Mon. Sep 23rd, 2019

ਬੀਬੀਐੱਮਬੀ ਨੇ ਤਿੰਨੋਂ ਸੂਬਿਆਂ ਦੀ ਬੁਲਾਈ ਹੰਗਾਮੀ ਮੀਟਿੰਗ, ਪਾਣੀ ਖ਼ਤਰੇ ਦੇ ਨਿਸ਼ਾਨ ਤੇ

ਬੀਬੀਐੱਮਬੀ ਨੇ ਤਿੰਨੋਂ ਸੂਬਿਆਂ ਦੀ ਬੁਲਾਈ ਹੰਗਾਮੀ ਮੀਟਿੰਗ, ਪਾਣੀ ਖ਼ਤਰੇ ਦੇ ਨਿਸ਼ਾਨ ਤੇ

 ਭਾਖੜਾ ਡੈਮ ਪੂਰਾ ਭਰ ਚੁੱਕਾ ਹੈ ਤੇ ਬਾਰਸ਼ ਰੁਕਣ ਦੇ ਬਾਵਜੂਦ ਡੈਮ ‘ਚ ਹਾਲੇ ਵੀ ਇਕ ਲੱਖ ਕਿਊਸਿਕ ਪਾਣੀ ਦੀ ਆਮਦ ਹੈ। ਸੋਮਵਾਰ ਦੁਪਹਿਰ ਤਿੰਨ ਘੰਟੇ ਲਈ ਛੇ ਤੋਂ ਅੱਠ ਫੁੱਟ ਤਕ ਸਾਰੇ ਗੇਟ ਖੋਲ੍ਹ ਕੇ ਪਾਣੀ ਦਾ ਪੱਧਰ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੰਜਾਬ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਦੀ ਹੰਗਾਮੀ ਮੀਟਿੰਗ ਮੰਗਲਵਾਰ ਨੂੰ ਬੁਲਾਈ ਹੈ ਤਾਂ ਜੋ ਇਹ ਫੈਸਲਾ ਹੋ ਸਕੇ ਕਿ ਡੈਮ ਤੋਂ ਕਿੰਨਾ ਪਾਣੀ ਹੋਰ ਛੱਡਿਆ ਜਾਣਾ ਹੈ।

ਹਿਮਾਚਲ ਪ੍ਰਦੇਸ਼ ‘ਚ ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਵਿਸ਼ਵ ਪ੍ਰਸਿੱਧ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ (1680 ਫੁੱਟ) ਨੂੰ ਪਾਰ ਕਰ ਕੇ 1681 .08 ਫੁੱਟ ਤਕ ਪਹੁੰਚ ਗਿਆ ਹੈ। ਪਾਣੀ ਦੇ ਵਧੇ ਪੱਧਰ ਕਾਰਨ ਸੋਮਵਾਰ ਨੂੰ ਬੀਬੀਐੱਮਬੀ ਵੱਲੋਂ ਦੁਪਹਿਰ 3 ਵਜੇ ਤਕ ਭਾਖੜਾ ਡੈਮ ਦੇ ਹੜ੍ਹ ਕੰਟਰੋਲ ਗੇਟਾਂ ਨੂੰ 8 ਫੁੱਟ ਤਕ ਖੋਲ੍ਹਦਿਆਂ 77000 ਕਿਉੂਸਿਕ ਪਾਣੀ ਸਤਲੁਜ ਦਰਿਆ ‘ਚ ਛੱਡਿਆ ਗਿਆ।

ਇਸ ਤੋਂ ਪਹਿਲਾਂ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ 19000 ਕਿਊਸਿਕ ਫੁੱਟ, ਪਾਣੀ ਛੱਡਿਆ ਜਾ ਰਿਹਾ ਸੀ, ਜਿਸ ਨੂੰ ਵਧਾ ਕੇ ਹੁਣ 40000 ਕਿਊਸਿਕ ਫੁੱਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 37000 ਕਿਊਸਿਕ ਪਾਣੀ ਪਾਵਰ ਜਰਨੇਸ਼ਨ ਟਰਬਾਈਨਾਂ ਰਾਹੀ ਛੱਡਿਆ ਜਾ ਰਿਹਾ ਹੈ।

ਬੀਬੀਐੱਮਬੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 19 ਅਗਸਤ ਨੂੰ 11 ਵਜੇ ਤਕ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1981.08 ‘ਤੇ ਪਹੁੰਚ ਚੁੱਕਾ ਸੀ, ਜਦੋਂ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ‘ਚ ਪਾਣੀ ਦੇ ਭੰਡਾਰ ਦੀ ਸਮਰੱਥਾ 1980 ਫੁੱਟ ਤਕ ਹੈ। 1988 ਤੋਂ ਬਾਅਦ ਪਹਿਲੀ ਵਾਰ ਵਧੇ ਪਾਣੀ ਦੇ ਪੱਧਰ ਨਾਲ ਪੰਜਾਬ ਸਮੇਤ ਨੇੜਲੇ ਸੂਬਿਆਂ ‘ਚ ਹੜ੍ਹ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

%d bloggers like this: