿਡ ਡੇ ਮੀਲ ਦਾ ਫੰਡ ਤੁਰੰਤ ਜਾਰੀ ਅਤੇ ਡੀ.ਏ ਦਾ ਰਹਿੰਦਾ ਬਕਾਇਆ ਦੇਣ ਦੀ ਮੰਗ ਕੀਤੀ | ਇਸ ਮੌਕੇ ਮਹੁੰਮਦ ਬਸ.ੀਰ ,ਗੁਰਿੰਦਰਪਾਲ ਸਿੰਘ ਖੇੜੀ,ਪ੍ਰੇਮ ਸਿੰਘ ਠਾਕੁਰ,ਜਗਜੀਤ ਸਿੰਘ ਛਾਖਾ,ਸ.ਰਨਜੀਤ ਸਿੰਘ ,ਉਪਕਾਰ ਪੱਟੀ,ਦਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਲੋਦੀਪੁਰ ਹਾਜਰ ਸਨ|

Share Button

Leave a Reply

Your email address will not be published. Required fields are marked *

%d bloggers like this: