ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਬੀਮਾਰੀਆਂ ਦਾ ਅਗਾਊਂ ਪਤਾ ਲਾਉਣ ਲਈ ਬਣਨਗੇ ਡਿਵਾਈਸ: ਵਿਗਿਆਨੀ

ਬੀਮਾਰੀਆਂ ਦਾ ਅਗਾਊਂ ਪਤਾ ਲਾਉਣ ਲਈ ਬਣਨਗੇ ਡਿਵਾਈਸ: ਵਿਗਿਆਨੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਕਰੋਮੋਸੈਂਸਰ ਐਂਡ ਇਮੇਜਨਿੰਗ ਪਰੋਬਜ਼` ਵਿਸ਼ੇ ਉਪਰ ਕਰਵਾਈ ਜਾ ਰਹੀ ਏਸ਼ੀਅਨ ਕਾਨਫਰੰਸ਼ ਦਾ ਤੀਜਾ ਦਿਨ

ਅੰਮ੍ਰਿਤਸਰ, 8 ਨਵੰਬਰ (ਨਿਰਪੱਖ ਕਲਮ ਬਿਊਰੋ): ਗੁਰੂ ਨਗਰੀ ਦੇ ਵਿਚ ਏਸ਼ੀਆਈ ਦੇਸ਼ਾਂ ਤੋਂ 23 ਦੇ ਕਰੀਬ ਪਹੁੰਚੇ ਉੱਚ ਕੋਟੀ ਦੇ ਵਿਗਿਆਨੀਆਂ ਨੇ ਸਿਰ ਜੋੜ ਕੇ ਨਵੀਆਂ ਖੋਜਾਂ ਕਰਨ ਲਈ ਤੀਜੇ ਦਿਨ ਵੀ ਉੱਚ ਪੱਧਰੀ ਵਿਚਾਰ ਵਿਟਾਂਦਰੇ ਕੀਤੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵੱਲੋਂ `ਕਰੋਮੋਸੈਂਸਰ ਐਂਡ ਇਮੇਜਨਿੰਗ ਪਰੋਬਜ਼` ਵਿਸ਼ੇ ਉਪਰ ਚੱਲ ਰਹੀ ਤੀਜੀ ਏਸ਼ੀਅਨ ਕਾਨਫਰੰਸ ਵਿਚ ਇਨ੍ਹਾਂ ਵਿਗਿਆਨੀਆਂ ਨੇ ਜਿਥੇ ਆਪੋ ਆਪਣੇ ਖੇਤਰ ਵਿਚ ਕੀਤੀਆਂ ਨਵੀਆਂ ਖੋਜਾਂ ਤੋਂ ਹਾਜਰ ਵਿਗਿਆਨੀਆਂ ਅਤੇ ਵਿਦਵਾਨਾਂ ਨੂੰ ਜਾਣੂ ਕਰਵਾਇਆ ਉਥੇ ਉਨ੍ਹਾਂ ਨੇ ਇਸ ਗੱਲ ਉਪਰ ਵੀ ਜ਼ੋਰ ਦਿੱਤਾ ਕਿ ਉਹ ਖੋਜ ਕਿਸੇ ਵੀ ਤਰ੍ਹਾਂ ਵੀ ਕਿਸੇ ਸਮਾਜ ਦੇ ਹਿਤ ਵਿਚ ਨਹੀਂ ਹੋ ਸਕਦੀ ਜੋ ਮਨੁੱਖਤਾ ਲਈ ਘਾਤਕ ਹੋਣ।

ਇਸ ਮੌਕੇ ਕੋਰੀਆ ਤੋਂ ਪ੍ਰੋ. ਕਿਉ ਹੈਨ ਆਹਨ, ਪ੍ਰੋ. ਮਿਨ ਹੀ ਲੀਅ, ਪ੍ਰੋ. ਹੇ ਜੋ ਕਿਮ; ਤੌਖੂ ਯੂਨੀਵਰਸਿਟੀ ਜਪਾਨ ਤੋਂ ਪ੍ਰੌ. ਨੌਬੁਹਿਕੋਪਿਕੀ; ਜਪਾਨ ਤੋਂ ਹੀ ਪ੍ਰੋ. ਮਾਸਾਯਸੂ ਤਕੀ ਤੋਂ ਇਲਾਵਾ ਹੋਰ ਵਿਗਿਆਨੀਆਂ ਨੇ ਇਸ ਮੌਕੇ ਆਪਣੇ ਖੋਜ ਪਰਚੇ ਪੇਸ਼ ਕੀਤੇ।

ਇਨ੍ਹਾਂ ਵਿਗਿਆਨੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਤੋਂ ਇਲਾਵਾ ਅੰਮ੍ਰਿਤਸਰ ਦੇ ਹੋਰ ਵੀ ਧਾਰਮਿਕ ਅਤੇ ਇਤਿਹਾਸਕ ਸਥਾਨ ਦੇ ਕੀਤੇ ਗਏ ਦੌਰੇ ਨੂੰ ਵੀ ਆਪਣੇ ਜੀਵਨ ਦਾ ਇਕ ਚੰੰਗਾ ਅਨੁਭਵ ਦੱਸਣ ਤੋਂ ਵੀ ਨਹੀਂ ਭੁੱਲੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਉੱਤਮ ਕਿਸਮ ਵੀ ਪ੍ਰਾਹਉਣਾਚਾਰੀ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ। ਕਾਨਫਰੰਸ ਦੇ ਕੋਆਰਡੀਨੇਟਰ ਡਾ. ਮਨੋਜ ਕੁਮਾਰ ਵੱਲੋਂ ਉਨ੍ਹਾਂ ਦਾ ਤੀਜੇ ਦਿਨ ਦੀ ਕਾਨਫਰੰਸ ਲਈ ਸਵਾਗਤ ਕਰਦਿਆਂ ਇਕ-ਇਕ ਵਿਗਿਆਨੀ ਨੂੰ ਆਪਣੀਆਂ ਖੋਜਾਂ ਤੋਂ ਜਾਣੂ ਕਰਵਾਉਣ ਦਾ ਸੱਦਾ ਦਿੱਤਾ ਗਿਆ। ਜਿਸ ਵਿਚ ਵਿਗਿਆਨੀਆਂ ਨੇ ਮਨੁੱਖੀ ਸਰੀਰ ਵਿਚ ਪੈਦਾ ਹੋਣ ਵਾਲੀਆਂ ਵੱਖ ਵੱਖ ਬੀਮਾਰੀਆਂ ਦੇ ਲਈ ਸੈਂਸਰ ਤਿਆਰ ਕਰਨ ਦਾ ਜਿਥੇ ਦਾਅਵਾ ਕੀਤਾ ਗਿਆ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਦੇ ਲਈ ਹੁਣ ਇੰਜੀਨਿਅਰਾਂ ਨੂੰ ਡਿਵਾਈਸ ਤਿਆਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਵਿਗਿਆਨੀਆਂ ਨੇ ਦੱਸਿਆ ਕਿ ਜਲਦੀ ਹੀ ਅਜਿਹੇ ਡਿਵਾਈਸ ਤਿਆਰ ਹੋ ਜਾਣਗੇ ਜੋ ਸੈਂਸਰ ਦੀ ਮਦਦ ਦੇ ਨਾਲ ਸਰੀਰ ਵਿਚ ਪੈਦਾ ਹੋਣ ਵਾਲੀ ਕਿਸੇ ਵੀ ਬੀਮਾਰੀ ਦੇ ਸ਼ੁਰੂਆਤੀ ਪੱਧਰ ਦਾ ਅਲਾਰਮ ਵਜਾ ਦੇਣਗੇ। ਜਿਨ੍ਹਾਂ ਵਿਗਿਆਨੀਆਂ ਨੇ ਬੀਮਾਰੀਆਂ ਦਾ ਪਤਾ ਲਾਉਣ ਵਾਲੇ ਸੈਂਸਰਾਂ ਨੂੰ ਬਣਾਉਣ ਦਾ ਕਾਰਜ ਸ਼ੁਰੂ ਕੀਤਾ ਹੈ, ਦਾ ਦਾਅਵਾ ਹੈ ਕਿ ਕਈ ਸਾਲਾਂ ਤਕ ਇਹ ਮਨੁੱਖ ਦੇ ਸਰੀਰ ਨੂੰ ਨਰੋਆ ਰੱਖਿਆ ਜਾਣਾ ਸੰਭਵ ਹੋ ਜਾਵੇਗਾ।

ਵਿਗਿਆਨੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਤੀਜੀ ਏਸ਼ੀਆਈ ਕਾਨਫਰੰਸ ਵੱਲੋਂ ਦਿੱਤੇ ਗਏ ਮੰਚ ਨੂੰ ਮਨੁੱਖਤਾ ਦੇ ਉਜਵਲ ਭਵਿੱਖ ਲਈ ਇਕ ਸਹੀ ਅਤੇ ਦੂਰ ਦ੍ਰਿਸ਼ਟੀ ਵਾਲਾ ਕਦਮ ਦੱਸਦਿਆਂ ਕਿਹਾ ਕਿ ਇਸ ਕਾਨਫਰੰਸ ਦੇ ਸਿੱਟੇ ਮਨੁੱਖਤਾ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣ ਵਾਲੇ ਹਨ। ਵਿਗਿਆਨੀਆਂ ਨੇ ਆਪੋ ਆਪਣੇ ਭਾਸ਼ਣਾਂ ਵਿਚ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਹੁਣ ਤਕ ਜਿੰਨੀਆਂ ਵੀ ਦਵਾਈਆਂ ਅਤੇ ਖੋਜਾਂ ਹੋਈਆਂ ਹਨ, ਦੇ ਆਧਾਰ `ਤੇ ਪੂਰੀ ਤਰ੍ਹਾਂ ਨਿਰਭਰ ਨਹੀਂ ਰਿਹਾ ਜਾ ਸਕਦਾ। ਮਨੁੱਖਤਾ ਨੂੰ ਬਚਾਉਣ ਲਈ ਆਉਣ ਵਾਲੀਆਂ ਮੁਸੀਬਤਾਂ ਨੂੰ ਰੋਕਣ, ਬੀਮਾਰੀਆਂ ਤੋਂ ਬਚਾਉਣ ਅਤੇ ਇਕ ਵਧੀਆ ਵਾਤਾਵਰਣ ਤਿਆਰ ਕਰਨ ਲਈ ਵਿਗਿਆਨੀਆਂ ਨੂੰ ਨਵੇਂ ਸਿਰੇ ਤੋਂ ਸਿਰ ਜੋੜ ਕੇ ਕੰਮ ਕਰਨ ਦੀ ਲੋੜ ਹੈ।

ਇਸ ਮੌਕੇ ਇਹ ਵੀ ਕਿਹਾ ਗਿਆ ਕਿ ਨਵੀਆਂ ਖੋਜਾਂ ਨਾਲ ਮਨੁੱਖੀ ਜੀਵਨ ਬਿਹਤਰ ਹੋ ਜਾਣਾ ਹੈ ਪਰ ਇਨ੍ਹਾਂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਵੀ ਸੁਚੇਤ ਰਹਿਣਾ ਜਰੂਰੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਖੋਜ ਕੁਦਰਤ ਦੇ ਅਨੁਕੂਲ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *

%d bloggers like this: