ਬੀਬੀ ਸ਼ੇਰਗਿੱਲ ਨੇ ਲਿਆ ਗਊਸ਼ਾਲਾ ਮੁਖੀ ਤੋਂ ਅਸੀਰਵਾਦ

ss1

ਬੀਬੀ ਸ਼ੇਰਗਿੱਲ ਨੇ ਲਿਆ ਗਊਸ਼ਾਲਾ ਮੁਖੀ ਤੋਂ ਅਸੀਰਵਾਦ

14-29

ਤਪਾ ਮੰਡੀ, 13 ਜੁਲਾਈ (ਨਰੇਸ਼ ਗਰਗ) ਸਮਾਜ ਸੇਵੀ ਅਤੇ ਸਿਆਸਤ ‘ਚ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਕੌਮੀ ਮੀਤ ਪ੍ਰਧਾਨ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੇ ਅੱਜ ਪੱਖੋ ਕਲਾਂ ਵਿਖੇ ਗਊ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਵੈਦ ਹਰੀ ਸਿੰਘ ਜੀ ਦੀ ਰਹਿਨੁਮਾਈ ‘ਚ ਚੱਲ ਰਹੀ ਗਊਸ਼ਾਲਾ ‘ਚ ਹਾਜਰੀ ਭਰਦਿਆਂ, ਉਨ੍ਹਾਂ ਤੋਂ ਅਸੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਗਊਸ਼ਾਲਾ ਮੁਖੀ ਵੈਦ ਹਰੀ ਸਿੰਘ ਜੀ ਨੇ ਕਿਹਾ ਕਿ ਗਊ ਸੇਵਾ ਬੜਾ ਵੱਡਾ ਦਾਨ ਹੈ, ਜਿਹੜੇ ਲੋਕ ਇਹਨਾਂ ਬੇਜੁਬਾਨ ਜੀਵਾਂ ਲਈ ਆਪਣੀਆਂ ਿਤ ਕਮਾਈਆਂ ‘ਚ ਦਸਵੰਧ ਕੱਢਕੇ ਰਸਦ, ਹਰਾ ਚਾਰਾ ਆਦਿ ਦਾਨ ਕਰਦੇ ਹਨ ਉਨ੍ਹਾਂ ਦੀ ਚਹੁੰ ਯੁਗਾਂ ‘ਚ ਜੈ ਜੈ ਕਾਰ ਹੁੰਦੀ ਹੈ। ਉਨ੍ਹਾਂ ਬੀਬੀ ਸ਼ੇਰਗਿੱਲ ਪ੍ਰਤੀ ਉਦਾਰਤਾ ਨਾਲ ਕਿਹਾ ਕਿ ਬੇਟੀ ਮੇਹਨਤ ਕਰਦੇ ਜਾਓ, ਪ੍ਰਮਾਤਮਾਂ ਆਪਨੂੰ ਸਫਲਤਾ ਬਖ਼ਸੇਗਾ। ਇਸ ਸਮੇਂ ਸੀਨੀਅਰ ਅਕਾਲੀ ਆਗੂ ਬੀਬੀ ਸ਼ੇਰਗਿੱਲ ਨੇ ਜਿੱਥੇ ਗਊਸ਼ਾਲਾ ‘ਚ ਬਿਮਾਰ ਗਊਆਂ ਦੀ ਹੱਥੀਂ ਸੇਵਾ ਕਰਕੇ ਉਨ੍ਹਾਂ ਦੀਆਂ ਦੁਆਵਾਂ ਪ੍ਰਾਪਤ ਕੀਤੀਆਂ, ਉਥੇ ਹੀ ਉਨ੍ਹਾਂ ਕਿਹਾ ਕਿ ਅੱਜ ਇਸ ਪਵਿੱਤਰ ਅਸਥਾਨ ਤੇ ਉਹ ਸਰਧਾ ਪੂਰਵਕ ਆਉਂਦੇ ਰਹਿਣਗੇ। ਇਸ ਸਮੇਂ ਉਨ੍ਹਾਂ ਨਾਲ ਮਹੰਤ ਹੁਕਮ ਦਾਸ ਬਬਲੀ, ਕਾਲਾ ਸਿੰਘ ਪੱਖੋ, ਰਾਜਵੀਰ ਲਵਲੀ ਬਰਨਾਲਾ ਅਤੇ ਵੱਡੀ ਗਿਣਤੀ ‘ਚ ਵਰਕਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *