ਬੀਬੀ ਬਾਲੀਆ ਨੂੰ ਕਾਂਗਰਸ ਨੇ ਲਾਇਆ ਰਾਮਪੁਰਾ ਫੂਲ ਦੀ ਇੰਚਾਰਜ

ss1

ਬੀਬੀ ਬਾਲੀਆ ਨੂੰ ਕਾਂਗਰਸ ਨੇ ਲਾਇਆ ਰਾਮਪੁਰਾ ਫੂਲ ਦੀ ਇੰਚਾਰਜ
ਵਰਕਰਾਂ ਨੂੰ ਚੜਿਆ ਚਾਅ

8-5 (2)
ਬਰਨਾਲਾ,ਤਪਾ , 7 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਪੰਜਾਬ ਕਾਂਗਰਸ ਵੱਲੋਂ ਹਲਕਾ ਭਦੌੜ ਦੀ ਔਰਤ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਨੂੰ ਬਠਿੰਡਾ ਜ਼ਿਲਾ ਦੇ ਹਲਕਾ ਰਾਮਪੁਰਾ ਫੂਲ ਦੀ ਇੰਚਾਰਜ ਲਗਾਉਣ ਤੇ ਵਰਕਰਾਂ ਨੂੰ ਚਾਅ ਚੜ ਗਿਆ। ਹਲਕਾ ਭਦੌੜ ਤੋਂ ਚੋਣ ਲੜ ਚੁੱਕੀ ਬੀਬੀ ਸੁਰਿੰਦਰ ਕੌਰ ਬਾਲੀਆ ਬਹੁਤ ਹੀ ਇਮਾਨਦਾਰ, ਸੂਝਵਾਨ ਅਤੇ ਨਿਧੜਕ ਆਗੂ ਹੈ। ਜੋ ਕਿ ਸੱਤਾਧਾਰੀ ਪਾਰਟੀ ਨਾਲ ਸਿੱਧੇ ਨਹੁੰ ਪੰਜੇ ਲੈਂਦੀ ਰਹਿੰਦੀ ਹੈ। ਬੀਬੀ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਨੇ ਬੀਬੀ ਨੂੰ ਬਾਦਲਾਂ ਦੇ ਖੇਮੇ ਵਿੱਚ ਸੰਨ ਲਾਉਣ ਲਈ ਨਿਯੁਕਤੀ ਕੀਤੀ ਹੈ। ਨਿਯੁਕਤੀ ਉਪਰ ਕਾਂਗਰਸ ਪਾਰਟੀ ਦੇ ਤੇਜ ਤਰਾਰ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਾਰਖੂ ਅੱਖ ਨੇ ਇਸ ਬੇਬਾਕ ਤੇ ਤਰਕ ਨਾਲ ਵਿਰੋਧੀ ਨੂੰ ਕਾਂਟੇ ਦੀ ਟੱਕਰ ਦੇਣ ਵਾਲੀ ਇਸ ਔਰਤ ਆਗੂ ਨੂੰ ਹਲਕਾ ਰਾਮਪੁਰਾ ਦੀ ਇੰਚਾਰਜ ਨਿਯੁਕਤ ਕਰਕੇ ਜਿੱਥੇ ਪਾਰਟੀ ਅੰਦਰ ਉਠ ਰਹੀਆਂ ਬਾਗੀ ਸੁਰਾਂ ਨੂੰ ਠਾਰ ਦਿੱਤਾ ਹੈ, ਉਥੇ ਹੀ ਬਠਿੰਡਾ ਜ਼ਿਲੇ ਦੀ ਅਹਿਮ ਸੀਟ ਜਾਣੀ ਜਾਂਦੀ ਵਿਧਾਨ ਸਭਾ ਹਲਕਾ ਰਾਮਪੁਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਚਾਇਤ ਮੰਤਰੀ ਦੀ ਸਮੱਸਿਆਵਾਂ ‘ਚ ਵੀ ਵਾਧਾ ਕਰ ਦਿੱਤਾ ਹੈ। ਬੀਬੀ ਬਾਲੀਆ ਦੀ ਨਿਯੁਕਤੀ ਜਿੱਥੇ ਕਾਂਗਰਸੀ ਖੇਮਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਨੀਂਦਰ ਉੱਡ ਗਈ ਹੈ। ਵਿਧਾਨ ਸਭਾ ਹਲਕੇ ਅੰਦਰ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਗੁਰੂਸਰ ਮਹਿਰਾਜ ਅਤੇ ਇਤਿਹਾਸਕ ਪਿੰਡ ਭਾਈਰੂਪਾ ਤੋਂ ਅਕਾਲੀ ਦਲ ਨੂੰ ਪਹਿਲਾਂ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਕਰਯੋਗ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਗੁਰੂਸਰ ਮਹਿਰਾਜ ਦੇ ਨਾਲ ਲੱਗਦੇ 20-22 ਪਿੰਡ ਭਾਵਨਾਤਮਿਕ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੁੜੇ ਹੋਏ ਕਾਰਨ ਇਥੋਂ ਬੀਬੀ ਸੁਰਿੰਦਰ ਕੌਰ ਬਾਲੀਆ ਦਾ ਹੱਥ ਵਿਰੋਧੀਆਂ ਤੋਂ ਉਪਰ ਹੀ ਰਹੇਗਾ।
ਇਸ ਨਿਯੁਕਤੀ ਪ੍ਰਤੀ ਖੁਸ਼ੀ ਦੋ ਮਹੌਲ ਵਿੱਚ ਨਰੇਸ਼ ਗੋਇਲ (ਕਾਲਾ ਪੱਖੋ) ਸੁਖਵਿੰਦਰ ਮਹਿਤਾ, ਸੱਤਪਾਲ ਮੌੜ, ਸੁਭਾਸ਼ ਕੁਮਾਰ, ਗੋਰਵ ਗੋਇਲ, ਨਰੇਸ਼ ਅਰੋੜਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *