ਬੀਬੀ ਸੁਰਜੀਤ ਕੌਰ ਮਲੂਕਾ ਇਸਤਰੀ ਵਿੰਗ ਰਾਮਪੁਰਾ ਫੂਲ ਦੇ ਸਰਪ੍ਰਸਤ ਨਿਯੁਕਤ

ss1

ਬੀਬੀ ਸੁਰਜੀਤ ਕੌਰ ਮਲੂਕਾ ਇਸਤਰੀ ਵਿੰਗ ਰਾਮਪੁਰਾ ਫੂਲ ਦੇ ਸਰਪ੍ਰਸਤ ਨਿਯੁਕਤ

28-6ਭਗਤਾ ਭਾਈ ਕਾ 28 ਜੁਲਾਈ (ਸਵਰਨ ਸਿੰਘ ਭਗਤਾ)ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ ਤੇ ਬੀਤੇ ਦਿਨ ਜਿਲਾ ਬਠਿੰਡਾ ਦੇ ਅਹੁੱਦੇਦਾਰ ਐਲਾਨ ਕੀਤੇ ਗਏ ਜਿਸ ਵਿੱਚ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਮਲੂਕਾ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਸਰਪ੍ਰਸਤ ਨਿਯੁਕਤ ਕੀਤਾ ਗਿਆ। ਉਨਾਂ ਦੀ ਨਿਯੁਕਤੀ ਤੇ ਇਸਤਰੀ ਵਿੰਗ ਦੀਆਂ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਪਈ ਅਤੇ ਲੱਡੂ ਵੰਡ ਕੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੀਬੀ ਸੁਰਜੀਤ ਕੌਰ ਮਲੂਕਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨਾਂ ਨੂੰ ਸੌਂਪੀ ਗਈ ਹੈ ਉਸ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇਗੀ। ਉਨਾਂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਇਸਤਰੀ ਵਿੰਗ ਅਹਿਮ ਰੋਲ ਅਦਾ ਕਰੇਗਾ। ਇਸ ਮੌਕੇ ਬੀਬੀ ਪਰਮਜੀਤ ਕੌਰ ਗੁਲਸ਼ਨ, ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਰੋਕੀ ਕਾਂਸਲ ਸਾਬਕਾ ਚੇਅਰਮੈਨ, ਫੂਮੰਣ ਸਿੰਘ ਮੈਂਬਰ ਐਸ ਜੀ ਪੀ ਸੀ ,ਚੇਅਰਮੈਨ ਜਸਵੀਰ ਸਿੰਘ ਬਰਾੜ, ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾ, ਪਰਮਜੀਤ ਕਾਕਾ ਸਿੱਧੂ ਵਾਈਸ ਚੇਅਰਮੈਨ, ਬੀਬੀ ਪ੍ਰਨੀਤ ਕੌਰ, ਬੀਬੀ ਗੁਰਮਿੰਦਰ ਕੌਰ ਢਿੱਲੋ, ਬੀਬੀ ਗੁਰਿੰਦਰ ਕੌਰ ਭੁੱਲਰ, ਬੀਬੀ ਉਰਮੀਲਾ ਸਿੰਗਲਾ,ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਹਰਿੰਦਰ ਸਿੰਘ ਹਿੰਦਾ ਪ੍ਰਧਾਨ ਮਹਿਰਾਜ, ਮੇਵਾ ਸਿੰਘ ਕੋਠਾਗੁਰੂ, ਹਰਜੀਤ ਸਿੰਘ ਮਲੂਕਾ ਪ੍ਰਧਾਨ, ਬੂਟਾ ਭਾਈਰੁਪਾ, ਸਿਕੰਦਰ ਸਿੰਘ ਹਰਰਾਏਪੁਰ, ਨਰਦੇਵ ਭਾਈਰੁਪਾ, ਚਰਨਜੀਤ ਬਰਾੜ, ਹਨੀ ਭੋਖੜਾ, ਸੇਵਕ ਭੋਖੜਾ, ਦੀਪਾ ਘੋਲੀਆ, ਕਾਕਾ ਜਲਾਲ,ਪਰਮਪਾਲ ਸਿੱਧੂ, ਸੁਖਦੇਵ ਸਿੰਘ ਜੇਈ, ਮਨਦੀਪ ਸ਼ਰਮਾ ਮਲੂਕਾ, ਸੰਦੀਪ ਜੰਡਾਵਾਲਾ, ਸੁਨੀਲ ਬਿੱਟਾ, ਕੁਲਵੰਤ ਸਰਪੰਚ, ਕਾਲਾ ਬਲਾੜ ਵਾਲਾ, ਰਾਕੇਸ਼ ਗੋਇਲ ਭਗਤਾ ਅਤੇ ਸਮੂਚੀ ਅਕਾਲੀ ਲੀਡਰਸ਼ਿੱਪ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਬੀਬੀ ਸੁਰਜੀਤ ਕੌਰ ਮਲੂਕਾ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *