ਬੀਬੀ ਵੀਰੋ ਜੀ ਦੇ ਵਿਆਹ ਪੁਰਬ ਦੀ ਖੁਸ਼ੀ’ਚ ਗੁ.ਬੀਬੀ ਵੀਰੋ ਜੀ ਝਬਾਲ ਵਿਖੇ ਸਲਾਨਾ ਜੋੜ ਮੇਲਾ 8,9 ਜੂਨ ਨੂੰ

ss1

ਬੀਬੀ ਵੀਰੋ ਜੀ ਦੇ ਵਿਆਹ ਪੁਰਬ ਦੀ ਖੁਸ਼ੀ’ਚ ਗੁ.ਬੀਬੀ ਵੀਰੋ ਜੀ ਝਬਾਲ ਵਿਖੇ ਸਲਾਨਾ ਜੋੜ ਮੇਲਾ 8,9 ਜੂਨ ਨੂੰ

23-23 (2)

ਝਬਾਲ 22 ਮਈ (ਹਰਪ੍ਰੀਤ ਸਿੰਘ ਝਬਾਲ): ਮੀਰੀ ਪੀਰੀ ਦੇ ਮਾਲਕ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਵਿਆਹ ਪੁਰਬ ਦੀ ਖੁਸ਼ੀ’ਚ ਗੁ.ਬੀਬੀ ਵੀਰੋ ਜੀ ਝਬਾਲ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਅੱਠ,ਨੌ ਜੂਨ ਨੂੰ ਸਲਾਨਾ ਜੋੜ ਮੇਲਾ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਹ ਜਾਣਕਾਰੀ ਗੁ.ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਝਬਾਲ ਤੇ ਸਾਬਕਾ ਸਰਪੰਚ ਮਖਤੂਲ ਸਿੰਘ ਲੀਡਰ ਨੇ ਮੇਲੇ ਦੀਆਂ ਤਿਆਰੀਆਂ ਸਬੰਧੀ ਪਿੰਡ ਵਾਸੀ ਤੇ ਮੋਹਤਬਾਰ ਆਗੂਆਂ ਨਾਲ ਕੀਤੀ ਮੀਟਿੰਗ ਉਪਰੰਤ ਦਿੱਤੀ ਤੇ ਆਖਿਆ ਕਿ 9 ਜੂਨ ਨੂੰ ਕਬੱਡੀ ਦੀਆਂ ਅੰਡਰ ਰਾਸ਼ਟਰੀ ਟੀਮਾਂ ਦੇ ਮੈਚ ਵੀ ਕਰਾਏ ਜਾਣਗੇ।ਜਦੋ ਕਿ ਇਸ ਮੋਕੇ ਤੇ ਪੁੱਜੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੇ ਆਖਿਆ ਕਿ ਮੇਲਾ ਮਨਾਉਣ ਲਈ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਹਰ ਤਰਾਂ ਦੀ ਸੇਵਾ ਨਿਭਾਈ ਜਾਵੇਗੀ । ਇਸ ਮੋਕੇ ਤੇ ਸਰਪੰਚ ਮੋਨੂੰ ਚੀਮਾ, ਹਰਪ੍ਰੀਤ ਸਿੰਘ ਹੈਪੀ, ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਕੁਲਵਿੰਦਰ ਸਿੰਘ ਮਿੰਟੂ,ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ ।

Share Button

Leave a Reply

Your email address will not be published. Required fields are marked *