ਬੀਪੀਈਓ ਸ਼ਹਿਣਾ ਨੇ ਸਰਕਾਰੀ ਸਕੂਲਾਂ ਦੀ ਕੀਤੀ ਅਚਨਚੇਤ ਚੈਕਿੰਗ

ss1

ਬੀਪੀਈਓ ਸ਼ਹਿਣਾ ਨੇ ਸਰਕਾਰੀ ਸਕੂਲਾਂ ਦੀ ਕੀਤੀ ਅਚਨਚੇਤ ਚੈਕਿੰਗ

vikrant-bansal-4ਭਦੌੜ 19 ਨਵੰਬਰ (ਵਿਕਰਾਂਤ ਬਾਂਸਲ) ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਹਿਣਾ ਹਾਕਮ ਸਿੰਘ ਮਾਛੀਕੇ ਅਤੇ ਬਲਾਕ ਰਿਸੋਰਸ ਪਰਸਨ ਸ਼ਹਿਣਾ ਜਸਵੀਰ ਸਿੰਘ ਨੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਇਸ ਸਬੰਧੀ ਬੀਪੀਈਓ ਹਾਕਮ ਸਿੰਘ ਮਾਛੀਕੇ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ, ਸਰਕਾਰੀ ਪ੍ਰਾਇਮਰੀ ਸਕੂਲ ਨਾਨਕਪੁਰਾ, ਸਰਕਾਰੀ ਮਿਡਲ ਸਕੂਲ ਉਗੋਕੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਗਜੀਤਪੁਰਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਸਕੂਲ ‘ਚ ਬੱਚਿਆਂ ਦੀ ਗਿਣਤੀ, ਮਿਡ-ਡੇ-ਮੀਲ, ਸਕੂਲ ਦੀ ਲਾਇਬਰੇਰੀ ਅਤੇ ਵੱਖ-ਵੱਖ ਕਲਾਸਾਂ ‘ਚ ਬੱਚਿਆਂ ਦੀ ਪੜਾਈ ਦਾ ਮਿਆਰ ਦਾ ਨਿਰੀਖਣ ਕੀਤਾ ਗਿਆ ਉਨਾਂ ਦੱਸਿਆ ਕਿ ਅਧਿਆਪਕਾਂ ਤੇ ਬੱਚਿਆਂ ਦੀ ਹਾਜ਼ਰੀ ਰਜਿਸਟਰ ਤੇ ਸਕੂਲਾਂ ਦਾ ਸਮੁੱਚੇ ਰਿਕਾਰਡ ਦੀ ਪੜਤਾਲ ਕੀਤੀ ਗਈ ਉਨਾਂ ਦੱਸਿਆ ਕਿ ਭਾਂਵੇਂ ਇਸ ਅਚਨਚੇਤੀ ਚੈਕਿੰਗ ਦੌਰਾਨ ਕੋਈ ਵੀ ਤਰੁੱਟੀ ਸਾਹਮਣੇ ਨਹੀਂ ਆਈ, ਪਰ ਸਕੂਲਾਂ ਦੀ ਇਸ ਤਰਾਂ ਚੈਕਿੰਗ ਕਰਨ ਨਾਲ ਸਕੂਲਾਂ ‘ਚ ਵਿੱਦਿਅਕ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਹਾਇਤਾ ਮਿਲਦੀ ਹੈ ਉਨਾਂ ਦੱਸਿਆ ਕਿ ਇਹ ਚੈਕਿੰਗ ਨਿਰੰਤਰ ਜਾਰੀ ਰਹੇਗੀ।

Share Button

Leave a Reply

Your email address will not be published. Required fields are marked *