ਬੀਬੀ ਸ਼ੇਰਗਿੱਲ ਨੂੰ ਭਦੌੜ ਤੋਂ ਟਿਕਟ ਦਿਵਾਉਣ ਵਿੱਚ ਮੱਦਦ ਕਰਾਂਗੇ–ਸੁਰਜੀਤ ਸਿੰਘ

ਬੀਬੀ ਸ਼ੇਰਗਿੱਲ ਨੂੰ ਭਦੌੜ ਤੋਂ ਟਿਕਟ ਦਿਵਾਉਣ ਵਿੱਚ ਮੱਦਦ ਕਰਾਂਗੇ–ਸੁਰਜੀਤ ਸਿੰਘ

15-10 (2)
ਬਰਨਾਲਾ,ਤਪਾ 14 ਜੂਨ (ਨਰੇਸ਼ ਗਰਗ,ਸੋਮ ਸ਼ਰਮਾ) ਹਲਕਾ ਭਦੌੜ (ਰਾਖਵਾਂ) ਤੋਂ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਟਿਕਟ ਦਿਵਾਕੇ ਚੋਣ ਜਿੱਤ ਤਾਣ ਲਈ ਹਰ ਵਾਹ ਲਾਵਾਂਗੇ, ਕਿਉਂਕਿ ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਰਗ ਨੂੰ ਟਿਕਟਾਂ ਦੇਣ ਦੇ ਹਾਮੀ ਹਨ। ਉਕਤ ਵਿਚਾਰ ਆਈ ਟੀ ਸੈਲ ਦੇ ਜ਼ਿਲਾ ਫਾਜਲਿਕਾ ਪ੍ਰਧਾਨ ਸੁਰਜੀਤ ਸਿੰਘ ਜੀਤ ਨੇ ਆਪਣੇ ਸਾਥੀਆਂ ਸਮੇਤ ਬੀਬੀ ਸ਼ੇਰਗਿੱਲ ਦੀ ਰਿਹਾਇਸ ਤੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਉਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਅੰਦਰ ਬੀਬੀ ਸ਼ੇਰਗਿੱਲ ਦੀ ਧਾਂਕ ਜੰਮੀ ਹੋਈ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿੰਗ ਬੀਬੀ ਦੀ ਹਮਾਇਤ ਉਪਰ ਖੜਨਗੇ। ਉਨਾਂ ਇਸ ਸਮੇਂ ਕਾਂਗਰਸ ਵੱਲੋਂ ਕਮਲ ਨਾਥ ਸ਼ਰਮਾ ਨੂੰ ਪ੍ਰਧਾਨ ਬਣਾਏ ਜਾਣ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਕਾਂਗਰਸ ਨੇ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਿਆ ਹੈ। ਜਿਸ ਦਾ ਬਦਲਾ ਪੰਜਾਬ ਵਾਸੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਜਮੀ ਲੈਣਗੇ। ਉਨਾਂ ਕਿਹਾ ਕਿ ਸ੍ਰ ਸੁਖਬੀਰ ਸਿੰਘ ਬਾਦਲ ਦੀ ਸੋਚ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਦੀ ਵੀ ਸਿਫਾਰਸ਼ ਤੇ ਟਿਕਟ ਨਾਂ ਦਿੱਤੀ ਜਾਵੇ, ਸਗੋਂ ਯੂਥ ਵਰਗ ਨੂੰ ਇਨਾ ਚੋਣਾਂ ਵਿੱਚ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ।
ਇਸ ਸਮੇਂ ਉਨਾਂ ਨਾਲ ਬਾਘਅਲੀ ਜ਼ਿਲਾ ਵਾਈਸ ਪ੍ਰਧਾਨ ਬਠਿੰਡਾ, ਗੁਰਮੇਲ ਸਿੰਘ ਜ਼ਿਲਾ ਪ੍ਰਧਾਨ ਐਸ ਓ ਆਈ, ਮਨਿੰਦਰ ਸਿੰਘ ਤੋਂ ਇਲਾਵਾ ਮਹੰਤ ਬਬਲੀ ਦਾਸ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: