Wed. Jul 17th, 2019

ਬੀਬੀ ਭੱਠਲ ਵਲੋਂ ਕਿਸਾਨਾਂ ਦੇ ਕਰਜਾ ਮਾਫੀ ਦੀ ਸਕੀਮ ਤਹਿਤ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇ

ਬੀਬੀ ਭੱਠਲ ਵਲੋਂ ਕਿਸਾਨਾਂ ਦੇ ਕਰਜਾ ਮਾਫੀ ਦੀ ਸਕੀਮ ਤਹਿਤ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇ

ਮੂਨਕ 30 ਮਈ (ਸੁਰਜੀਤ ਸਿੰਘ ਭੁਟਾਲ) ਪੰਜਾਬ ਸਰਕਾਰ ਵੱਲੋਂ ਚਲਾਈ ਗਈ ਢਾਈ ਏਕੜ ਤੋਂ ਤੱਕ ਦੇ ਕਿਸਾਨਾ ਦੇ ਕਰਜਾ ਮਾਫੀ ਦੀ ਸਕੀਮ ਤਹਿਤ ਸਥਾਨਕ ਅਨਾਜ ਮੰਡੀ ਵਿੱਖੇ ਮੂਨਕ ਅਤੇ ਲਹਿਰਾ ਹਲਕੇ ਦੇ ਲਾਭਪਤਾਰੀ ਕਿਸਾਨਾ ਦਾ ਕਰਜਾ ਮਾਫ ਕਰਨ ਸਬੰਧੀ ਪੌ੍ਗਰਾਮਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬੀਬੀ ਭੱਠਲ ਨੇ ਹਲਕੇ ਦੇ ਕਿਸਾਨਾ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੌ ਕਿਸਾਨਾ ਨਾਲ ਵਾਅਦਾ ਕੀਤਾ ਸੀ ਉਸ ਨੂੰ ਕਿਸਾਨਾ ਦਾ ਕਰਜਾ ਮਾਫ ਕਰਕੇ ਪੂਰਾ ਕੀਤਾ ਹੈ। ਜੋ ਅਕਾਲੀ ਦਲ ਦੀ ਸਰਕਾਰ ਪਿਛਲੇ ਦੱਸ ਸਾਲਾ ਵਿੱਚ ਨਹੀ ਕਰ ਸਕੀ ਸਾਡੀ ਸਰਕਾਰ ਨੇ ਦੱਸ ਮਹਿਨੀਆ ਵਿੱਚ ਕਰ ਦਿੱਖਾਇਆ ਹੈ।

ਢਾਈ ਏਕੜ ਦੇ ਕਿਸਾਨਾ ਤੋਂ ਬਾਅਦ ਪੰਜ ਏਕੜ ਅਤੇ ਦੱਸ ਏਕੜ ਵਾਲੇ ਕਿਸਾਨਾ ਦਾ ਕਰਜਾ ਮਾਫ ਕੀਤਾ ਜਾਵੇਗਾ।ਇਸ ਕਰਜਾ ਮਾਫੀ ਪੌਗਰਾਮ ਵਿੱਚ ਮੂਨਕ ਤੇ ਲਹਿਰਾ ਦੇ 1235 ਲਾਭਪਾਤਰੀਆਂ ਕਿਸਾਨਾ ਨੂੰ 8 ਕਰੋੜ 63 ਲੱਖ ਦੀ ਕਰਜਾ ਮਾਫੀ ਦੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਬੀਬੀ ਭੱਠਲ ਨੇ ਇਲਾਕੇ ਦੇ ਖੁਦਕੁਸ਼ੀ ਪੀੜਤ ਪਰਿਵਾਰਾ ਦੇ ਵਾਰਸਾ ਨੂੰ ਤਿੰਨ ਤਿੰਨ ਲੱਖ ਰੁਪਏ ਦੇ ਚੈੱਕ ਵੀ ਸੌਪੇਂ। ਉਹਨਾ ਨੇ ਸੰਮੂਹ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਹਾਲਤ ਵਿੱਚ ਕੋਈ ਵੀ ਲਾਭਪਾਤਰੀ ਕਿਸਾਨ ਛੱਡਿਆ ਨਹੀ ਜਾਵੇਗਾ ਜੇਕਰ ਇਸ ਤੋਂ ਬਾਅਦ ਵੀ ਕੋਈ ਢਾਈ ਏਕੜ ਤੋਂ ਘੱਟ ਦਾ ਕਿਸਾਨ ਰਿਹ ਗਿਆ ਹੈ ਤਾਂ ਪਤਾ ਲੱਗਣ ਤੇ ਉਸ ਦਾ ਵੀ ਕਰਜਾ ਮਾਫ ਕੀਤਾ ਜਾਵੇਗਾ।

ਇਸ ਮੌਕੇ ਐਸ.ਡੀ.ਐਮ ਬਿਕਰਮ ਸਿੰਘ ਸ਼ੇਰਗਿੱਲ, ਕੋਆਪਰੇਟਿਵ ਬੈਂਕ ਦੇ ਐਮ.ਡੀ. ਰਵਿੰਦਰ ਸਿੰਘ ਢਿੱਲੋ, ਮੀਡੀਆ ਇੰਚਾਰਜ ਸਨਮੀਕ ਹੈਨਰੀ, ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਜਗਦੀਸ਼ ਗੋਇਲ, ਗੋਲਡੀ ਚੀਮਾਂ, ਭੱਲਾ ਸਿੰਘ ਕੜੈਲ, ਐਡਵੋਕੇਟ ਵਰਿੰਦਰ ਗੌਇਲ, ਵਕੀਲ ਸਿੰਘ ਮੁਛਾਲ, ਐਡਵੋਕੇਟ ਜਰਨਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਰੁਪਿੰਦਰ ਸਿੰਘ ਰੂਪੀ, ਐਸ.ਐਚ.ਓ ਮੂਨਕ ਬਲਵੰਤ ਸਿੰਘ , ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਪ੍ਰਧਾਨ ਬਾਰ ਐਸੋਸੀਏਸ਼ਨ ਮੂਨਕ ਐਡਵੋਕੇਟ ਅਵਨੀਸ਼ ਜੋਸ਼ੀ, ਗੁਰਲਾਲ ਸਿੰਘ ਲਹਿਰਾ ਅਤੇ ਮੂਨਕ ਅਤੇ ਲਹਿਰਾ ਹਲਕੇ ਦੇ ਪੰਚ ਸਰਪੰਚਾ ਤੋਂ ਇਲਾਵਾ ਇਲਾਕੇ ਦੇ ਕਿਸਾਨ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: