ਬੀਬਾ ਬਲਜਿੰਦਰ ਕੌਰ ਨੇ ਕੀਤਾ ਹਲਕੇ ਦੀਆਂ ਮੰਡੀਆਂ ਦਾ ਦੌਰਾ

ss1

ਬੀਬਾ ਬਲਜਿੰਦਰ ਕੌਰ ਨੇ ਕੀਤਾ ਹਲਕੇ ਦੀਆਂ ਮੰਡੀਆਂ ਦਾ ਦੌਰਾ
ਪੰਜਾਬ ਦਾ ਹਰ ਕਿਸਾਨ ਦਸੰਬਰ-18 ਤੱਕ ਹੋਵੇਗਾ ਕਰਜ਼ਾ ਮੁਕਤ- ਬੀਬਾ ਬਲਜਿੰਦਰ ਕੌਰ
ਕਿਸਾਨਾਂ ਨਾਲ ਸਾਂਝੀ ਕੀਤੀ ਕੇਜਰੀਵਾਲ ਦਸਤਖਤਾਂ ਵਾਲੀ ਕਰਜਾ ਮੁਆਫੀ ਚਿੱਠੀ

anaj-mandi-1ਤਲਵੰਡੀ ਸਾਬੋ, 20 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਹਲਕਾ ਵਿਧਾਨ ਸਭਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਬੀਬਾ ਬਲਜਿੰਦਰ ਕੌਰ ਜਗਾ ਨੇ ਅੱਜ ਖੇਤਰ ਦੇ ਵੱਖ-ਵੱਖ ਪਿੰਡਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਝੋਨਾ ਵੇਚਣ ਸੰਬੰਧੀ ਦਰਪੇਸ਼ ਮੁਸ਼ਕਲਾਂ ਸੁਣੀਆਂ ਤੋਂ ਇਲਾਵਾ ਮੰਡੀਆਂ ਦੇ ਪ੍ਰਬੰਧਾ ਦਾ ਜਾਇਜ਼ਾ ਲਿਆ।
ਇਸ ਮੌਕੇ ਬੀਬਾ ਬਲਜਿੰਦਰ ਕੌਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੇ ਮਨੀਫੈਸਟੋ ਬਾਰੇ ਵਿਚਾਰ ਵਿਟਾਂਦਰਾ ਕੀਤਾ ਅਤੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਕਿਸਾਨਾਂ ਦੀ ਫਸਲ ਮੰਡੀ ਪਹੁੰਚਦਿਆਂ ਹੀ ਫਸਲ ਦਾ ਭੁਗਤਾਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਇੱਕ ਕਿਸਾਨ ਦਸੰਬਰ 2018 ਤੱਕ ਕਰਜਾ ਮੁਕਤ ਹੀ ਨਹੀਂ ਹੋਵੇਗਾ ਬਲਕਿ ਕੁਦਰਤੀ ਆਫਤ ਆਉਣ ‘ਤੇ ਜਿੱਥੇ ਕਿਸਾਨ ਨੂੰ 20000 ਰੁਪੈ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇਗਾ ਉੱਥੇ ਖੇਤ ਮਜਦੂਰਾਂ ਨੂੰ ਵੀ ਫਸਲ ਬਰਬਾਦ ਹੋਣ ਦੀ ਸੂਰਤ ਵਿੱਚ 10000 ਰੁਪੈ ਪ੍ਰਤੀ ਮਹੀਨਾ ਮੁਆਵਜਾ ਦਿੱਤਾ ਜਾਵੇਗਾ। ਇਸ ਮੌਕੇ ਬੀਬਾ ਬਲਜਿੰਦਰ ਕੌਰ ਨੇ ਝੋਨੇ ਦੇ ਖਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਖੱਜਲ ਖੁਆਰੀ ਘਟਾਉਣ, ਅਰਾਮ ਕਰਨ ਲਈ ਸ਼ੈੱਡਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਂਪੇਨ ਮੈਨੇਜਰ ਨੀਲ ਗਰਗ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਜਲਦੀ ਹੀ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਦੁਆਰਾ ਦਸਤਖਤ ਕੀਤੀ ‘ਕਰਜਾ ਮੁਆਫੀ ਸੰਕਲਪ ਚਿੱਠੀ’ ਉਨ੍ਹਾਂ ਕਿਸਾਨਾਂ ਨਾਲ ਸਾਂਝੀ ਕੀਤੀ ਜਾਵੇਗੀ ਜਿੰਨ੍ਹਾਂ ਕਿਸਾਨਾਂ ਸਿਰ ਕਰਜਾ ਹੈ ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੀੜਿਤ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾ ਸਕੇ। ਇਸ ਮੌਕੇ ਬੀਬਾ ਬਲਜਿੰਦਰ ਕੌਰ ਨਾਲ ਯਾਦਵਿੰਦਰ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰਸ਼ੋਤਮ ਸਿੰਘ ਟੋਨੀ, ਤਜਿੰਦਰ ਸਿੰਘ, ਰਾਜਵੀਰ ਸਿੰਘ, ਐਡਵੋਕੇਟ ਸਤਿੰਦਰ ਸਿੰਘ ਸਿੱਧੂ, ਟੇਕ ਸਿੰਘ ਬੰਗੀ, ਮਨਪ੍ਰੀਤ ਸਿੰਘ, ਇੰਜੀਨੀਅਰ ਅਮਨਦੀਪ ਸਿੰਘ ਕਰਮਗੜ੍ਹ, ਨਨਿੰਦਰ ਸਿੰਘ, ਮਨਦੀਪ ਗੋਇਲ, ਅੰਕੁਸ਼ ਗਰਗ ਅਤੇ ਰਾਜਕਰਨ ਤੋਂ ਇਲਾਵਾ ਭਾਰੀ ਗਿਣਤੀ ‘ਚ ਵਾਲੰਟੀਅਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *