ਬੀਬੀ ਬਾਦਲ 21ਜੂਨ ਨੂੰ 35.14 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਬੋਹਾ ਦੇ ਸੀਵਰਜ ਪੋ੍ਰਜੈਕਟ ਦਾ ਕਰਨਗੇ ਉਦਘਾਟਨ-ਵਿਧਾਇਕ ਸਮਾਂਓ

ss1

ਬੀਬੀ ਬਾਦਲ 21ਜੂਨ ਨੂੰ 35.14 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਬੋਹਾ ਦੇ ਸੀਵਰਜ ਪੋ੍ਰਜੈਕਟ ਦਾ ਕਰਨਗੇ ਉਦਘਾਟਨ-ਵਿਧਾਇਕ ਸਮਾਂਓ
ਤਿਆਰੀਆਂ ਮੁਕੰਮਲ ਕਰਨ ਲਈ ਅਕਾਲੀ ਵਰਕਰਾਂ ਦੀ ਮੀਟਿੰਗ ਅੱਜ

19-7
ਬੋਹਾ 18 ਜੂਨ (ਦਰਸ਼ਨ ਹਾਕਮਵਾਲਾ)-ਬੋਹਾ ਮੰਡੀ ਦੀ ਪ੍ਰਮੁੱਖ ਮੁਸ਼ਕਿਲ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਲਈ 35.14 ਕਰੋੜ ਦੀ ਲਾਗਤ ਵਾਲੇ ਸੀਵਰੇਜ ਪੋ੍ਰਜੈਕਟ ਦਾ ੳੇਦਘਾਟਨ ਕਰਨ ਲਈ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ 21 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਬੋਹਾ ਦੇ ਏ.ਆਰ. ਰਿਜੋਰਟ ਵਿਖੇ ਪਹੁੰਚ ਰਹੇ ਹਨ ਅਤੇ ਇਸ ਮੌਕੇ ਬੀਬੀ ਬਾਦਲ ਖੇਤਰ ਦੇ ਅਕਾਲੀ ਵਰਕਰਾਂ ਅਤੇ ਆਮ ਜਨਤਾ ਦੇ ਇਕੱਠ ਨੂੰ ਸੰਬੋਧਨ ਵੀ ਕਰਨਗੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ ਨੇ ਨਗਰ ਪੰਚਾਇਤ ਬੋਹਾ ਦੇ ਦਫਤਰ ਵਿਖੇ ਪ੍ਰਮੁੱਖ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਸ਼ੀ੍ਰ ਸਮਾਂਓ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਜੋ ਕਿਹਾ ਉਹ ਕੀਤਾ ਦੀ ਨੀਤੀ ਤੇ ਚਲਦਿਆਂ ਬੋਹਾ ਵਾਸੀਆਂ ਨਾਲ ਚੋਣਾਂ ਸਮੇਂ ਕੀਤਾ ਵਾਅਦਾ ਪੂਰਾ ਕੀਤਾ ਹੈ ਜਿਸ ਕਾਰਨ ਸਮੁੱਚੇ ਬੋਹਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਸਾਫ ਦਿਖਾਈ ਦੇ ਰਹੀ ਹੈ।

ਉਹਨਾਂ ਆਖਿਆ ਕਿ ਕਾਂਗਰਸ ਨੇ ਅਪਣੇ 60 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਬੁਢਲਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਹਲਕੇ ਨੂੰ ਮੁਢਲੀਆਂ ਸਹੁੱਲਤਾਂ ਤੋਂ ਵਾਝੇਂ ਰੱਖਿਆ ਇਸ ਦੇ ਉਲਟ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਤੋਂ ਵੂੀ ਘੱਟ ਸਮੇਂ ਦੇ ਕਾਰਜਕਾਲ ਵਿੱਚ ਹੀ ਇਲਾਕੇ ਦੀ ਨੁਹਾਰ ਬਦਲਣ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਕੀਤੇ।ਇਸ ਮੌਕੇ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲ਼ੀਪੁਰ ਨੇ ਦੱਸਿਆ ਕਿ ਬੀਬੀ ਬਾਦਲ ਦੇ ਦੌਰੇ ਸੰਬੰਧੀ ਸਾਰੀਆਂ ਤਿਆਰੀਆਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸਮੂਹ ਅਕਾਲੀ ਵਰਕਰਾਂ ਦੀ ਅਹਿਮ ਮੀਟਿੰਗ ਕੱਲ 19 ਜੂਨ ਨੂੰ 10 ਵਜੇ ਪੰਜਾਬ ਮਹਾਂਵੀਰ ਧਰਮਸ਼ਾਲਾ ਦੇ ਹਾਲ ਵਿੱਚ ਰੱਖੀ ਗਈ ਹੈ ਜਿਸ ਵਿੱਚ ਅਕਾਲੀ ਦਲ ਦੇ ਸਮੂਹ ਵਿੰਗਾਂ ਦੇ ਪ੍ਰਧਾਨ ਅਤੇ ਅਹੁੱਦੇਦਾਰ ਸ਼ਾਮਲ ਹੋਣਗੇ।ਇਸ ਮੌਕੇ ਚੇਅਰਮੈਨ ਬੱਲਮ ਸਿੰਘ ਕਲੀਪੁਰ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ,ਇਸਤਰੀ ਵਿੰਗ ਦੀ ਜਿਲਾ ਸ਼ਹਿਰੀ ਪ੍ਰਧਾਨ ਸਿਮਰਜੀਤ ਕੌਰ,ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ,ਹਰਦੀਪ ਸਿੰਘ ਪ੍ਰਧਾਨ ਕੋਪਾਰੇਟਿਵ ਸੋਸਾਇਟੀ,ਬੀਜੇਪੀ ਮਹਿਲਾ ਵਿੰਗ ਦੀ ਜਿਲਾ ਸਕੱਤਰ ਸੁਖਜੀਤ ਕੌਰ ਬੋਹਾ,ਦਲਜੀਤ ਕੌਰ ਬੋਹਾ,ਵਪਾਰੀ ਆਗੂ ਸ਼ੀ੍ਰ ਸੁਰਿੰਦਰ ਮੰਗਲਾ,ਯੂਥ ਆਗੂ ਗਗਨ ਉੱਪਲ ਸਮੇਤ ਸਮੂਹ ਵਾਰਡਾਂ ਦੇ ਕੌਂਸਲਰ ਮੌਜੂਦ ਸਨ।

Share Button

Leave a Reply

Your email address will not be published. Required fields are marked *